ਪੁਲਿਸ ਥਾਣੇ ਹੁਣ ਇਨਸਾਫ ਦੇ ਮੰਦਰ ਨਹੀ ਰਹੇ ਕਾਂਗਰਸ ਦੇ ਦਫ਼ਤਰ ਬਣ ਚੁੱਕੇ ਹਨ-ਬਿਕਰਮ ਮਜੀਠੀਆ

ਪੁਲਿਸ ਥਾਣੇ ਹੁਣ ਇਨਸਾਫ ਦੇ ਮੰਦਰ ਨਹੀ ਰਹੇ ਕਾਂਗਰਸ ਦੇ ਦਫ਼ਤਰ ਬਣ ਚੁੱਕੇ ਹਨ-ਬਿਕਰਮ ਮਜੀਠੀਆ

ਪੁਲਿਸ ਥਾਣੇ ਹੁਣ ਇਨਸਾਫ ਦੇ ਮੰਦਰ ਨਹੀ ਰਹੇ ਕਾਂਗਰਸ ਦੇ ਦਫ਼ਤਰ ਬਣ ਚੁੱਕੇ ਹਨ-ਬਿਕਰਮ ਮਜੀਠੀਆ:ਅੱਜ ਪੰਜਾਬ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਦੇ ਖਿਲਾਫ ਧਰਨੇ ਲਗਾਏ ਜਾ ਰਹੇ ਹਨ।ਪੁਲਿਸ ਥਾਣੇ ਹੁਣ ਇਨਸਾਫ ਦੇ ਮੰਦਰ ਨਹੀ ਰਹੇ ਕਾਂਗਰਸ ਦੇ ਦਫ਼ਤਰ ਬਣ ਚੁੱਕੇ ਹਨ-ਬਿਕਰਮ ਮਜੀਠੀਆਧਰਨਾਕਾਰੀਆਂ ਨੂੰ ਸੰਬੋਧਨ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਕਿਹੀਆਂ ਚੋਣਾ ਹਨ ਜਿਹਨਾਂ ਵਿੱਚ ਚੋਣ ਲੜਨ ਦੇ ਚਾਹਵਾਨਾਂ ਨੂੰ ਪਹਿਲਾਂ ਤਾਂ ਐਨ.ਓ.ਸੀ ਨਹੀ ਲੈਣ ਦਿੱਤੀਆਂ ਅਤੇ ਜੇ ਉਹ ਇਨਸਾਫ ਲੈਣ ਲਈ ਅਧਿਕਾਰੀਆਂ ਕੋਲ ਗਏ ਤਾਂ ਉਹਨਾਂ ਨਾਲ ਗੁੰਡਾਗਰਦੀ ‘ਤੇ ਉੱਤਰੇ ਕਾਂਗਰਸੀਆਂ ਵੱਲੋਂ ਹਮਲਾ ਕਰਕੇ ਗੱਡੀਆਂ ਦੀ ਭੰਨ ਤੋੜ ਕੀਤੀ ਉਲਟਾ ਅਕਾਲੀ ਆਗੂਆਂ ‘ਤੇ ਪਰਚੇ ਦਰਜ ਕਰਵਾ ਦਿੱਤੇ।ਪੁਲਿਸ ਥਾਣੇ ਹੁਣ ਇਨਸਾਫ ਦੇ ਮੰਦਰ ਨਹੀ ਰਹੇ ਕਾਂਗਰਸ ਦੇ ਦਫ਼ਤਰ ਬਣ ਚੁੱਕੇ ਹਨ-ਬਿਕਰਮ ਮਜੀਠੀਆਉਹਨਾਂ ਅਕਾਲੀ ਵਰਕਰਾਂ ਨੂੰ ਕਿਹਾ ਕਿ ਜਮਹੂਰੀਅਤ ਦੀ ਰਾਖੀ ਲਈ ਥਾਣਿਆਂ ਅੱਗੇ ਧਰਨੇ ਲਾਓ ਅਤੇ ਪੁਲਿਸ ਵਾਲਿਆਂ ਦੇ ਗਲਾਂ ਵਿੱਚ ਕਾਂਗਰਸੀ ਪਰਨੇ ਪਾ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਹੁਣ ਇਨਸਾਫ ਦੇ ਮੰਦਰ ਨਹੀ ਰਹੇ ਕਾਂਗਰਸ ਦੇ ਦਫ਼ਤਰ ਬਣ ਗਏ ਹਨ ਇਥੋਂ ਇਨਸਾਫ ਦੀ ਆਸ ਛੱਡ ਦਿਓ।ਪੁਲਿਸ ਥਾਣੇ ਹੁਣ ਇਨਸਾਫ ਦੇ ਮੰਦਰ ਨਹੀ ਰਹੇ ਕਾਂਗਰਸ ਦੇ ਦਫ਼ਤਰ ਬਣ ਚੁੱਕੇ ਹਨ-ਬਿਕਰਮ ਮਜੀਠੀਆਇਸ ਮੌਕੇ ਹਰੀ ਸਿੰਘ ਜ਼ੀਰਾ,ਮਨਪ੍ਰੀਤ ਸਿੰਘ ਇਯਾਲੀ, ਮਨਤਾਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਭੱਟੀ, ਪਰਮਿੰਦਰ ਸਿੰਘ ਬਰਾੜ, ਸਤਿੰਦਰ ਮਾਂਟਾ, ਬਲਜੀਤ ਸਿੰਘ ਢਿੱਲੋਂ, ਭਾਜਪਾ ਦੇ ਸੀਨੀਅਰ ਆਗੂ ਡੀ.ਪੀ.ਚੰਦਨ, ਜ਼ਿਲਾ ਪ੍ਰਧਾਨ ਦਵਿੰਦਰ ਬਜਾਜ਼, ਜੁਗਰਾਜ ਸਿੰਘ ਕਟੋਰਾ, ਅਸ਼ਵਨੀ ਗਰੋਵਰ, ਕਿੱਕਰ ਸਿੰਘ ਕੁੱਤਬੇਵਾਲਾ ਆਦਿ ਵੱਡੀ ਗਿਣਤੀ ਵਿੱਚ ਅਕਾਲੀ-ਭਾਜਪਾ ਆਗੂ ਅਤੇ ਵਰਕਰ ਸ਼ਾਮਲ ਸਨ।
-PTCNews