ਪੰਜਾਬ ਪੁਲਿਸ ਦੇ ਮੁੜ ਹੋ ਰਹੇ ਤਬਾਦਲਿਆਂ ਬਾਰੇ ਹਾਈਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਕੋਲੋਂ ਮੰਗਿਆ ਜਵਾਬ

ਪੰਜਾਬ ਪੁਲਿਸ ਦੇ ਮੁੜ ਹੋ ਰਹੇ ਤਬਾਦਲਿਆਂ ਬਾਰੇ ਹਾਈਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਕੋਲੋਂ ਮੰਗਿਆ ਜਵਾਬ

ਪੰਜਾਬ ਪੁਲਿਸ ਦੇ ਮੁੜ ਹੋ ਰਹੇ ਤਬਾਦਲਿਆਂ ਬਾਰੇ ਹਾਈਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਕੋਲੋਂ ਮੰਗਿਆ ਜਵਾਬ:ਪੰਜਾਬ ‘ਚ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੇ ਸਮੇਂ ਤੋਂ ਪਹਿਲਾਂ ਕੀਤੇ ਜਾਂਦੇ ਆ ਰਹੇ ਤਬਾਦਲੇ ਮੁੜ ਕਾਨੂੰਨੀ ਅੜਿਕੇ ‘ਚ ਆ ਗਏ ਹਨ।ਪੰਜਾਬ ਪੁਲਿਸ ਦੇ ਮੁੜ ਹੋ ਰਹੇ ਤਬਾਦਲਿਆਂ ਬਾਰੇ ਹਾਈਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਕੋਲੋਂ ਮੰਗਿਆ ਜਵਾਬਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਇਸ ਬਾਬਤ ਇਕ ਹੱਤਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਪੁਛਿਆ ਹੈ ਕਿ ਉਹਨਾਂ ਵਲੋਂ ਇਸ ਰੈਂਕ ਦੇ ਅਧਿਕਾਰੀਆਂ ਦੇ ਘੱਟੋ-ਘੱਟ ਇੱਕ ਸਾਲ ਦੇ ਅੰਦਰ -ਅੰਦਰ ਹੀ ਵਾਰ -ਵਾਰ ਕੀਤੇ ਜਾਂਦੇ ਆ ਰਹੇ ਤਬਾਦਲਿਆਂ ਦਾ ਆਧਾਰ ਕੀ ਹੈ ? ਜਸਟਿਸ ਦਿਆ ਚੌਧਰੀ ਵਾਲੇ ਬੈਂਚ ਨੇ ਐਡਵੋਕੇਟ ਹਰੀ ਚੰਦ ਅਰੋੜਾ ਵਲੋਂ ਬਤੌਰ ਪਟੀਸ਼ਨਰ ਦਾਇਰ ਇਸ ਹੱਤਕ ਪਟੀਸ਼ਨ ‘ਤੇ ਸੁਣਵਾਈ ਦੌਰਾਨ ਵੇਖਿਆ ਕਿ ਡੀਐਸਪੀ ਰੈਂਕ ਦੇ ਅਧਿਕਾਰੀ ਪੰਜਾਬ ਪੁਲਿਸ ਐਕਟ, 2007 ਦੀ ਧਾਰਾ 15 ‘ਚ ਕਿਹਾ ਗਿਆ ਹੋਣ ਦੇ ਬਾਵਜੂਦ ਵੀ ਇੱਕ ਸਟੇਸ਼ਨ ‘ਤੇ ਇੱਕ ਸਾਲ ਦੀ ਠਹਿਰ ਤੋਂ ਪਹਿਲਾਂ ਹੀ ਬਦਲ ਦਿਤੇ ਗਏ।ਪਟੀਸ਼ਨਰ ਨੇ ਵੀ ਇਹਨਾਂ ਤਬਾਦਲਿਆਂ ਨੂੰ ਪੰਜਾਬ ਪੁਲਿਸ ਐਕਟ ਦੀ ਉਲੰਘਣਾ ਕਰਾਰ ਦਿੰਦੇ ਹੋਏ ਬੈਂਚ ਨੂੰ ਦੱਸਿਆ ਕਿ ਇਹਨਾਂ ਚੋਂ ਕਈ ਅਧਿਕਾਰੀ ਤਾਂ ਪਿਛਲੇ ਤਬਾਦਲੇ ਦੇ ਮਹਿਜ਼ ਚੰਦ ਮਹੀਨਿਆਂ ਵਿਚ ਹੀ ਮੁੜ ਤਬਦੀਲ ਕਰ ਦਿਤੇ ਗਏ।ਪੰਜਾਬ ਪੁਲਿਸ ਦੇ ਮੁੜ ਹੋ ਰਹੇ ਤਬਾਦਲਿਆਂ ਬਾਰੇ ਹਾਈਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਕੋਲੋਂ ਮੰਗਿਆ ਜਵਾਬਇਸ ਵਾਸਤੇ ਹਾਈਕੋਰਟ ਨੇ ਅਗਲੇ ਤਿੰਨ ਹਫ਼ਤਿਆਂ ‘ਚ ਹਲਫ਼ਨਾਮਾ ਦਾਇਰ ਕਰ ਜਵਾਬ ਦੇਣ ਦੇ ਆਦੇਸ਼ ਜਾਰੀ ਕੀਤੇ ਹਨ।ਦੱਸਿਆ ਗਿਆ ਹੈ ਕਿ ਪੰਜਾਬ ਪੁਲਿਸ ਐਕਟ 2007 ਦੀ ਧਾਰਾ 15 ਪੁਲਿਸ ਅਧਿਕਾਰੀ ਦੇ ਤਬਾਦਲੇ ਉਤੇ ਇਕ ਸਟੇਸ਼ਨ ‘ਤੇ ਉਸ ਦੇ ਘਟੋ ਘੱਟ ਇਕ ਸਾਲਾ ਠਹਿਰਾਓ ਨੂੰ ਯਕੀਨੀ ਬਣਾਉਣ ਦੀ ਗਲ ਕਹਿੰਦੀ ਹੈ।ਹਾਈਕੋਰਟ ਵੱਲੋਂ ਇਸ ਮੁਦੇ ਉਤੇ ਰਾਜ ਸਰਕਾਰ ਨੂੰ ਪੰਜਾਬ ਪੁਲਿਸ ਐਕਟ ਦੀ ਰੌਸ਼ਨੀ ‘ਚ ਗੰਭੀਰਤਾ ਨਾਲ ਵਿਚਾਰਣ ਦੇ ਨਿਰਦੇਸ ਜਾਰੀ ਕਰ ਪਟੀਸ਼ਨ ਦਾ ਨਿਪਟਾਰਾ ਕਰ ਦਿਤਾ ਗਿਆ ਸੀ।ਪੰਜਾਬ ਪੁਲਿਸ ਦੇ ਮੁੜ ਹੋ ਰਹੇ ਤਬਾਦਲਿਆਂ ਬਾਰੇ ਹਾਈਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਕੋਲੋਂ ਮੰਗਿਆ ਜਵਾਬਇਸ ਮਗਰੋਂ ਪਹਿਲਾਂ ਹੀ ਹੱਤਕ ਪਟੀਸ਼ਨ ਦਾਇਰ ਕੀਤੀ ਗਈ ਜਿਸ ਉਤੇ ਰਾਜ ਸਰਕਾਰ ਨੇ ਹਾਈਕੋਰਟ ਨੂੰ ਭਵਿਖ ‘ਚ ਪੰਜਾਬ ਪੁਲਿਸ ਐਕਟ ਦੀਆਂ ਵਿਵਸਥਾਵਾਂ ਤਹਿਤ ਹੀ ਤਬਾਦਲੇ ਕਰਨ ਦਾ ਭਰੋਸਾ ਦਿਤਾ ਗਿਆ।ਹੁਣ ਰਾਜ ਸਰਕਾਰ ਵਲੋਂ ਮੁੜ ਉਕਤ ਵਿਵਸਥਾ ਦੀ ਉਲੰਘਣਾ ਕੀਤੇ ਜਾਣ ‘ਤੇ ਮੁੜ ਪਟੀਸ਼ਨ ਦਾਇਰ ਕੀਤੀ ਗਈ ਹੈ।ਹੱਤਕ ਪਟੀਸ਼ਨ ਤਹਿਤ ਬੈਂਚ ਨੂੰ ਦੱਸਿਆ ਗਿਆ ਕਿ ਇਕ ਤਾਜ਼ਾ ਆਰਟੀਆਈ ਸੂਚਨਾ ਮੁਤਾਬਕ ਪੰਜਾਬ ਵਿਚ ਮਹੀਨਿਆਂ ਹੀ ਨਹੀਂ ਬਲਕਿ ਹੁਣ ਤਾਂ ਦਿਨਾਂ,ਹਫ਼ਤਿਆਂ ‘ਚ ਪੁਲਿਸ ਅਧਿਕਾਰੀਆਂ ਦੇ ਮੁੜ ਤਬਾਦਲੇ ਹੋ ਰਹੇ ਹਨ।ਪੰਜਾਬ ਪੁਲਿਸ ਦੇ ਮੁੜ ਹੋ ਰਹੇ ਤਬਾਦਲਿਆਂ ਬਾਰੇ ਹਾਈਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਕੋਲੋਂ ਮੰਗਿਆ ਜਵਾਬਦਲੀਲ ਦਿਤੀ ਗਈ ਹੈ ਕਿ ਅਜਿਹੇ ਉਪਰੋ ਥੱਲੀ ਤਬਾਦਲਿਆਂ ਨਾਲ ਪੁਲਿਸ ਅਧਿਕਾਰੀਆਂ ਦੀ ਨਿੱਜੀ ਜਿੰਦਗੀ ਖਾਸਕਰ ਬੱਚਿਆਂ ਦੀ ਪੜਾਈ ਅਤੇ ਪਰਿਵਾਰ ਬੁਰੀ ਤਰਾਂ ਪ੍ਰਭਾਵਿਤ ਹੁੰਦੇ ਹਨ ਅਤੇ ਇਕ ਅਨੁਸ਼ਾਸਿਤ ਫੋਰਸ ਦਾ ਹਿੱਸਾ ਹੋਣ ਸਦਕਾ ਉਹ ਅਫਸਰ ਅਦਾਲਤਾਂ ਦੇ ਗੇੜੇ ਕੱਢਣੋਂ ਵੀ ਗੁਰੇਜ਼ ਕਰਦੇ ਹਨ।
-PTCNews