ਮੁੱਖ ਖਬਰਾਂ

ਪੋਰਨ 'ਤੇ ਰੋਕ ਲਗਾਉਣ ਲਈ ਨਹੀਂ ਲੱਗਣਗੇ ਸਕੂਲਾਂ 'ਚ ਜੈਮਰ?

By Joshi -- August 03, 2017 5:08 pm -- Updated:Feb 15, 2021

No internet jammer in schools to restrict porn video habit in students!

ਵਿਦਿਆਰਥੀਆਂ ਨੂੰ ਪੋਰਨ ਸਾਈਟ ਦੇਖਣ ਤੋਂ ਰੋਕਣ ਲਈ ਸਕੂਲੀ ਇਮਾਰਤ 'ਤੇ ਜੈਮਰਾਂ ਲਗਾਉਣ ਲਈ ਸਰਕਾਰ ਵੱਲੋਂ ਕੋਈ ਪ੍ਰਸਤਾਵ ਜਾਰੀ ਨਹੀਂ ਕੀਤਾ ਗਿਆ ਹੈ, ਇਹ ਜਾਣਕਾਰੀ ਅੱਜ ਰਾਜ ਸਭਾ ਨੂੰ ਦਿੱਤੀ ਗਈ ਹੈ। (restrict porn video habit)
No internet jammer in schools to restrict porn video habit in students!ਮਨੁੱਖੀ ਵਿਕਾਸ ਵਿਭਾਗ ਦੇ ਰਾਜ ਮੰਤਰੀ ਉਪਿੰਦਰ ਕੁਸ਼ਵਾਹਾ ਨੇ ਦੱਸਿਆ ਕਿ ਸਰਕਾਰ ਨੇ ਵਿਦਿਆਰਥੀਆਂ 'ਤੇ ਜਿਨਸੀ ਜੁਰਮਾਂ 'ਚ ਹੋਏ ਵਾਧੇ ਅਤੇ ਵਿਦਿਆਰਥੀਆਂ ਵੱਲੋਂ ਦੇਖੀਆਂ ਗਈਆਂ ਪੋਰਨ ਸਾਈਟ ਦੀਆਂ ਰਿਪੋਰਟਾਂ ਨੂੰ ਧਿਆਨ 'ਚ ਰੱਖਿਆ ਹੈ, ਪਰ ਕਿਸੇ ਵੀ ਸਕੂਲ ਵਿਚ ਜੈਮਰ ਲਗਾਉਣ ਲਈ ਨਿਰਦੇਸ਼ ਨਹੀਂ ਦਿੱਤੇ ਹਨ।
No internet jammer in schools to restrict porn video habit in students!ਅੱਗੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸਕੂਲ ਕੰਪਲੈਕਸ ਵਿਚ ਜੈਮਰਾਂ ਨੂੰ ਲਗਾਉਣਾ ਸੰਭਵ ਨਹੀਂ ਹੋ ਸਕਦਾ ਹੈ, ਕਿਉਂਕਿ ਵਿਦਿਆਰਥੀਆਂ ਦੁਆਰਾ ਵਰਤੇ ਜਾਂਦੇ ਕੰਪਿਊਟਰਾਂ ਨੂੰ ਲਗਾਤਾਰ ਇੰਟਰਨੈਟ ਦੀ ਜ਼ਰੂਰਤ ਹੁੰਦੀ ਹੈ। (restrict porn video habit)
No internet jammer in schools to restrict porn video habit in students!ਹਾਲਾਂਕਿ, ਡਰਾਈਵਰਾਂ ਦੁਆਰਾ ਸੈਲ ਫੋਨ 'ਤੇ ਅਸ਼ਲੀਲ ਤਸਵੀਰਾਂ ਦੀ ਵਰਤੋਂ ਰੋਕਣ ਲਈ ਜਾਂ ਬੱਸਾਂ ਵਿਚ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਦੇਖਣ 'ਤੇ ਰੋਕ ਲਗਾਉਣ ਲਈ ਬੱਸਾਂ ਵਿੱਚ ਜੈਮਰ ਲਗਾਏ ਜਾ ਸਕਦੇ ਹਨ।
No internet jammer in schools to restrict porn video habit in students!ਐਚ.ਆਰ.ਡੀ ਮੰਤਰਾਲੇ ਹਰ ਸਕੂਲ ਵਿਚ ਇਕ ਪੁਰਸ਼ ਅਤੇ ਮਹਿਲਾ ਬਾਲ ਕੌਂਸਲਰ ਦੇ ਪ੍ਰਸਤਾਵ ਤੇ ਵਿਚਾਰ ਕਰ ਰਿਹਾ ਹੈ ਅਤੇ ਸਕੂਲਾਂ ਵਿਚ ਜਿਨਸੀ ਸਿੱਖਿਆ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਵਰਕਸ਼ਾਪ ਵੀ ਲਗਾਉਣ 'ਤੇ ਵਿਚਾਰ ਚਰਚਾ ਹੋ ਰਹੀ ਹੈ।

—PTC News