ਕੀ ਪੰਜਾਬ ਪੁਲਸ ਹੋ ਗਈ ਖਡੂਸ ? ਦੇਖੋ ਵਿਸ਼ੇਸ਼ ਰਿਪੋਰਟ

ਤਿਨ ਸਾਲ ਵਿੱਚ ਹੋਇਆ 8 ਧਾਰਮਿਕ ਨੇਤਾਵਾਂ ਦੀਆਂ ਹੱਤਿਆ, ਇੱਕ ਦਾ ਵੀ ਸੁਰਾਗ ਨਹੀ,ਪੰਜਾਬ ਪੁਲਿਸ ਫੇਲ,ਇੰਟੈਲੀਜੈਂਸ ਨਾਕਾਮ 300 ਤੋਂ ਜਿਆਦਾ ਗੰਨਮੈਨ,5 ਬੁਲਟਫਰੂਫ ਗੱਡੀਆਂ ਦਿੱਤੀਆਂ ਹੋਇਆ ਨੇ ਸੁਰੱਖਿਆ ਦੇ ਲਈ ਲੁਧਿਆਣਾ ਜਿਲ੍ਹੇ ਵਿੱਚ 7 ਅਤੇ ਜਲੰਧਰ ਵਿੱਚ ਇਕ ਨੇਤਾ ਦੇ ਹੋ ਚੁੱਕੀ ਹੈ ਹੱਤਿਆ

ਵਿਸ਼ੇਸ਼ ਰਿਪੋਰਟ ਦੀ ਦੇਖੋ ਵੀਡੀਓ

ਲਗਾਤਾਰ ਪੰਜਾਬ ਵਿਚ ਹੋ ਰਹੀਆਂ ਕਤਲ ਦੀਆ ਵਾਰਦਾਤਾਂ

ਲਗਾਤਾਰ ਪੰਜਾਬ ਵਿਚ ਹੋ ਰਹੀਆਂ ਕਤਲ ਦੀਆ ਵਾਰਦਾਤਾਂ ਪੰਜਾਬ ਪੁਲਿਸ ਲਈ ਗਾਲੇ ਦੀ ਹੱਡੀ ਬਣ ਕੇ ਰਹਿ ਗਾਇਆ ਨੇ ਪੁਲਸ ਇਨਾ ਨੂੰ ਹੱਲ ਕਰਨ ਵਿਚ ਨਾ ਕਾਮਜਾਬ ਰਹੀ ਬੀਤੇ ਦਿਨ ਸੰਘ ਪ੍ਰਚਾਰਕ ਰਵਿੰਦਰ ਗੋਸਾਈ ਦੀ ਲੁਧਿਆਣਾ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਪਿਛਲੇ ਤਿੰਨ ਸਾਲ ਚ ਪੰਜਾਬ ਵਿੱਚ ਧਾਰਮਿਕ ਨੇਤਾਵਾ ਦੀ ਇਹ ਅੱਠਵੀ ਹੱਤਿਆ ਸੀ ਪਿਛਲੇ ਸਾਲ ਜਲੰਧਰ 6 ਅਗਸਤ 2016 ਨੂੰ ਸੰਘ ਦੇ ਇੱਕ ਪ੍ਰਚਾਰਕ ਬਿਰਗੇੜਿਆਰ ਜਗਦੀਸ਼ ਗਾਗਨੇਜਾ ਦੀ ਹਤਿਆ ਕਰ ਦਿਤੀ ਗਈ ਸੀ


ਤਿਨ ਸਾਲ ਵਿੱਚ ਹੋਈ ਅੱਠ ਹੱਤਿਆਵਾਂ ਦੇ ਵਾਵਜੂਦ ਇਸ ਸਿਲਸਿਲੇ ਨੂ ਰੋਕ ਪਾਉਣ ਵਿੱਚ ਜਿਥੇ ਪੰਜਾਬ ਪੁਲਿਸ ਪੂਰੀ ਤਰ੍ਹਾ ਫੇਲ ਸਾਬਿਤ ਹੋਈ ਹੈ ਓਥੇ ਹੀ ਪੰਜਾਬ ਪੁਲਿਸ ਦਾ ਇੰਟੇਲਿਜੇੰਸ ਵਿੰਗ ਵੀ ਪੂਰੀ ਤਰਾਂ ਨਾਕਾਮ ਸਾਬਿਤ ਹੋਇਆ ਹੈ ਹਮਲਾਵਰਾ ਨੂ ਫੜਨਾ ਤਾ ਦੁਰ ਪੰਜਾਬ ਪੁਲਿਸ ਜਾ ਇੰਟੇਲਿਜੇੰਸ ਅਜੇ ਤਕ ਇਹ ਵੀ ਪਤਾ ਨੀ ਲਗਾ ਸਕੀ ਕੀ ਹਮਲਾਵਰ ਕਿਸੀ ਦਹਿਸ਼ਤਗਰਦ ਸਗਗਠਨ ਤੋ ਸਬੰਧਿਤ ਹੈ ਜਾ ਫਿਰ ਕੋਈ ਹੋਰ।

ਹਰ ਵਾਰ ਹਤਿਆ ਦੇ ਬਾਅਦ ਬਾਇਕ ਤੇ ਸਵਾਰ ਦੋ ਨਕਾਬਪੋਸ਼ ਵਿਅਕਤੀ ਸੀ ਸੀ ਟੀ ਵੀ ਫੋਟੋਆ ਵਿੱਚ ਨਜਰ ਆਏ। ਪਰ ਉਸਦੇ ਬਾਰੇ ਵਿੱਚ ਇੰਟੇਲਿਜੇੰਸ ਅਜ ਤਕ ਪਤਾ ਨਹੀ ਲਗਾ ਸਕੀ ਪੰਜਾਬ ਪੁਲਿਸ ਨੇ ਕੁਝ ਹਿੰਦੂ ਨੇਤਾਵਾ ਨੂ 300 ਤੋ ਜਿਆਦਾ ਗਨ੍ਮੇਨ ਅਤੇ 5 ਨੇਤਾਵਾ ਨੂ ਬੁਲਟ ਫਰੂਫ ਗਡਿਆ ਦਿਤੀਆ ਹੋਇਆ ਨੇ। ਡੀਜੀਪੀ ਸੁਰੇਸ਼ ਅਰੋੜਾ ਦਾ ਫੇਰ ਉਹ ਹੀ ਬਿਆਨ। …. ਕਿ ਹਮਲਾਵਰਾ ਦੀ ਹਰ ਪਹਲੁ ਤੋ ਜਾਂਚ ਕੀਤੀ ਜਾ ਰਹੀ ਹੈ ਅਜੇ ਇਹ ਕਹਨਾ ਮੁਸਕਿਲ ਹੈ ਕਿ ਇਹ ਅਤ੍ਕੀ ਹਮਲਾ ਹੈ ਜਾ ਕੋਈ ਹੋਰ ਇਸ਼ ਬਾਰੇ ਜਾਂਚ ਕੀਤੀ ਜਾ ਰਹੀ ਹੈ। ….

ਅਗਰ ਪਿਛਲੇ ਮਾਮਲਿਆਂ ਦੀ ਝਾਤ ਮਾਰੀਆ ਤਾ ਇਹਨਾ ਨੇਤਾਵਾ ਦੀ ਹੋ ਚੁੱਕੀ ਹੈ ਹੱਤਿਆ
ਪਿਛਲੇ 3 ਸਾਲ ਵਿੱਚ ਲੁਧਿਆਣਾ ਵਿੱਚ 7 ਅਤੇ ਜਲੰਧਰ ਵਿੱਚ ਇਕ ਹਿੰਦੂ ਅਤੇ ਧਾਰਮਿਕ ਨੇਤਾ ਦੀ ਹਤਿਆ ਕੀ ਜਾ ਚੁਕੀ ਹੈ ਇਸਦੇ ਵਿੱਚ RSS ਨੇਤਾ ਬ੍ਰਗੇਡੀਅਰ ਜਗਦੀਸ਼ ਗਾਗਨੇਜਾ,ਲੁਧਿਆਣਾ ਵਿੱਚ ਹਿੰਦੂ ਨੇਤਾ ਅਮਿਤ ਸਰਮਾ,ਲੁਧਿਆਣਾ ਵਿੱਚ ਪਾਦਰੀ,ਲੁਧਿਆਣਾ ਦੇ ਹੀ ਨਾਮਧਾਰੀ ਰਾਜ ਮਾਤਾ ਚੰਦ ਕੌਰ ,ਖੰਨਾ ਵਿਚ ਸਿਵ੍ਸੇਨਾ ਨੇਤਾ ਦੁਰਗਾ ਗੁਪਤਾ,ਖੰਨਾ ਵਿਚ ਡੇਰਾ ਪ੍ਰੇਮੀ ਤੇ ਮੋਹਾਲੀ ਵਿੱਚ ਸੀਨੀਅਰ ਪਤਰਕਾਰ ਅਤੇ ਊਨਾ ਦੀ ਮਾਤਾ ਦਾ ਕਤਲ – ਅਤੇ ਹੁਣ ਲੁਧਿਆਣਾ ਵਿਚ ਸੰਘ ਪ੍ਰਚਾਰਕ ਰਾਵਿਦਰ ਗੋਸਾਈ ਦੀ ਹਤਿਆ ਸਾਮਿਲ ਹੈ

ਹਰ ਵਾਰ ਹਤਿਆ ਦੇ ਬਾਅਦ ਪੁਲਿਸ ਦਾ ਇਕੋ ਜਬਾਬ ਹੁੰਦਾ ਹੈ ਕੀ ਮਾਮਲੇ ਦੀ ਹਰ ਪਹਲੁ ਦੀ ਜਾਂਚ ਚਲ ਰਹੀ ਹੈ ਜਲਦ ਹੀ ਹਮਲਾਵਰਾ ਨੂ ਫੜ ਲਿਆ ਜਾਵੇਗਾ ਪ੍ਰੰਤੂ ਕਿਸੀ ਵੀ ਹਤਿਆ ਦਾ ਪੁਲਿਸ ਅਜੇ ਤਕ ਇਕ ਵੀ ਸੁਰਾਗ ਨਹੀ ਲਗਾ ਪਾਈ

ਇਨ੍ਹਾਂ ਮਾਮਲਿਆਂ ਵਿਚ ਜਿਆਦਾ ਦਾ ਇਕ ਹੀ ਤਰੀਕੇ ਨਾਲ ਕੀਤੀ ਗਈ ਹਤਿਆ।
ਪਿਛਲੇ ਤਿਨ ਸਾਲਾ ਵਿਚ ਜਿਹੜੇ ਵੀ ਅਠ ਧਾਰਮਿਕ ਨੇਤਾਵਾ ਦੀ ਹਤਿਆ ਕੀਤੀ ਗਈ ਹੈ ਓਹਨਾ ਵਿਚ ਇਕੋ ਹੀ ਤਰੀਕੇ ਦਾ ਇਸਤਮਾਲ ਕੀਤਾ ਗਿਆ ਹੈ ਹਰ ਵਾਰ ਬਾਇਕ ਤੇ ਸਵਾਰ ਹੋ ਕੇ ਦੋ ਨਾਕਾਬ੍ਪੋਸ ਵਿਯ੍ਕਤੀਆ ਨੇ ਦਿਨ ਦਿਹਾੜੇ ਗੋਲੀ ਮਾਰਕੇ ਇਹਨਾ ਧਾਰਮਿਕ ਨੇਤਾਵਾ ਦੀ ਹਤਿਆ ਕਰ ਦਿਤੀ ਹਮਲਾਵਰ ਵਾਰਦਾਤ ਦੇ ਬਾਅਦ ਆਸਾਨੀ ਨਾਲ ਬਾਇਕ ਸਮੇਤ ਫਰਾਰ ਹੋ ਜਾਂਦੇ ਨੇ ਫਿਰ ਓਹਨਾ ਦਾ ਕੋਈ ਪਤਾ ਨਹੀ ਚਲਦਾ

ਹਮਲਾਵਰਾ ਦਾ ਹੁਲੀਆ ਇਕੋ ਜਿਹਾ ……

ਤਿੰਨ ਸਾਲਾ ਵਿੱਚ ਹੋਏ 8 ਕਤਲਾ ਵਿੱਚ ਹਮਲਾਵਰਾ ਦਾ ਹੁਲੀਆ ਇੱਕੋ ਜਿਹਾ,ਬੈਠਣ ਦਾ ਅੰਦਾਜ ,ਕੱਪੜੇ ਪਾਉਣ ਦਾ ਸਟਾਈਲ ਅਤੇ ਮੋਟਰਸਾਈਕਲ ਵੀ ਇਕੋ ਜਿਹੀ ਸੀ

ਸੀ ਟੀ ਵੀ ਫੋਟੋਆਂ ਵਿੱਚ ਆਇਆ ਤਸਵੀਰਾਂ ਚ ਇਹੀ ਗੱਲ ਸਾਹਮਣੇ ਆਈ ਹੈ ਇਸਦੇ ਵਾਵਜੂਦ ਇਟੈਲੀਜੈਂਸੀ ਅੱਜ ਤੱਕ ਉਹਨਾਂ ਹਮਲਾਵਰਾਂ ਦਾ ਪਤਾ ਨਹੀਂ ਲਗਾ ਸਕੀ। ………..ਵਾਹ ਰੇ ਪੰਜਾਬ ਪੁਲਿਸ

ਕਈ ਨੇਤਾਵਾਂ ਕੋਲ ਬੁਲਟ ਫਰੂਫ ਗੱਡੀਆਂ ਅਤੇ ਕਾਫੀ ਗੰਨਮੈਨ ਫਿਰ ਵੀ ਸੁਰੱਖਿਅਤ ਨਹੀ …….

ਕਈ ਹਿੰਦੂ ਅਤੇ ਧਾਰਮਿਕ ਨੇਤਾਵਾਂ ਨੂੰ ਪੰਜਾਬ ਪੁਲਿਸ ਦੀ ਤਰਫ ਤੋਂ ਬੁਲਟਪਰੂਫ ਗੱਡੀਆਂ ਅਤੇ ਗੰਨਮੈਨ ਮਿਲੇ ਹੋਏ ਹਨ ਫਿਰ ਵੀ ਉਹਨਾਂ ਨੇਤਾਵਾਂ ਤੇ ਹਮਲੇ ਰੁਕ ਨਹੀਂ ਰਹੇ। ਇਹਨਾਂ ਵਿੱਚੋ ਸ਼ਿਵਸੈਨਾ ਨੇਤਾ ਪਵਨ ਗੁਪਤਾ ਕੋਲ ਬੁਲਟਪਰੂਫ ਜਿਪਸੀ ਅਤੇ ਲਗਭਗ 25 ਗੰਨਮੈਨ, ਪ੍ਰਚਾਨੰਦ ਗਿਰੀ ਕੋਲ ਬੁਲਟਪਰੂਫ ਜਿਪਸੀ ਅਤੇ 30 ਤੋਂ ਜਿਆਦਾ ਗੰਨਮੈਨ ਤੇ ਅਤੇ ਕਮਾਂਡੋ ,ਸ਼ਿਵਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਦੇ ਕੋਲ ਬੁਲਟਪਰੂਫ ਜਿਪਸੀ ਅਤੇ 18 ਗੰਨਮੈਨ ਤੇ ਕਮਾਂਡੋ,ਸ਼ਿਵਸੈਨਾ ਬਾਲ ਠਾਕਰੇ ਨੇਤਾ ਹਰਵਿੰਦਰ ਸੋਨੀ ਦੇ ਕੋਲ ਬੁਲਟਪਰੂਫ ਸਕਾਰਪਿਓ ਅਤੇ 25 ਗੰਨਮੈਨ ,ਸ਼ਿਵਸੈਨਾ ਹਿੰਦ ਦੇ ਰਾਸ਼ਟਰੀ ਅਧਿਅਕਸ਼ ਨਿਸ਼ਾਂਤ ਸ਼ਰਮਾ ਦੇ ਕੋਲ ਜਿਪਸੀ ਅਤੇ 10 ਗੰਨਮੈਨ,ਸੁਧੀਰ ਸੂਰੀ ਦੇ ਕੋਲ ਜਿਪਸੀ ਅਤੇ 12 ਗੰਨਮੈਨ,ਅਮਿਤ ਘਈ ਦੇ ਕੋਲ ਜਿਪਸੀ ਅਤੇ 7 ਗੰਨਮੈਨ,ਜਦੋਕਿ ਪਹਿਲਾ 12 ਸੀ ,ਕਮਲੇਸ਼ ਭਾਰਤਭਾਜ ਦੇ ਕੋਲ ਜਿਪਸੀ ਅਤੇ 7 ਗੰਨਮੈਨ ਹਨ। ਇਨਾ ਕੂਜ ਹੋਣ ਦੇ ਵਾਵਜੂਦ ਪੰਜਾਬ ਪੁਲਿਸ ਹਨ ਨੇਤਾਵਾਂ ਦੀ ਸੁਰੱਖਿਆ ਵਿੱਚ ਨਾਕਾਮ ਸਾਬਿਤ ਹੋ ਰਹੀ

ਰਿਪੋਟਰ ਦਲਜੀਤ ਸਿੰਘ