ਪੇਪਰ ਲੀਕ ਮਾਮਲੇ ‘ਚ ਅਦਾਲਤ ਨੇ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ

ਪੇਪਰ ਲੀਕ ਮਾਮਲੇ 'ਚ ਅਦਾਲਤ ਨੇ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ

ਪੇਪਰ ਲੀਕ ਮਾਮਲੇ ‘ਚ ਅਦਾਲਤ ਨੇ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ:ਹਰਿਆਣਾ ਸਿਵਲ ਸਰਵਿਸਿਜ਼ (ਜੁਡੀਸ਼ੀਅਲ ਬ੍ਰਾਂਚ)ਪੇਪਰ ਲੀਕ ਮਾਮਲੇ ‘ਚ ਮੁਲਜ਼ਮ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਜ਼ਿਲਾ ਅਦਾਲਤ ਨੇ ਰੱਦ ਕਰ ਦਿੱਤੀ ਹੈ।ਪੇਪਰ ਲੀਕ ਮਾਮਲੇ 'ਚ ਅਦਾਲਤ ਨੇ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦਸੁਨੀਤਾ ਨੇ ਪੁਲਿਸ ਵੱਲੋਂ ਅਧੂਰਾ ਚਲਾਨ ਦਾਖਲ ਕਰਨ ਨੂੰ ਆਧਾਰ ਬਣਾਉਂਦੇ ਹੋਏ ਸੀ.ਆਰ.ਪੀ.ਸੀ. ਦੀ ਧਾਰਾ (167) (2) ਤਹਿਤ ਪਟੀਸ਼ਨ ਦਾਇਰ ਕੀਤੀ ਸੀ।ਜ਼ਮਾਨਤ ਪਟੀਸ਼ਨ ‘ਤੇ ਦਾਇਰ ਜਵਾਬ ‘ਚ ਪੁਲਿਸ ਨੇ ਕਿਹਾ ਕਿ ਚਲਾਨ ‘ਚ ਸਿਰਫ ਸੀ.ਐੱਫ.ਐੱਸ.ਐੱਲ. ਅਤੇ ਵਾਇਸ ਸੈਂਪਲ ਦੀ ਰਿਪੋਰਟ ਆਉਣੀ ਬਾਕੀ ਹੈ।ਪੇਪਰ ਲੀਕ ਮਾਮਲੇ 'ਚ ਅਦਾਲਤ ਨੇ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦਨਿਯਮਾਂ ਮੁਤਾਬਕ ਚਲਾਨ ਦਾਇਰ ਕਰਨ ਲਈ ਸੀ.ਐੱਫ.ਐੱਸ.ਐੱਲ. ਅਤੇ ਵਾਇਸ ਸੈਂਪਲ ਰਿਪੋਰਟ ਜ਼ਰੂਰੀ ਨਹੀਂ ਹੈ,ਪੁਲਿਸ ਨੇ ਜੋ ਚਲਾਨ ਦਾਇਰ ਕੀਤਾ ਹੈ ਉਹ ਦੋਸ਼ ਤੈਅ ਕਰਨ ਲਈ ਕਾਫੀ ਹੈ,ਜਦੋਂਕਿ ਸੁਨੀਤਾ ਵਲੋਂ ਦਾਇਰ ਜ਼ਮਾਨਤ ਪਟੀਸ਼ਨ ‘ਚ ਦਲੀਲ ਦਿੱਤੀ ਗਈ ਸੀ ਕਿ ਪੁਲਿਸ ਵੱਲੋਂ ਦਾਇਰ ਚਲਾਨ ਅਧੂਰਾ ਹੈ।ਐੱਸ.ਆਈ.ਟੀ. ਨੇ ਕੁਝ ਦਸਤਾਵੇਜ਼ ਅਤੇ ਹੋਰ ਸਬੂਤਾਂ ਨੂੰ ਜਾਂਚ ਲਈ ਸੀ.ਐੱਫ.ਐੱਸ.ਐੱਲ. ਭੇਜਿਆ ਹੈ ਅਤੇ ਹਾਲੇ ਰਿਪੋਰਟ ਆਉਣੀ ਬਾਕੀ ਹੈ।ਪੇਪਰ ਲੀਕ ਮਾਮਲੇ 'ਚ ਅਦਾਲਤ ਨੇ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦਪੁਲਿਸ ਨੇ ਇਨ੍ਹਾਂ ਨੂੰ ਚਲਾਨ ‘ਚ ਸ਼ਾਮਲ ਹੀ ਨਹੀਂ ਕੀਤਾ ਹੈ ਤਾਂ ਅਜਿਹੇ ‘ਚ ਚਲਾਨ ਦਾ ਕੋਈ ਆਧਾਰ ਨਹੀਂ ਬਣਦਾ।ਪਟੀਸ਼ਨ ਮੁਤਾਬਕ ਚਲਾਨ ‘ਚ ਪੁਲਿਸ ਨੇ ਖੁਦ ਮੰਨਿਆ ਹੈ ਕਿ ਉਹ ਮਾਮਲੇ ‘ਚ ਸਪਲੀਮੈਂਟਰੀ ਚਲਾਨ ਦਾਖਲ ਕਰੇਗੀ।ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ।ਪੇਪਰ ਲੀਕ ਮਾਮਲੇ 'ਚ ਅਦਾਲਤ ਨੇ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦਦੱਸਿਆ ਜਾਂਦਾ ਹੈ ਕਿ ਪ੍ਰੀਲਿਮਿਨਰੀ ਪ੍ਰੀਖਿਆ ਪੇਪਰ ਲੀਕ ਮਾਮਲੇ ‘ਚ ਐੱਸ.ਆਈ.ਟੀ. ਨੇ ਮੁੱਖ ਮੁਲਜ਼ਮ 46 ਸਾਲਾ ਮਹਿਲਾ ਵਕੀਲ ਸੁਨੀਤਾ ਨੂੰ ਦਿੱਲੀ ਸਥਿਤ ਨਜ਼ੱਫਰਗੜ ਤੋਂ ਗ੍ਰਿਫਤਾਰ ਕੀਤਾ ਸੀ।ਸੁਨੀਤਾ ਕੋਲ ਹੀ ਲੀਕ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਪੇਪਰ ਆਇਆ ਸੀ।ਐੱਸ.ਆਈ.ਟੀ. ਨੇ ਦੱਸਿਆ ਕਿ ਸੁਨੀਤਾ ਹੀ ਮਾਮਲੇ ਦੀ ਮਾਸਟਰਮਾਈਂਡ ਹੈ ਤੇ ਉਸ ਨੇ ਹੀ ਪੇਪਰ ਅੱਗੇ ਵੇਚਣ ਲਈ ਕਰੋੜਾਂ ਰੁਪਏ ਦੀ ਡੀਲ ਕੀਤੀ ਸੀ।ਸੁਨੀਤਾ ਨੇ ਜਨਰਲ ਸ਼੍ਰੇਣੀ ‘ਚ ਪ੍ਰੀਖਿਆ ਦੇ ਕੇ ਟਾਪ ਵੀ ਕੀਤਾ ਸੀ।
-PTCNews