ਪੰਜਾਬੀ ਫ਼ਿਲਮੀ ਅਦਾਕਾਰ ਜੱਸੀ ਜਸਰਾਜ ‘ਤੇ ਜਾਨਲੇਵਾ ਹਮਲਾ

ਪੰਜਾਬੀ ਫ਼ਿਲਮੀ ਅਦਾਕਾਰ ਜੱਸੀ ਜਸਰਾਜ 'ਤੇ ਜਾਨਲੇਵਾ ਹਮਲਾ

ਪੰਜਾਬੀ ਫ਼ਿਲਮੀ ਅਦਾਕਾਰ ਜੱਸੀ ਜਸਰਾਜ ‘ਤੇ ਜਾਨਲੇਵਾ ਹਮਲਾ:ਬੀਤੇ ਦਿਨੀਂ ਪੰਜਾਬੀ ਫਿਲਮੀ ਅਤੇ ਗਾਇਕ ਜੱਸੀ ਜਸਰਾਜ ‘ਤੇ ਜਾਨਲੇਵਾ ਹਮਲਾ ਹੋਇਆ ਹੈ।ਜਿਸ ਸਬੰਧੀ ਉਸ ਨੇ ਪੁਲੀਸ ਕੋਲ ਵੀ ਸ਼ਿਕਾਇਤ ਦਰਜ਼ ਕਾਰਵਾਈ ਹੈ।ਜਸਰਾਜ ਨੇ ਖਰੜ ਦੇ ਇਕ ਕਾਂਗਰਸ ਦੇ ਕੌਂਸਲਰ, ਬਿਲਡਰ ਤੇ ਉਸਦੇ ਸਾਥੀਆਂ ਵਲੋਂ ਉਸ ‘ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।ਪੰਜਾਬੀ ਫ਼ਿਲਮੀ ਅਦਾਕਾਰ ਜੱਸੀ ਜਸਰਾਜ 'ਤੇ ਜਾਨਲੇਵਾ ਹਮਲਾਜੱਸੀ ਜਸਰਾਜ ਨੇ ਦੱਸਿਆ ਕਿ ਉਹ ਬੀਤੀ ਰਾਤ 10:30 ਵਜੇ ਅਮਨ ਸਿਟੀ ਖਰੜ ਆਪਣੇ ਦੋਸਤ ਨੂੰ ਛੱਡ ਕੇ ਜਦੋਂ ਆਪਣੇ ਘਰ ਸੰਨੀ ਇਨਕਲੇਵ ਨੂੰ ਆ ਰਿਹਾ ਸੀ ਤਾਂ ਇਨਕਲੇਵ ਦੀ ਅੰਦਰਲੀ ਮਾਰਕੀਟ ਨੇੜੇ ਦੋ-ਤਿੰਨ ਲੋਕਾਂ ਨੇ ਉਸਦੀ ਕਾਰ ‘ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ।ਉਸਨੇ ਦੱਸਿਆ ਕਿ ਹਮਲਾਵਰ ਡੰਡਿਆਂ ਤੇ ਹਥਿਆਰਾਂ ਨਾਲ ਲੈਸ ਸਨ ਤੇ ਉਸ ਨੇ ਆਪਣੀ ਜਾਨ ਬਚਾਉਣ ਲਈ ਘਟਨਾ ਸਥਾਨ ਤੋਂ ਕਾਰ ਭਜਾ ਲਈ।ਪੰਜਾਬੀ ਫ਼ਿਲਮੀ ਅਦਾਕਾਰ ਜੱਸੀ ਜਸਰਾਜ 'ਤੇ ਜਾਨਲੇਵਾ ਹਮਲਾਜਸਰਾਜ ਨੇ ਦੱਸਿਆ ਕਿ ਉਸ ਨੇ ਖਰੜ ਦੇ ਇਕ ਕਾਂਗਰਸ ਕੌਂਸਲਰ ਤੇ ਬਿਲਡਰ ਅਤੇ ਉਸਦੇ ਦੋ ਸਾਥੀਆਂ ਖਿਲਾਫ਼ ਪਿੰਡ ਦੇਸੂ ਮਾਜਰਾ ਦੀ ਸ਼ਾਮਲਾਟ ਦੀ ਗਲਤ ਢੰਗ ਨਾਲ ਰਜਿਸਟਰੀ ਕਰਵਾਉਣ ਸਬੰਧੀ ਥਾਣਾ ਸਦਰ ‘ਚ ਮਾਮਲਾ ਦਰਜ ਕਰਵਾਇਆ ਸੀ ਤੇ ਉਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀਆਂ ਨੇ ਹੀ ਉਸ ‘ਤੇ ਜਾਨਲੇਵਾ ਹਮਲਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ।ਪੰਜਾਬੀ ਫ਼ਿਲਮੀ ਅਦਾਕਾਰ ਜੱਸੀ ਜਸਰਾਜ 'ਤੇ ਜਾਨਲੇਵਾ ਹਮਲਾਜੱਸੀ ਜਸਰਾਜ ਨੇ ਪੁਲੀਸ ‘ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਦੋਸ਼ੀ ਬਿਲਡਰ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਹੋ ਚੁੱਕਾ ਹੈ ਤੇ ਪੁਲੀਸ ਉਸ ਨੂੰ ਪੁੱਛਗਿੱਛ ਲਈ ਥਾਣੇ ਵੀ ਬੁਲਾ ਚੁੱਕੀ ਹੈ ਪਰ ਥਾਣੇ ਬੁਲਾ ਕੇ ਪੁਲੀਸ ਨੇ ਬਿਲਡਰ ਨੂੰ ਛੱਡ ਦਿੱਤਾ ਸੀ ਤੇ ਹੁਣ 45 ਦਿਨ ਬੀਤ ਜਾਣ ਉਪਰੰਤ ਵੀ ਸਦਰ ਥਾਣਾ ਪੁਲੀਸ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ।ਜੱਸੀ ਜਸਰਾਜ ਨੇ ਆਖਿਆ ਕਿ ਬਿਲਡਰ, ਜੋ ਕਿ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ, ਨੂੰ ਜਾਣਬੁੱਝ ਕੇ ਪੁਲੀਸ ਗ੍ਰਿਫਤਾਰ ਨਹੀਂ ਕਰ ਰਹੀ।ਪੰਜਾਬੀ ਫ਼ਿਲਮੀ ਅਦਾਕਾਰ ਜੱਸੀ ਜਸਰਾਜ 'ਤੇ ਜਾਨਲੇਵਾ ਹਮਲਾਇਸ ਸਬੰਧੀ ਥਾਣਾ ਸਦਰ ਦੇ ਐੱਸ.ਐੱਚ.ਓ. ਭਗਵੰਤ ਸਿੰਘ ਨੇ ਆਖਿਆ ਕਿ ਕੌਂਸਲਰ ਨੇ ਇਸ ਮਾਮਲੇ ਵਿਚ ਦੋਬਾਰਾ ਐੱਸ.ਪੀ. ਹੈੱਡਕੁਆਰਟਰ ਤੋਂ ਇਨਕੁਆਰੀ ਲਈ ਅਰਜ਼ੀ ਦਾਖਿਲ ਕੀਤੀ ਹੈ।ਪੜਤਾਲ ਪੂਰੀ ਹੋਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
-PTCNews