ਪੰਜਾਬ ਦੀ ਲੜਕੀ ਨੇ ਲਗਾਈ ਮਦਦ ਦੀ ਗੁਹਾਰ

ਪੰਜਾਬ ਦੀ ਲੜਕੀ ਨੇ ਲਗਾਈ ਮਦਦ ਦੀ ਗੁਹਾਰ
ਪੰਜਾਬ ਦੀ ਲੜਕੀ ਨੇ ਲਗਾਈ ਮਦਦ ਦੀ ਗੁਹਾਰ

ਪੰਜਾਬ ਤੋਂ ਕਈ ਲੋਕ ਵਿਦੇਸ਼ਾਂ ਵਿੱਚ ਆਪਣੇ ਵਧੀਆ ਭਵਿੱਖ ਦੀ ਉਮੀਦ ਲੈ ਕੇ ਜਾਂਦੇ ਹਨ ਪਰ ਕਈ ਵਾਰ ਉਥੇ ਵੀ ਹਾਲਾਤ ਸੁਖਾਲੇ ਨਾ ਹੋਣ ਕਾਰਨ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬ ਦੀ ਲੜਕੀ ਨੇ ਲਗਾਈ ਮਦਦ ਦੀ ਗੁਹਾਰਅਜਿਹੀ ਹੀ ਇੱਕ ਘਟਨਾ ਵਿੱਚ ਪੰਜਾਬ ਤੋਂ ਸਾਊਦੀ ਅਰਬ ਗਈ ਲੜਕੀ ਨੂੰ ਹੁਣ ਗੁਲਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਲੜਕੀ ਗੋਰਾਇਆ ਦੀ ਰਹਿਣ ਵਾਲੀ ਹੈ ਅਤੇ ਇਸਦਾ ਨਾਮ ਰੀਨਾ ਹੈ। ਉਸਨੂੰ ਗੁਲਾਮ ਬਣਾ ਕੇ ਕਮਰੇ ‘ਚ ਬੰਦ ਕੀਤਾ ਗਿਆ ਹੈ ਅਤੇ ਉਥੇ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਇਸ ਲੜਕੀ ਨੇ ਆਪਣੀ ਵੀਡੀਓ ਬਣਾ ਕੇ ਅਪਣੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਪੰਜਾਬ ਦੀ ਲੜਕੀ ਨੇ ਲਗਾਈ ਮਦਦ ਦੀ ਗੁਹਾਰਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਸ ਲੜਕੀ ਦੇ ਵਿਆਹ ਹੋਣ ਤੋਂ ਬਾਅਦ ਇਸਦਾ ਪਤੀ ਬੀਮਾਰ ਹੋ ਗਿਆ ਸੀ ਅਤੇ ਇਸਨੂੰ ਪੈਸਾ ਕਮਾਉਣ ਲਈ ਸਾਊਦੀ ਅਰਬ ਜਾਣਾ ਪਿਆ, ਪਰ ਉਥੇ ਇਸਨੂੰ ਨਰਕ ਭੋਗਣਾ ਪੈ ਰਿਹਾ ਹੈ।

ਇਸ ਲੜਕੀ ਨੇ ਰੋਂਦੇ ਹੋਏ ਵੀਡੀਓ ਬਣਾਈ ਹੈ ਅਤੇ ਕਿਹਾ ਹੈ ਕਿ ਮੈਂ ਤੁਹਾਡੀਆਂ ਧੀਆਂ ਵਰਗੀ ਹਾਂ ਅਤੇ ਮੈਨੂੰ ਸਾਊਦੀ ਅਰਬ ‘ਚੋਂ ਬਾਹਰ ਕੱਢਣ ਲਈ ਮੇਰੀ ਕੀਤੀ ਜਾਵੇ। ਮੈਂ ਇਥੇ ਨਹੀਂ ਰਹਿਣਾ ਚਾਹੁੰਦੀ।

ਇਸ ਲੜਕੀ ਨੇ ਹੋਰਾਂ ਧੀਆਂ ਭੈਣਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਊਦੀ ਅਰਬ ਕਦੀ ਨਾ ਜਾਣ। ਪਰਿਵਾਰ ਨੇ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹ ਉਹਨਾਂ ਦੀ ਧੀ ਦੀ ਮਦਦ ਕਰਨ।

—PTC News