ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਵਾਲੀ ਮਹਿਲਾ ਪ੍ਰੇਮੀ ਸਮੇਤ ਗਿਰਫ਼ਤਾਰ

ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਵਾਲੀ ਮਹਿਲਾ ਪ੍ਰੇਮੀ ਸਮੇਤ ਗਿਰਫ਼ਤਾਰ

ਦੇਖੋ ਕੀ ਹੈ ਮਾਮਲਾ

ਬਰਨਾਲਾ ਪੁਲਿਸ ਵੱਲੋਂ ਬੀਤੇ ਸਮੇਂ ਅੰਦਰ ਹੋਏ ਕਤਲ ਕੇਸ ਦੀ ਗੁੱਥੀ ਸੁਲਝੀ

Posted by PTC News Crime Beat on Friday, October 13, 2017

ਬਰਨਾਲਾ ਪੁਲੀਸ ਵੱਲੋਂ ਇਕ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਕ ਔਰਤ ਸਮੇਤ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਰਨਾਲਾ ਦੀ ਰਹਿਣ ਵਾਲੀ ਇਕ ਵਿਹੁਤਾ ਮਹਿਲਾ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਗਿਆ ਸੀ ਅਤੇ ਉਸਦੀ ਲਾਸ਼ ਨੂੰ ਨੇੜਲੇ ਪਿੰਡ ਸੁੱਟ ਕੇ ਆਰੋਪੀ ਫਰਾਰ ਹੋ ਗਏ ਸਨ। ਪਿੰਡ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਇਹ ਸਾਰੀ ਵਾਰਦਾਤ ਕੈਦ ਹੋਈ ਜਿਸ ਦੀ ਜਾਂਚ ਤੋਂ ਬਾਅਦ ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਇਕ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਮੁਲਜਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਉਹਨਾਂ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਬਣਦੀ ਕਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।