ਪੰਜਾਬ ‘ਚ ਨਸ਼ਿਆਂ ਦੀ ਤਰਜਮਾਨ ਬਣੀ ‘ਆਪ’-ਅਕਾਲੀ ਦਲ

ਪੰਜਾਬ 'ਚ ਨਸ਼ਿਆਂ ਦੀ ਤਰਜਮਾਨ ਬਣੀ 'ਆਪ'-ਅਕਾਲੀ ਦਲ

ਪੰਜਾਬ ‘ਚ ਨਸ਼ਿਆਂ ਦੀ ਤਰਜਮਾਨ ਬਣੀ ‘ਆਪ’-ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਇੱਕ ਨਿਆਂਇਕ ਕੋਰਟ ਵੱਲੋਂ ਪਾਕਿਸਤਾਨੀ ਤੋਂ ਆਈ ਨਸ਼ੇ ਦੀ ਇੱਕ ਵੱਡੀ ਖੇਪ ਫੜੇ ਜਾਣ ਦੇ ਮਾਮਲੇ ਵਿਚ ਆਪ ਦੇ ਵਿਧਾਇਕ ਦਲ ਦੇ ਨੇਤਾ ਸੁਖਪਾਲ ਖਹਿਰਾ ਨੂੰ ਸੰਮਨ ਜਾਰੀ ਕੀਤੇ ਜਾਣ ਮਗਰੋਂ ਪੰਜਾਬ ਵਿਚ ‘ਆਪ’ ਨਸ਼ਿਆਂ ਦੀ ਤਰਜਮਾਨ ਬਣ ਚੁੱਕੀ ਹੈ।ਪੰਜਾਬ 'ਚ ਨਸ਼ਿਆਂ ਦੀ ਤਰਜਮਾਨ ਬਣੀ 'ਆਪ'-ਅਕਾਲੀ ਦਲਪਾਰਟੀ ਨੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਕੀ ਉਹ ਆਪਣੇ ਕਥਨੀ ਉੱਤੇ ਕਾਇਮ ਰਹੇਗਾ ਅਤੇ ਖਹਿਰੇ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵਾਂਝਾ ਕਰੇਗਾ।ਇੱਥੇ ਸੀਨੀਅਰ ਆਗੂਆਂ ਸਮੇਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬੀਆਂ ਤੋਂ ਮੁਆਫੀ ਵੀ ਮੰਗਣੀ ਚਾਹੀਦੀ ਹੈ ਕਿ ਉਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਸੁਖਪਾਲ ਖਹਿਰੇ ਦਾ ਨਾਂ ਬੋਲਦਾ ਹੋਣ ਦੇ ਬਾਵਜੂਦ ਉਸ ਨੂੰ ਵਿਰੋਧੀ ਧਿਰ ਦਾ ਆਗੂ ਨਿਯੁਕਤ ਕੀਤਾ।ਪੰਜਾਬ 'ਚ ਨਸ਼ਿਆਂ ਦੀ ਤਰਜਮਾਨ ਬਣੀ 'ਆਪ'-ਅਕਾਲੀ ਦਲਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਨਸ਼ਿਆਂ ਦੇ ਮੁੱਦੇ ਉੱਤੇ ਹੁਣ ਉਸ ਦਾ ਕੀ ਸਟੈਂਡ ਹੈ,ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਨੇ ਇਸ ਨੂੰ ਸਭ ਤੋਂ ਵੱਡਾ ਮੁੱਦਾ ਬਣਾਇਆ ਸੀ।ਇਹ ਕਹਿੰਦਿਆਂ ਕਿ ਸੁਖਪਾਲ ਖਹਿਰਾ ਵਿਰੋਧੀ ਧਿਰ ਦਾ ਪਹਿਲਾ ਇਕਲੌਤਾ ਆਗੂ ਹੈ ,ਜਿਸ ਨੇ ਸਰਹੱਦ ਪਾਰ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਇੱਕ ਨਿਆਂਇਕ ਅਦਾਲਤ ਵੱਲੋਂ ਸੰਮਨ ਪ੍ਰਾਪਤ ਕਰਨ ਦੀ ਬਦਨਾਮੀ ਖੱਟੀ ਹੈ,ਸਰਦਾਰ ਗਰੇਵਾਲ ਨੇ ਕਿਹਾ ਕਿ ਨਸ਼ਾ ਤਸਕਰ ਗੁਰਦੇਵ ਸਿੰਘ ਅਤੇ ਸੁਖਪਾਲ ਖਹਿਰਾ ਵਿਚਕਾਰ ਹੋਈਆਂ 77 ਫੋਨ ਕਾਲਾਂ ਤੋਂ ਉਸ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਸਾਫ ਝਲਕਦੀ ਹੈ।ਪੰਜਾਬ 'ਚ ਨਸ਼ਿਆਂ ਦੀ ਤਰਜਮਾਨ ਬਣੀ 'ਆਪ'-ਅਕਾਲੀ ਦਲਡਾਕਟਰ ਦਲਜੀਤ ਸਿੰਘ ਚੀਮਾ ਅਤੇ ਬੀਬੀ ਜਾਗੀਰ ਕੌਰ ਸਮੇਤ ਅਕਾਲੀ ਦਲ ਦੇ ਆਗੂਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਅਦਾਲਤੀ ਰਿਕਾਰਡ ਵਿਚ ਖਹਿਰੇ ਦੇ ਮੁੱਖ ਦੋਸ਼ੀ ਦਾ ਨੇੜਲੇ ਸੰਬੰਧਾਂ ਬਾਰੇ ਸਾਹਮਣੇ ਆਏ ਤਾਜ਼ਾ ਸਬੂਤ ਮਗਰੋਂ ਉਹ ਤੁਰੰਤ ਉਸ ਦੀ ਗਿਰਫਤਾਰੀ ਦਾ ਹੁਕਮ ਦੇਣ।

-PTCNews