ਮੁੱਖ ਖਬਰਾਂ

ਪੰਜਾਬਣ ਮੁਟਿਆਰ ਨੂੰ ਸੜ ਰਹੀ ਕਾਰ 'ਚ ਛੱਡ ਕੇ ਕਾਰ ਚਾਲਕ ਆਪ ਹਸਪਤਾਲ ਪਹੁੰਚ ਗਿਆ

By Shanker Badra -- October 16, 2017 8:34 am -- Updated:October 16, 2017 1:22 pm

ਪੰਜਾਬਣ ਮੁਟਿਆਰ ਨੂੰ ਸੜ ਰਹੀ ਕਾਰ 'ਚ ਛੱਡ ਕੇ ਕਾਰ ਚਾਲਕ ਆਪ ਹਸਪਤਾਲ ਪਹੁੰਚ ਗਿਆ:ਵਿਦੇਸ਼ਾਂ ਦੇ ਵਿੱਚ ਪੰਜਾਬਣ ਲੜਕੀਆਂ ਨਾਲ ਵਾਪਰ ਰਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਨਿਊ ਯਾਰਕ ਦੇ ਵਿੱਚ ਇੱਕ ਹਾਦਸੇ ਦੌਰਾਨ ਕਾਰ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਡਰਾਈਵਰ ਨੇ ਪੰਜਾਬੀ ਮੁਟਿਆਰ ਨੂੰ ਇਕੱਲਿਆ ਛੱਡ ਕੇ ਭੱਜ ਗਿਆ। ਪੰਜਾਬਣ ਮਟਿਆਰ ਨੂੰ ਸੜ ਰਹੀ ਕਾਰ 'ਚ ਛੱਡ ਕੇ ਕਾਰ ਚਾਲਕ ਆਪ ਹਸਪਤਾਲ ਪਹੁੰਚ ਗਿਆਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ 25 ਸਾਲਾ ਹਰਲੀਨ ਗਰੇਵਾਲ ਦੀ ਕਾਰ 'ਚ ਸੜੀ ਹੋਈ ਲਾਸ਼ ਬਰਾਮਦ ਕੀਤੀ ਹੈ। ਸਈਦ ਅਹਿਮਦ ਨੇ ਆਪਣੀ ਲਗਜ਼ਰੀ ਕਾਰ ‘ਇਨਫਿਨਿਟੀ 35ਜੀ ਬਰੂਕਲਿਨ -ਕੁਈਨਜ਼ ਐਕਸਪ੍ਰੈੱਸਵੇਅ ਉਤੇ ਪੱਥਰ ਦੇ ਬੈਰੀਅਰ ਵਿੱਚ ਮਾਰੀ ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ।ਜਿਸ ਤੋਂ ਬਆਦ ਉਹ ਸੜ ਰਹੀ ਕਾਰ 'ਚੋਂ ਹਰਲੀਨ ਨੂੰ ਬਾਹਰ ਕੱਢਣ ਬਜਾਏ ਟੈਕਸੀ ਕਰਾ ਕੇ ਆਪ ਹਸਪਤਾਲ ਪਹੁੰਚ ਗਿਆ । ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਜਦੋਂ ਅੱਗ ਬੁਝਾਈ ਤਾਂ ਕਾਰ ਦੀ ਮੁਸਾਫ਼ਰ ਸੀਟ ਤੋਂ ਸੜੀ ਹੋਈ ਫਾਇਰ ਬ੍ਰਿਗੇਡ ਮਿਲੀ। ਪੁਲੀਸ ਨੇ ਦੱਸਿਆ ਕਿ ਜਦੋਂ ਕਾਰ ਸੜ ਰਹੀ ਸੀ ਤਾਂ ਅਹਿਮਦ ਹਸਪਤਾਲ ਚਲਾ ਗਿਆ , ਉਹ ਸੜੀਆਂ ਲੱਤਾਂ ਅਤੇ ਬਾਹਾਂ ਦਾ ਇਲਾਜ ਕਰਵਾ ਰਿਹਾ ਸੀ। ਪੰਜਾਬਣ ਮਟਿਆਰ ਨੂੰ ਸੜ ਰਹੀ ਕਾਰ 'ਚ ਛੱਡ ਕੇ ਕਾਰ ਚਾਲਕ ਆਪ ਹਸਪਤਾਲ ਪਹੁੰਚ ਗਿਆਪੁਲੀਸ ਨੇ ਉਸ ਨੂੰ ਹਸਪਤਾਲ 'ਚ ਕਾਬੂ ਕਰਕੇ ਉਸ ਖ਼ਿਲਾਫ਼ ਕਤਲ, ਅਪਰਾਧਕ ਅਣਗਹਿਲੀ , ਦੁਰਘਟਨਾ ਸਥਾਨ ਤੋਂ ਫਰਾਰ ਹੋਣ, ਤੇਜ਼ ਰਫ਼ਤਾਰ ਤੇ ਹੋਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਹਾਦਸੇ ਤੋਂ ਪਹਿਲਾਂ  ਕਾਰ ਚਾਲਕ ਅਹਿਮਦ ਨੇ ਸ਼ਰਾਬ ਪੀਤੀ ਸੀ ।ਗਰੇਵਾਲ ਦੇ ਦੋਸਤ ਕਰਨ ਸਿੰਘ ਢਿੱਲੋਂ ਜੋ ਕੇਟਰਿੰਗ ਕੰਪਨੀ ਲਈ ਕੰਮ ਕਰਦਾ ਹੈ ਉਸਨੇ  ਦੱਸਿਆ ਹੈ ਕਿ ਹਰਲੀਨ ਬਹੁਤ ਚੰਗੀ ਇਨਸਾਨ ਸੀ ਜੋ ਹਮੇਸ਼ਾ ਦੂਜਿਆਂ  ਦਾ ਖਿਆਲ ਰੱਖਦੀ ਸੀ। ਉਹ ਲੋਕਾਂ ਲਈ ਕੁੱਝ ਵੀ ਕਰ ਸਕਦੀ ਸੀ।
-PTC News

  • Share