ਪ੍ਰਦਯੁਮਨ ਕਤਲ ਮਾਮਲਾ:ਸੀਬੀਆਈ ਨੇ ਕੀਤੇ ਅਜਿਹੇ ਹੈਰਾਨੀ ਜਨਕ ਖੁਲਾਸੇ

ਪ੍ਰਦਯੁਮਨ ਕਤਲ ਮਾਮਲਾ:ਸੀਬੀਆਈ ਨੇ ਕੀਤੇ ਅਜਿਹੇ ਹੈਰਾਨੀ ਜਨਕ ਖੁਲਾਸੇ

ਪ੍ਰਦਯੁਮਨ ਕਤਲ ਮਾਮਲਾ:ਸੀਬੀਆਈ ਨੇ ਕੀਤੇ ਅਜਿਹੇ ਹੈਰਾਨੀ ਜਨਕ ਖੁਲਾਸੇ:ਰਿਆਨ ਇੰਟਰਨੈਸ਼ਨਲ ਸਕੂਲ ਦੇ ਪ੍ਰਦਯੁਮਨ ਕਤਲ ਮਾਮਲੇ ਵਿਚ ਇਕ ਵਿਦਿਆਰਥੀ ਫੜਿਆ ਗਿਆ ਹੈ।ਜਿਸ ਦਾ ਇਕ ਸਾਲ ਤੋਂ ਮਾਨਸਿਕ ਇਲਾਜ਼ ਚੱਲ ਰਿਹਾ ਹੈ।ਪ੍ਰਦਯੁਮਨ ਕਤਲ ਮਾਮਲਾ:ਸੀਬੀਆਈ ਨੇ ਕੀਤੇ ਅਜਿਹੇ ਹੈਰਾਨੀ ਜਨਕ ਖੁਲਾਸੇ ਉਹ ਬਹੁਤ ਹੀ ਬਦਮਾਸ਼ ਅਤੇ ਟੇਢੇ ਢੰਗ ਦਾ ਵਿਦਿਆਰਥੀ ਹੈ।ਉਸ ਦੇ ਦੋਸਤਾਂ ਦਾ ਦੋਸ਼ ਹੈ ਕਿ ਉਹ ਹਮੇਸ਼ਾ ਹੀ ਕੁੱਟਮਾਰ ਕਰਦਾ ਰਹਿੰਦਾ ਹੈ।ਉਹ ਸਕੂਲ ਬੈਗ ‘ ਚ ਇੱਕ ਚਾਕੂ ਵੀ ਰੱਖਦਾ ਸੀ ਸਿਰਫ਼ ਇਹ ਨਹੀਂ ਸਕੂਲ ‘ਚ ਪੋਰਨ ਫ਼ਿਲਮਾਂ ਵੀ ਦੇਖਦਾ ਸੀ।ਉਹ ਪੜ੍ਹਾਈ ਅਤੇ ਖੇਡਾਂ ਵਿਚ ਵੀ ਵਧੀਆ ਨਹੀਂ ਸਨ।ਪ੍ਰਦਯੁਮਨ ਕਤਲ ਮਾਮਲਾ:ਸੀਬੀਆਈ ਨੇ ਕੀਤੇ ਅਜਿਹੇ ਹੈਰਾਨੀ ਜਨਕ ਖੁਲਾਸੇ ਸੀਬੀਆਈ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀ ਨੇ ਸਕੂਲ ਨੂੰ ਬੰਦ ਕਰਵਾਉਣ ਦੇ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।ਉਹ ਪੜ੍ਹਾਈ ਵਿਚ ਕਮਜ਼ੋਰ ਸੀ ਇਸ ਲਈ ਸਕੂਲ ਦੀ ਹੋਣ ਵਾਲੀ ਪ੍ਰੀਖਿਆ ਅਤੇ ਪੇਰੈਂਟਸ ਮੀਟਿੰਗ ਤੋਂ ਬਚਣਾ ਚਾਹੁੰਦਾ ਸੀ। ਉਸ ਨੇਆਪਣੇ ਦੋਸਤਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਪ੍ਰੀਖਿਆ ਦੀ ਤਿਆਰੀ ਨਾ ਕਰਨ ਕਿਉਂਕਿ ਸਕੂਲ ‘ਚ ਛੁੱਟੀ ਹੋਣ ਵਾਲੀ ਹੈ।ਪ੍ਰਦਯੁਮਨ ਕਤਲ ਮਾਮਲਾ:ਸੀਬੀਆਈ ਨੇ ਕੀਤੇ ਅਜਿਹੇ ਹੈਰਾਨੀ ਜਨਕ ਖੁਲਾਸੇ ਸੀ.ਬੀ.ਆਈ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਵਿੱਚ ਉਹ ਟਾਇਲਟ ਵਿਚ ਚਾਕੂ ਲੈ ਕੇ ਜਾਂਦਾ ਦਿਖਾਈ ਦਿੰਦਾ ਹੈ।ਉਸਨੇ ਮੋਬਾਈਲ ‘ਤੇ ਪੋਰਨ ਫਿਲਮ ਦੇਖੀ।ਉਸ ਦੀ ਨਜ਼ਰ ਪ੍ਰਦਯੁਮਨ ‘ਤੇ ਪਈ ਅਤੇ ਚਾਕੂ ਕੱਢ ਕੇ ਪ੍ਰਦਯੁਮਨ ਦਾ ਗਲਾ ਕੱਟ ਦਿੱਤਾ ਅਤੇ ਉਸਦੀ ਮੌਤ ਹੋ ਗਈ। ਸੀਬੀਆਈ ਦੇ ਅਧਿਕਾਰੀ ਅਭਿਸ਼ੇਕ ਦਿਆਲ ਦੇ ਅਨੁਸਾਰ ਬੱਸ ਕੰਡਕਟਰ ਅਸ਼ੋਕ ਕੁਮਾਰ ਵਿਰੁੱਧ ਕੋਈ ਸਬੂਤ ਨਹੀਂ ਹੈ ਪਰ ਪੁਲੀਸ ਨੇ ਕੇਵਲ ਕੰਡਕਟਰ ਨੂੰ ਹੀ ਦੋਸ਼ੀ ਮੰਨਿਆ ਸੀ।ਪ੍ਰਦਯੁਮਨ ਕਤਲ ਮਾਮਲਾ:ਸੀਬੀਆਈ ਨੇ ਕੀਤੇ ਅਜਿਹੇ ਹੈਰਾਨੀ ਜਨਕ ਖੁਲਾਸੇ ਇਸ ਕਤਲੇਆਮ ਵਿਚ ਵਰਤਿਆ ਗਿਆ ਹਥਿਆਰ, ਇਕ ਚਾਕੂ,ਉਸ ਟਾਇਲਟ ਵਿੱਚੋ ਮਿਲਿਆ ਜਿਸ ਵਿਚ ਕਤਲ ਕੀਤਾ ਗਿਆ ਸੀ।ਸੀਬੀਆਈ ਦਾ ਕਹਿਣਾ ਹੈ ਕਿ ਇਹ ਉਹੀ ਚਾਕੂ ਹੈ, ਜੋ ਕਿ ਗੁਰੁਗਰਾਮ ਪੁਲੀਸ  ਨੇ ਬਰਾਮਦ ਕੀਤਾ ਸੀ।ਸੀਬੀਆਈ ਨੇ ਸਕੂਲ ਦੇ 11ਵੀ ਕਲਾਸ ਦੇ ਮੁਲਜ਼ਿਮ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਹੈ।ਸੀ.ਬੀ.ਆਈ. ਨੇ ਦੋਸ਼ੀ ਵਿਦਿਆਰਥੀ ਨੂੰ ਜ਼ੁਵੇਨਾਇਲ ਬੋਰਡ ਦੇ ਕੋਲ ਪੇਸ਼ ਕੀਤਾ ਗਿਆ ਜਿਥੇ ਉਸਨੂੰ 3 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ।
-PTC News