ਪੰਜਾਬੀ ਭਾਸ਼ਾ ਮਾਂ ਬੋਲੀ ਦਾ ਘੁੱਟਿਆ ਜਾ ਰਿਹਾ ਗਲਾ

By Gagan Bindra - October 01, 2017 12:10 pm

ਪੰਜਾਬੀ ਭਾਸ਼ਾ ਮਾਂ ਬੋਲੀ ਦਾ ਘੁੱਟਿਆ ਜਾ ਰਿਹਾ ਗਲਾ: ਪੰਜਾਬੀ ਭਾਸ਼ਾ ਜਿਆਦਾਤਰ ਪੰਜਾਬ ਦੇ ਵਿੱਚ ਹੀ ਬੋਲੀ,ਲਿਖੀ ਅਤੇ ਪੜ੍ਹੀ ਜਾਂਦੀ ਹੈ।ਇਸ ਨੂੰ ਪੰਜਾਬੀਆਂ ਦੀ ਮਾਂ ਬੋਲੀ ਭਾਸ਼ਾ ਕਿਹਾ ਜਾਂਦਾ ਹੈ।ਪੰਜਾਬੀ ਭਾਸ਼ਾ ਮਾਂ ਬੋਲੀ ਦਾ ਘੁੱਟਿਆ ਜਾ ਰਿਹਾ ਗਲਾਜਿਸ ਦਾ ਭਾਵ ਹੈ ਪੰਜਾਬ ਵਿੱਚ ਜੰਮਦਾ ਬੱਚਾ ਜੋ ਭਾਸ਼ਾ ਆਪਣੀ ਮਾਂ ਕੋਲੋ ਸਿੱਖਦਾ ਹੈ।ਇਹ ਸਿੱਖੀ ਦੀ ਵੀ ਧਾਰਮਿਕ ਭਾਸ਼ਾ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਜੋ ਕਿ ਸਾਰੀ ਦੁੱਨੀਆਂ ਵਿੱਚ ਸਭ ਤੋਂ ਸੋਖੀ ਬੋਲਣ ਵਾਲੀ ਭਾਸ਼ਾ ਹੈ।ਭਾਰਤ ਵਿੱਚ 3 ਕਰੋੜ ਲੋਕ ਪੰਜਾਬੀ ਭਾਸ਼ਾ ਨੂੰ ਮਾਤ ਭਾਸ਼ਾ ਵਜੋਂ ਬੋਲਦੇ ਹਨ।ਪੰਜਾਬੀ ਭਾਸ਼ਾ ਮਾਂ ਬੋਲੀ ਦਾ ਘੁੱਟਿਆ ਜਾ ਰਿਹਾ ਗਲਾਕਥਾ ਕਹਾਣੀਆਂ, ਵਾਰਾਂ, ਕਿੱਸੇ , ਜੰਗਨਾਮੇ, ਕਾਵਿ ਕਵਿਤਾਵਾਂ , ਮਾਹੀਏ, ਢੋਲੇ, ਟੱਪੇ, ਸਿੱਠਣੀਆਂ ਆਦਿ ਪੰਜਾਬੀਅਤ ਦਾ ਅਣਮੋਲ ਖ਼ਜ਼ਾਨਾ ਹਨ। ਪਰ ਹੁਣ ਪੰਜਾਬੀ ਮਾਂ ਬੋਲੀ ਦਾ ਲਗਾਤਾਰ ਗਲਾ ਘੁਟਿਆ ਜਾ ਰਿਹਾ ਹੈ।ਪੰਜਾਬੀ ਭਾਸ਼ਾ ਵੀ ਗੁਲਾਮ ਬਣਦੀ ਜਾ ਰਹੀ ਹੈ। ਸਾਡੇ ਸਕੂਲਾਂ ਵਿੱਚ ਬੱਚਿਆਂ ਨੂੰ ਹਿੰਦੀ, ਅੰਗਰੇਜੀ ਬੋਲਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ ਜੋ ਅਗਲੀ ਪੀੜ੍ਹੀ ਦੀ ਕੜੀ ਪੰਜਾਬੀ ਨਾਲੋਂ ਟੁੱਟ ਜਾਵੇ।ਪੰਜਾਬੀ ਭਾਸ਼ਾ ਮਾਂ ਬੋਲੀ ਦਾ ਘੁੱਟਿਆ ਜਾ ਰਿਹਾ ਗਲਾਹੁਣ ਬੈਂਕਾਂ ਵਿੱਚ ਵੀ ਸਾਰਾ ਕੰਮ ਹਿੰਦੀ ਭਾਸ਼ਾ ਵਿੱਚ ਕੀਤਾ ਜਾ ਰਿਹਾ ਹੈ।ਸੜਕਾਂ, ਰੇਲਵੇ ਦੇ ਕਿਨਾਰੇ ਲੱਗੇ ਸਾਈਨ ਬੋਰਡਾਂ ਉੱਤੇ ਪੰਜਾਬੀ ਨੂੰ ਤੀਜੇ ਨੰਬਰ ਤੇ ਲਿਖਿਆ ਗਿਆ ਹੈ, ਜੋ ਸ਼ਾਇਦ ਹੌਲੀ-ਹੌਲੀ ਖਤਮ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬੀ ਦੇ ਵਿੱਚ ਹਿੰਦੀ ਦੇ ਸਬਦਾਂ ਨੂੰ ਸ਼ਾਮਿਲ ਕਰਕੇ ਇਸਦੇ ਸ਼ੁੱਧ ਰੂਪ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਹੋਰ ਵੀ ਅਣਗਿਣਤ ਸਾਜਸ਼ਾਂ ਹੋ ਰਹੀਆਂ ਹਨ।

adv-img
adv-img