ਪੰਜਾਬ ‘ਚ ‘ਆਪ’ ਨੂੰ ਝਟਕਾ,ਆਪ ਦੇ ਇਸ ਆਗੂ ਨੇ ਪੰਜਾਬ ਦੀ ਸਿਆਸਤ ਤੋਂ ਲਈ ਛੁੱਟੀ !

ਪੰਜਾਬ 'ਚ 'ਆਪ' ਨੂੰ ਝਟਕਾ,ਆਪ ਦੇ ਇਸ ਆਗੂ ਨੇ ਪੰਜਾਬ ਦੀ ਸਿਆਸਤ ਤੋਂ ਲਈ ਛੁੱਟੀ !

ਪੰਜਾਬ ‘ਚ ‘ਆਪ’ ਨੂੰ ਝਟਕਾ,ਆਪ ਦੇ ਇਸ ਆਗੂ ਨੇ ਪੰਜਾਬ ਦੀ ਸਿਆਸਤ ਤੋਂ ਲਈ ਛੁੱਟੀ !ਆਮ ਆਦਮੀ ਪਾਰਟੀ ਇਕਾਈ ਪੰਜਾਬ ਪਿਛਲੇ ਦਿਨਾਂ ਤੋਂ ਵਿਵਾਦਾਂ ਹੀ ਘਿਰਦੀ ਨਜ਼ਰ ਆ ਰਹੀ ਹੈ।ਬੀਤੇ ਦਿਨੀਂ ਸੁਖਪਾਲ ਖਹਿਰਾ ‘ਤੇ ਡਰੱਗ ਤਸਕਰੀ ‘ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਸਨ। ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਵੱਡਾ ਝਟਕਾ ਲੱਗਾ ਹੈ।ਪੰਜਾਬ 'ਚ 'ਆਪ' ਨੂੰ ਝਟਕਾ,ਆਪ ਦੇ ਇਸ ਆਗੂ ਨੇ ਪੰਜਾਬ ਦੀ ਸਿਆਸਤ ਤੋਂ ਲਈ ਛੁੱਟੀ !ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਹੇ ਐੱਚ. ਐੱਸ. ਫੂਲਕਾ ਨੇ ਖੁਦ ਨੂੰ ਸੂਬੇ ਦੀ ਰਾਜਨੀਤੀ ਤੋਂ ਵੱਖ ਕਰ ਲਿਆ ਹੈ।ਉਨ੍ਹਾਂ ਨੇ ਟਵਿਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਲਿਖਿਆ ਹੈ ਕਿ ਉਹ ਸਿਰਫ ਆਪਣੇ ਖੇਤਰ ਦਾਖਾ ਨਾਲ ਜੁੜੇ ਰਹਿਣਗੇ ਪਰ ਪੰਜਾਬ ‘ਚ ਰਾਜਨੀਤੀ ਨਹੀਂ ਕਰਨਗੇ।ਪੰਜਾਬ 'ਚ 'ਆਪ' ਨੂੰ ਝਟਕਾ,ਆਪ ਦੇ ਇਸ ਆਗੂ ਨੇ ਪੰਜਾਬ ਦੀ ਸਿਆਸਤ ਤੋਂ ਲਈ ਛੁੱਟੀ !ਪ੍ਰੋ. ਫੂਲਕਾ ਨੇ ਦੱਸਿਆ ਕਿ ਮੈਂ ਪਾਰਟੀ ਹਾਈਕਮਾਨ ਨੂੰ ਆਪਣੇ ਉਪਰੋਕਤ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਉਹ ਪਹਿਲਾਂ ਹੀ ਆਪਣਾ ਅਸਤੀਫਾ ਦੇ ਚੁੱਕੇ ਹਨ ਤੇ ਪਾਰਟੀ ਹਾਈਕਮਾਨ ਨੂੰ ਇਸ ਗੱਲ ਦੀ ਉਦੋਂ ਤੋਂ ਜਾਣਕਾਰੀ ਹੈ।ਇਸ ਲਈ ਉਹ ਕਿਸੇ ਸਟੇਟ ਦੀ ਐਕਟੀਵਿਟੀ ਜਾਂ ਮੀਟਿੰਗ ‘ਚ ਨਹੀਂ ਗਏ।ਪੰਜਾਬ 'ਚ 'ਆਪ' ਨੂੰ ਝਟਕਾ,ਆਪ ਦੇ ਇਸ ਆਗੂ ਨੇ ਪੰਜਾਬ ਦੀ ਸਿਆਸਤ ਤੋਂ ਲਈ ਛੁੱਟੀ !ਉਨਾਂ ਨੇ ਦੱਸਿਆ ਕਿ ਉਹ ਆਪਣਾ ਪੂਰਾ ਧਿਆਨ ਹਲਕੇ ‘ਚ ਉਨ੍ਹਾਂ ਵਲੋਂ ਜਾਰੀ ਦੋ ਪ੍ਰਾਜੈਕਟਾਂ ‘ਤੇ ਕੇਂਦਰਤ ਕਰਨਾ ਚਾਹੁੰਦੇ ਹਨ।ਇਸ ਤੋਂ ਇਲਾਵਾ ਇੱਕ ਹੋਰ ਪ੍ਰਾਜੈਕਟ ‘ਤੇ ਵਿਚਾਰ ਹੈ।ਉਹ ਦਿੱਲੀ ‘ਚ ਆਪਣੀ ਵਕਾਲਤ ਨੂੰ ਲੈ ਕੇ ਵੀ ਕਾਫੀ ਰੁੱਝੇ ਹੋਏ ਹਨ।ਇਸ ਲਈ ਸਟੇਟ ਦੀ ਰਾਜਨੀਤੀ ‘ਚ ਆਪਣੀ ਭੂਮਿਕਾ ਅਦਾ ਨਹੀਂ ਕਰ ਸਕਦੇ ਹਨ।ਪੰਜਾਬ 'ਚ 'ਆਪ' ਨੂੰ ਝਟਕਾ,ਆਪ ਦੇ ਇਸ ਆਗੂ ਨੇ ਪੰਜਾਬ ਦੀ ਸਿਆਸਤ ਤੋਂ ਲਈ ਛੁੱਟੀ !ਪ੍ਰੋ. ਫੂਲਕਾ ਤੋਂ ਜਦ ਪੁੱਛਿਆ ਗਿਆ ਕਿ ਇਹ ਜਾਣਕਾਰੀ ਉਨ੍ਹਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੂੰ ਇਲ ਗੱਲ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ।ਸੁਖਪਾਲ ਖਹਿਰਾ ਦੇ ਬਾਰੇ ‘ਚ ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਪਾਰਟੀ ਹਾਈਕਮਾਨ ਤੇ ਐੱਮ.ਐੱਲ.ਏ. ਦਾ ਜੋ ਵੀ ਫੈਸਲਾ ਹੋਵੇਗਾ,ਉਹ ਮਨਜ਼ਰੂ ਹੋਵੇਗਾ।

-PTCNews