Majha

ਪੰਜਾਬ ਦੀਆਂ ਦਸ ਪੰਚਾਇਤੀ ਸੰਸਥਾਵਾਂ ਨੇ ਵਧੀਆ ਕਾਰਗੁਜ਼ਾਰੀ ਲਈ ਕੌਮੀ ਪੁਰਸਕਾਰ ਕੀਤਾ ਹਾਸਿਲ

By Jaspreet Pandher -- April 24, 2017 6:04 pm -- Updated:Feb 15, 2021

ਪੰਜਾਬ ਦੀਆਂ ਛੇ ਪੰਚਾਇਤਾਂ, ਇੱਕ ਗਰਾਮ ਸਭਾ, ਦੋ ਬਲਾਕ ਸਮਿਤੀਆਂ ਅਤੇ ਇੱਕ ਜ਼ਿਲਾ ਪ੍ਰੀਸ਼ਦ ਨੂੰ ਮਿਲਿਆ ਕੇਂਦਰੀ ਸਨਮਾਨ

ਪੰਚਾਇਤੀ ਰਾਜ ਦਿਵਸ ਮੌਕੇ ਕੇਂਦਰ ਸਰਕਾਰ ਨੇ ਵਲੋਂ ਪੰਚਾਇਤੀ ਸੰਸਥਾਵਾਂ ਦਾ ਸਨਮਾਨ ਛੇ ਪੰਚਾਇਤਾਂ- ਗੁਰੂਸਰ ਮਹਿਰਾਜ ਬਲਾਕ ਫੂਲ ਜ਼ਿਲਾ ਬਠਿੰਡਾ, ਨਗਲ ਗੜੀਆਂ ਬਲਾਕ ਮਾਜਰੀ ਜ਼ਿਲਾ ਮੋਹਾਲੀ, ਕੋਟ ਕਰੋੜ ਖੁਰਦ ਬਲਾਕ ਘੱਲ ਕਲਾਂ ਜ਼ਿਲਾ ਫਿਰੋਜ਼ਪੁਰ, ਦੋਬੁਰਜੀ ਬਲਾਕ ਦੋਰਾਹਾ ਜ਼ਿਲਾ ਲੁਧਿਆਣਾ, ਚੱਕ ਜਾਨੀਸਰ ਬਲਾਕ ਜਲਾਲਾਬਾਦ ਜ਼ਿਲਾ ਫਾਜ਼ਿਲਕਾ, ਅਤੇ ਟੂਟ ਸ਼ੇਰ ਸਿੰਘ ਬਲਾਕ ਸ਼ਾਹਕੋਟ ਜ਼ਿਲਾ ਜਲੰਧਰ ਨੂੰ ਮਿਲਿਆ ਕੇਂਦਰੀ ਸਨਮਾਨਦੋ ਬਲਾਕ ਸਮਿਤੀਅ ਰੂਪਨਗਰ ਅਤੇ ਭਗਤਾ ਭਾਈ ਕਾ (ਜ਼ਿਲਾ ਬਠਿੰਡਾ) ਨੂੰ ਮਿਲਿਆ ਪੁਰਸਕਾਰਗਰਾਮ ਸਭਾ ਤਾਮਕੋਟ ਜ਼ਿਲਾ ਮਾਨਸਾ ਅਤੇ ਜ਼ਿਲਾ ਪ੍ਰੀਸ਼ਦਾਂ ਵਿੱਚੋਂ ਬਠਿੰਡਾ ਨੂੰ ਹਾਸਲ ਹੋਇਆ ਸਨਮਾਨ

ਚੰਡੀਗੜ/ਮੋਹਾਲੀ, 24 ਅਪ੍ਰੈਲ: ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕੌਮੀ ਪੱਧਰ ’ਤੇ ਪੰਜਾਬ ਦੀਆਂ ਛੇ ਪੰਚਾਇਤਾਂ, ਤਾਮਕੋਟ ਪਿੰਡ ਦੀ ਗਰਾਮ ਸਭਾ, ਦੋ ਬਲਾਕ ਸਮਿਤੀਆਂ ਅਤੇ ਇੱਕ ਜ਼ਿਲਾ ਪ੍ਰੀਸ਼ਦ ਸਮੇਤ 10 ਪੰਚਾਇਤੀ ਸੰਸਥਾਵਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਕੌਮੀ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਹੈ। ਸ. ਬਾਜਵਾ ਨੇ ਕਿਹਾ ਹੈ ਕਿ ਇਨਾਂ ਪੰਚਾਇਤੀ ਸੰਸਥਾਵਾਂ ਨੇ ਜਿੱਥੇ ਦੇਸ਼ ਵਿੱਚ ਪੰਜਾਬ ਦਾ ਨਾਂ ਉੱਚਾ ਕੀਤਾ ਹੈ, ਉੱਥੇ ਇਹ ਦੂਜੀਆਂ ਪੰਚਾਇਤੀ ਸੰਸਥਾਵਾਂ ਲਈ ਮਾਡਲ ਵਜੋਂ ਕੰਮ ਕਰਨਗੀਆਂ। ਉਨਾਂ ਕਿਹਾ ਕਿ ਚੰਗਾ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਭਵਿੱਖ ਵਿੱਚ ਵੀ ਪੂਰਾ ਸਨਮਾਨ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਅੱਜ 24 ਅਪਰੈਲ ਨੂੰ ਲਖਨਊ ਵਿਖੇ ਕੌਮੀ ਪੰਚਾਇਤੀ ਰਾਜ ਦਿਵਸ ’ਤੇ ਦੇਸ਼ ਦੀਆਂ ਵਧੀਆ ਕਾਰਗੁਜ਼ਾਰੀ ਵਾਲੀਆਂ ਵੱਖ-ਵੱਖ ਰਾਜਾਂ ਦੀਆਂ ਪੰਚਾਇਤੀ ਸੰਸਥਾਵਾਂ ਨੂੰ ਵਿਸੇਸ਼ ਸਮਾਗਮ ਦੌਰਾਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਸਨਮਾਨ ਵਧੀਆ ਕਾਰਗੁਜ਼ਾਰੀ ਦਿਖਾਉੁਣ ਵਾਲੀਆਂ ਦੇਸ਼ ਭਰ ਦੀਆਂ ਪੰਚਾਈਤੀ ਸੰਸਥਾਵਾਂ ਨੂੰ ਕੇਂਦਰੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਰਾਜ ਮੰਤਰੀ ਪ੍ਰਸ਼ੋਤਮ ਰੁਪਾਲਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਅਤੇ ਉੱਤਰ ਪ੍ਰਦੇਸ਼ ਦੇ ਪੰਚਾਇਤ ਮੰਤਰੀ ਕੇਸ਼ਵ ਪ੍ਰਸ਼ਾਦ ਦੀ ਹਾਜ਼ਰੀ ਵਿਚ ਪ੍ਰਦਾਨ ਕੀਤੇ ਗਏ। ਪੰਜਾਬ ਵੱਲੋਂ ਐਸ.ਆਈ.ਆਰ.ਡੀ ਦੇ ਮੁਖੀ ਅਤੇ ਪ੍ਰੋਫੈਸਰ ਡਾ. ਰੋਜ਼ੀ ਵੈਦ ਦੀ ਅਗਵਾਈ ਹੇਠ ਪੰਚਾਇਤੀ ਸੰਸਥਾਵਾਂ ਨੇ ਇਹ ਪੁਰਸਕਾਰ ਹਾਸਲ ਕੀਤੇ।

ਇਨਾਂ ਪੰਚਾਇਤਾਂ ਵਿੱਚ ਪੰਜਾਬ ਦੀਆਂ ਛੇ ਪੰਚਾਇਤਾਂ ਗੁਰੂਸਰ ਮਹਿਰਾਜ ਬਲਾਕ ਫੂਲ ਜ਼ਿਲਾ ਬਠਿੰਡਾ, ਨਗਲ ਗੜੀਆਂ ਬਲਾਕ ਮਾਜਰੀ ਜ਼ਿਲਾ ਮੋਹਾਲੀ, ਕੋਟ ਕਰੋੜ ਖੁਰਦ ਬਲਾਕ ਘੱਲ ਕਲਾਂ ਜ਼ਿਲਾ ਫਿਰੋਜ਼ਪੁਰ, ਦੋਬੁਰਜੀ ਬਲਾਕ ਦੋਰਾਹਾ ਜ਼ਿਲਾ ਲੁਧਿਆਣਾ, ਚੱਕ ਜਾਨੀਸਰ ਬਲਾਕ ਜਲਾਲਾਬਾਦ ਜ਼ਿਲਾ ਫਾਜ਼ਿਲਕਾ, ਅਤੇ ਟੂਟ ਸ਼ੇਰ ਸਿੰਘ ਬਲਾਕ ਸ਼ਾਹਕੋਟ ਜ਼ਿਲਾ ਜਲੰਧਰ ਸ਼ਾਮਲ ਹਨ। ਜਿਹੜੀਆਂ ਦੋ ਬਲਾਕ ਸਮਿਤੀਆਂ ਨੂੰ ਇਹ ਪੁਰਸਕਾਰ ਮਿਲਿਆ ਹੈ, ਉਨਾਂ ਵਿੱਚ ਰੂਪਨਗਰ ਅਤੇ ਭਗਤਾ ਭਾਈ ਕਾ (ਜ਼ਿਲਾ ਬਠਿੰਡਾ) ਸ਼ਾਮਲ ਹਨ। ਗਰਾਮ ਸਭਾ ਤਾਮਕੋਟ ਜ਼ਿਲਾ ਮਾਨਸਾ ਨੂੰ ਵੀ ਕੌਮੀ ਪੱਧਰ ਦਾ ਪੁਰਸਕਾਰ ਗਰਾਮ ਸਭਾ ਦੇ ਖੇਤਰ ਵਿੱਚ ਪ੍ਰਾਪਤ ਹੋਇਆ ਹੈ। ਪੰਜਾਬ ਦੀਆਂ ਜ਼ਿਲਾ ਪ੍ਰੀਸ਼ਦਾਂ ਵਿੱਚੋਂ ਸਨਮਾਨ ਹਾਸਲ ਕਰਨ ਦਾ ਮਾਣ ਜ਼ਿਲਾ ਪ੍ਰੀਸ਼ਦ ਬਠਿੰਡਾ ਨੂੰ ਹਾਸਲ ਹੋਇਆ ਹੈ। ਇਨਾਂ ਵਿੱਚ ਕਈ ਪੰਚਾਇਤਾਂ ਅਤੇ ਪੰਚਾਇਤੀ ਸੰਸਥਾਵਾਂ ਪਿਛਲੇ ਸਾਲ ਸੂਬਾ ਪੱਧਰੀ ਸਨਮਾਨ ਸਮਾਰੋਹ ਵਿੱਚ ਵੀ ਪੁਰਸਕਾਰ ਹਾਸਲ ਕਰ ਚੁੱਕੀਆਂ ਹਨ।