ਪੰਚਕੂਲਾ ਹਿੰਸਾ ਵਿਚ ਭਗੋੜਿਆ ਦੇ ਲੱਗੇ ਮਲੋਟ ਸ਼ਹਿਰ ਵਿਚ ਪੋਸਟਰ

ਪੰਚਕੂਲਾ ਹਿੰਸਾ ਵਿਚ ਭਗੋੜਿਆ ਦੇ ਲੱਗੇ ਮਲੋਟ ਸ਼ਹਿਰ ਵਿਚ ਪੋਸਟਰ

ਪੰਚਕੂਲਾ ਹਿੰਸਾ ਵਿਚ ਭਗੋੜਿਆ ਦੇ ਲੱਗੇ ਮਲੋਟ ਸ਼ਹਿਰ ਵਿਚ ਪੋਸਟਰ:25 ਅਗਸਤ ਨੂੰ ਪੰਚਕੂਲਾ ਵਿਖੇ ਹੋਈ ਹਿੰਸਾ ਵਿਚ ਪੰਚਕੂਲਾ ਪੁਲਿਸ ਨੂੰ ਚਾਹੀਦੇ ਵਿਅਕਤੀਆਂ ਦੀ ਭਾਲ ਵਿਚ ਹੁਣ ਪੰਜਾਬ ਦੇ ਕਈ ਸ਼ਹਿਰਾਂ ਵਿਚ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ।ਪੰਚਕੂਲਾ ਹਿੰਸਾ ਵਿਚ ਭਗੋੜਿਆ ਦੇ ਲੱਗੇ ਮਲੋਟ ਸ਼ਹਿਰ ਵਿਚ ਪੋਸਟਰ ਇਸਦੀ ਸ਼ੁਰੂਆਤ ਮਲੋਟ ਸ਼ਹਿਰ ਤੋਂ ਹੋ ਗਈ ਹੈ।ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਅਦਿੱਤਿਆ ਇੰਸ਼ਾ ਅਤੇ ਹਿੰਸਾ ਲਈ ਜਿੰਮੇਵਾਰ ਹੋਰ ਵਿਅਕਤੀਆਂ ਸਬੰਧੀ ਹੁਣ ਪੰਚਕੂਲਾ ਪੁਲਿਸ ਨੇ ਪੰਜਾਬ ਵਿਚ ਪੋਸਟਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਪੰਚਕੂਲਾ ਹਿੰਸਾ ਵਿਚ ਭਗੋੜਿਆ ਦੇ ਲੱਗੇ ਮਲੋਟ ਸ਼ਹਿਰ ਵਿਚ ਪੋਸਟਰ ਇਸ ਤਹਿਤ ਕਿਸੇ ਸਮੇਂ ਡੇਰਾ ਸਿਰਸਾ ਦੇ ਗੜ ਕਹੇ ਜਾਂਦੇ ਮਾਲਵੇ ਦੇ ਸ਼ਹਿਰ ਮਲੋਟ ਵਿਚ ਪੰਚਕੂਲਾ ਪੁਲਿਸ ਵੱਲੋਂ ਪੋਸਟਰ ਲਾ ਦਿੱਤੇ ਗਏ ਹਨ।ਪੰਚਕੂਲਾ ਹਿੰਸਾ ਵਿਚ ਭਗੋੜਿਆ ਦੇ ਲੱਗੇ ਮਲੋਟ ਸ਼ਹਿਰ ਵਿਚ ਪੋਸਟਰ ਇਹਨਾਂ ਪੋਸਟਰਾਂ ਵਿਚ ਅਦਿੱਤਿਆ ਇੰਸ਼ਾ ਸਬੰਧੀ ਦੱਸਣ ਵਾਲੇ ਨੂੰ 1 ਲੱਖ ਰੁਪਏ,ਰਾਜਸਥਾਨ ਦੇ ਸਾਦੁਲ ਸ਼ਹਿਰ ਵਾਸੀ ਨਵੀਨ ਦੀ ਸੂਚਨਾਂ ਤੇ 50 ਹਜ਼ਾਰ ਰੁਪਏ,ਸੰਗਰੂਰ ਜਿਲੇ ਦੇ ਪਿੰਡ ਬੰਗਾ ਦੇ ਵਾਸੀ ਅਮਰੀਕ ਸਿੰਘ ਤੇ 50 ਹਜ਼ਾਰ ਰੁਪਏ,ਮਲੋਟ ਦੇ ਵਾਸੀ ਫੂਲ ਕੁਮਾਰ ਤੇ 50 ਹਜ਼ਾਰ ਰੁਪਏ ਅਤੇ ਸਿਰਸਾ ਦੇ ਵਾਸੀ ਰਾਕੇਸ਼ ਕੁਮਾਰ ਤੇ 50 ਹਜ਼ਾਰ ਰੁਪਏ ਦੇਣ ਦੀ ਸੂਚਨਾ ਦਿੱਤੀ ਗਈ ਹੈ।ਪੰਚਕੂਲਾ ਹਿੰਸਾ ਵਿਚ ਭਗੋੜਿਆ ਦੇ ਲੱਗੇ ਮਲੋਟ ਸ਼ਹਿਰ ਵਿਚ ਪੋਸਟਰ ਫਿਲਹਾਲ ਸ਼ਹਿਰ ਦੇ ਬੱਸ ਸਟੈਂਡ,ਰੇਲਵੇ ਸਟੇਸ਼ਨ,ਥਾਣਾ ਸਿਟੀ ਅਤੇ ਹੋਰ ਥਾਵਾਂ ਤੇ ਲੱਗੇ ਇਹਨਾ ਪੋਸਟਰਾਂ ਦੀ ਕਾਫ਼ੀ ਚਰਚਾ ਹੈ।
-PTCNews