ਪੰਜਾਬ ਆਬਕਾਰੀ (ਦੂਸਰੀ ਸੋਧ) ਬਿਲ, 2017 ਵਿਧਾਨ ਸਭਾ 'ਚ ਹੋਇਆ ਪਾਸ

By Joshi - November 29, 2017 12:11 pm

ਅੱਜ ਵਿਧਾਨ ਸਭਾ 'ਚ ਪੰਜਾਬ ਆਬਕਾਰੀ (ਦੂਸਰੀ ਸੋਧ) ਬਿਲ, 2017 'ਚ ਪੇਸ਼ ਕੀਤਾ ਗਿਆ ਸੀ ਜੋ ਪਾਸ ਹੋ ਗਿਆ ਹੈ। ਇਸ ਬਿਲ 'ਚ ਇਸ ਐਕਟ ਦੀ ਧਾਰਾ 72, 78 ਅਤੇ 81 'ਚ ਸੋਧ ਤੋਂ ਬਾਅਦ ਹੁਣ ਸ਼ਰਾਬ ਦੀ ਤਸਕਰੀ 'ਤੇ ਕਾਬੂ ਪਾਇਆ ਜਾ ਸਕੇਗਾ।

ਹੁਣ 750 ਸਾਲ ਐਲਐਲ ਦੀ ਵਿਦੇਸ਼ੀ ਸ਼ਰਾਬ ਦੀ 12 ਤੋਂ ਵੱਧ ਬੋਤਲਾਂ ਪੰਜਾਬ 'ਚ ਆਉਣਾ ਹੁਣ ਗੈਰ ਜਮਾਨਤੀ ਜੁਰਮ ਮੰਨਿਆ ਜਾਵੇਗਾ। ਇਸਦੇ ਇਲਾਵਾ ਵਿਦੇਸ਼ੀ ਸ਼ਰਾਬ ਦੀਆਂ ਤਿੰਨ ਪੇਟੀਆਂ ਤੋਂ ਵੱਧ ੇਟੀਆਂ ਲੈ ਕਾਣ ਵਾਲੀ ਗੱਡੀਆਂ ਨੂੰ ਜ਼ਬਤ ਕਰ ਲਿਆ ਜਾਵੇਗਾ।
ਇਹ ਜ਼ਬਤ ਗੱਡੀਆਂ ਉਸ 'ਚ ਪਈ ਸ਼ਰਾਬ ਦੀਆਂ ਪੇਟੀਆਂ ਦੇ ਬਰਾਬਰ ਕੀਮਤ ਦਾ ਜੁਰਮਾਨਾ ਦੇਣ 'ਤੇ ਹੀ ਉਸ ਗੱਡੀ ਨੂੰ ਛੱਡਿਆ ਜਾਵੇਗਾ।

ਸ਼ਰਾਬ ਦੇ ਮੁੱਲ ਘਟਨ 'ਤੇ ਸਦਨ 'ਚ ਕੋਈ ਚਰਚਾ ਨਹੀਂ ਹੋਈ ਹੈ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਆਪਣੇ ਸੂਬੇ 'ਚ ਸ਼ਰਾਬ ਦੇ ਮੁੱਲ ਘਟਣਗੇ ਤਾਂ ਹੀ ਤਸਕਰੀ ਰੁਕ ਸਕੇਗੀ।

ਬੁੱਧਵਾਰ ਨੂੰ ਮੰਤਰੀਮੰਡਲ ਦੀ ਹੋਈ ਬੈਠਕ ਦੇ ਦੌਰਾਨ, ਪੰਜਾਬ 'ਚ ਸ਼ਰਾਬ ਤਸਕਰੀ ਰੋਕਣ ਲਈ ਐਕਸਾਈਜ਼ ਐਕਟ ੧੯੧੪ ਦੀਆਂ ਵੱਖਰੀਆਂ ਧਾਰਾਵਾਂ 'ਚ ਸੋਧ ਕੀਤੀ ਗਈ ਪਰ ਸ਼ਰਾਬ ਦੇ ਮੁੱਲ ਘਟਨ ਨੂੰ ਲੈ ਕੇ ਕੋਈ ਵਿਚਾਰ ਨਹੀਂ ਰੱਖਿਆ ਗਿਆ।

ਬੁੱਧਵਾਰ ਨੂੰ ਮੰਤਰੀਮੰਡਲ ਦੀ ਹੋਈ ਬੈਠਕ ਦੇ ਦੌਰਾਨ, ਪੰਜਾਬ 'ਚ ਸ਼ਰਾਬ ਤਸਕਰੀ ਰੋਕਣ ਲਈ ਐਕਸਾਈਜ਼ ਐਕਟ ੧੯੧੪ ਦੀਆਂ ਵੱਖਰੀਆਂ ਧਾਰਾਵਾਂ 'ਚ ਸੋਧ ਕੀਤੀ ਗਈ ਪਰ ਸ਼ਰਾਬ ਦੇ ਮੁੱਲ ਘਟਨ ਨੂੰ ਲੈ ਕੇ ਕੋਈ ਵਿਚਾਰ ਨਹੀਂ ਰੱਖਿਆ ਗਿਆ।

ਮੰਤਰੀ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ 'ਚ ਜਵਾਬ ਦਿੰਦੇ ਹੋਏ ਕਿਹਾ ਕਿ ਅਗਰ ਪੰਜਾਬ ਦੀ ਭੂਗੋਲਕਿ ਸਥਿਤੀ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱੱਗੇਗਾ ਕਿ ੫੦% ਪੰਜਾਬ 'ਚ ਸ਼ਰਾਬ ਦੀ ਤਸਕਰੀ ਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਕਿਰਾਏ ਦੀ ਗੱਡੀ 'ਚ ਨਾਜਾਇਜ਼ ਸ਼ਰਾਬ ਫੜੀ ਜਾਂਦੀ ਹੈ ਤਾਂ ਡ੍ਰਾਈਵਰ ਸਿਰਫ ਇਹ ਕਹਿ ਕੇ ਨਹੀਂ ਬਚ ਸਕਦਾ ਕਿ ਉਸਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ।

—PTC News

adv-img
adv-img