ਮੁੱਖ ਖਬਰਾਂ

ਪੁਲਿਸ ਦੀ ਵੱਡੀ ਕਾਰਵਾਈ, ਪੰਜਾਬ 'ਚ ਤਿੰਨ ਡੇਰੇ ਸੀਲ, ਹੋਰ ਡੇਰਿਆਂ ਨੂੰ ਵੀ ਕੀਤਾ ਜਾ ਸਕਦਾ ਹੈ ਬੰਦ

By Joshi -- August 26, 2017 1:08 pm -- Updated:Feb 15, 2021

ਕੱਲ੍ਹ ਹਰਿਆਣਾ ਅਤੇ ਪੰਜਾਬ ਵਿਚ ਹੋਈ ਹਿੰਸਾ ਦੇ ਬਾਅਦ ਅੱਜ ਸਵੇਰੇ ਸਮਾਣਾ ਪੰਜਾਬ ਵਿਚ ਤਿੰਨ ਡਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਪੁਲਿਸ ਰਾਸ਼ਟਰੀ ਰਾਜ ਮਾਰਗ, ਫਰੀਦਾਬਾਦ ਵਿਖੇ ਸੀਕਰੀ ਪਿੰਡ ਦੇ ਬਾਬਾ ਰਾਮ ਰਹੀਮ ਦੇ ਡੇਰਾ ਪਹੁੰਚ ਚੁੱਕੀ ਹੈ। ਪੁਲਿਸ ਨੇ ਡੇਰੇ ਦੀ ਦੇਖ-ਰੇਖ ਕਰ ਰਹੇ ਪਰਿਵਾਰ ਨੂੰ ਡੇਰਾ ਤੋਂ ਕੱਢ ਦਿੱਤਾ ਹੈ।ਮੌਜੂਦਾ ਸਮੇਂ, ਇਸ ਨੂੰ ਸੀਲ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਪੰਜਾਬ ਵਿੱਚ ਡੇਰੇ ਕਿਸੇ ਵੀ ਪਲ ਬੰਦ ਹੋ ਸਕਦੇ ਹਨ। ਕਿਉਂਕਿ ਪੁਲਿਸ ਅਤੇ ਸਰਕਾਰ ਨੂੰ ਕਾਰਵਾਈ ਕਰਨ ਦਾ ਪੂਰਾ ਚਾਰਜ ਦਿੱਤਾ ਗਿਆ ਹੈ।

ਜਦੋਂ ਦੇ ਡੇਰਾ ਸੱਚਾ ਸੌਦਾ ਦੇ ਡੇਰਾ ਦੇ ਸਮਰਥਕਾਂ ਨੇ ਕੱਲ੍ਹ ਹਰਿਆਣਾ ਵਿਚ ਦੰਗੇ ਕੀਤੇ ਸਨ, ਪੁਲਿਸ ਅਤੇ ਫੌਜ ਉਦੋਂ ਦੀ ਹਰਕਤ ਵਿੱਚ ਆਈ ਹੈ।

—PTC News

  • Share