ਕੀ ਪੰਜਾਬ ਪੁਲੀਸ ਨੂੰ ਬਾਥਰੂਮ ‘ਚ ਵੜ ਕੇ ਗ੍ਰਿਫਤਾਰ ਕਰਨ ਦਾ ਲਾਇਸੰਸ ਮਿਲ ਗਿਆ ?

ਕੀ ਪੰਜਾਬ ਪੁਲੀਸ ਨੂੰ ਬਾਥਰੂਮ 'ਚ ਵੜ ਕੇ ਗ੍ਰਿਫਤਾਰ ਕਰਨ ਦਾ ਲਾਇਸੰਸ ਮਿਲ ਗਿਆ ?

ਕੀ ਪੰਜਾਬ ਪੁਲੀਸ ਨੂੰ ਬਾਥਰੂਮ ‘ਚ ਵੜ ਕੇ ਗ੍ਰਿਫਤਾਰ ਕਰਨ ਦਾ ਲਾਇਸੰਸ ਮਿਲ ਗਿਆ ?: ਜ਼ਿਲ੍ਹਾ ਸੰਗਰੂਰ ਦੇ ਸੀਆਈਏ ਸਟਾਫ਼ ਪੁਲੀਸ ਵਲੋਂ ਸ਼ਹਿਰ ਦੇ ਇੱਕ ਕਾਰੋਬਾਰੀ ਨੂੰ ਘਰ ‘ਚ ਨਹਾਉਂਦਿਆਂ ਹੀ ਜਬਰੀ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਕੀ ਪੰਜਾਬ ਪੁਲੀਸ ਨੂੰ ਬਾਥਰੂਮ 'ਚ ਵੜ ਕੇ ਗ੍ਰਿਫਤਾਰ ਕਰਨ ਦਾ ਲਾਇਸੰਸ ਮਿਲ ਗਿਆ ?ਪੁਲੀਸ ਦੀ ਕਾਰਵਾਈ ਸੀ.ਸੀ.ਟੀ.ਵੀ. ਕੈਮਰੇ ਵਿੱਚ ਪੂਰੀ ਤਰ੍ਹਾਂ ਰਿਕਾਰਡ ਹੋ ਗਈ। ਸ਼ਰਾਬ ਦੇ ਕਾਰੋਬਾਰੀ ਸੰਜੇ ਸ਼ਰਮਾ ਦੀ ਪਤਨੀ ਨਿਮੀ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਮਹਿਲਾ ਪੁਲੀਸ ਕਰਮਚਾਰੀਆਂ ਦੇ ਨਾਲ ਪੰਜਾਬ ਪੁਲੀਸ ਦੇ 7 ਕਰਮਚਾਰੀ ਉਨ੍ਹਾਂ ਦੇ ਘਰ ਆਏ ਸਨ।

ਬਿਨ੍ਹਾਂ ਕੁਝ ਦੱਸੇ ਤੇ ਬਿਨ੍ਹਾਂ ਕੋਈ ਵਾਰੰਟ ਦਿਖਾਏ ਉਸ ਦੇ ਪਤੀ ਨੂੰ ਘਰੋਂ ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਜਦੋਂ ਸੰਜੇ ਨੂੰ ਪੁਲੀਸ ਲੈ ਕੇ ਗਈ ਤਾਂ ਉਹ ਅਰਧ ਨਗਨ ਹਾਲਤ ‘ਚ ਸੀ। ਉਸ ਦੀ ਪਤਨੀ ਨੇ ਖਦਸ਼ਾ ਪ੍ਰਗਟ ਕੀਤਾ ਕਿ ਕਿਸੇ ਰੰਜਸ਼ਿ ਕਾਰਨ ਉਸ ਦੇ ਪਤੀ ਨੂੰ ਪੁਲੀਸ ਕਿਸੇ ਝੂਠੇ ਕੇਸ ਵਿੱਚ ਫਸਾ ਸਕਦੀ ਹੈ।ਕੀ ਪੰਜਾਬ ਪੁਲੀਸ ਨੂੰ ਬਾਥਰੂਮ 'ਚ ਵੜ ਕੇ ਗ੍ਰਿਫਤਾਰ ਕਰਨ ਦਾ ਲਾਇਸੰਸ ਮਿਲ ਗਿਆ ?ਸੰਜੇ ਸ਼ਰਮਾ ਦੀ ਪਤਨੀ ਨੇ ਦੋਸ਼ ਲਗਾਇਆ ਹੈ ਕਿ ਅਕਸਰ ਪੰਜਾਬ ਪੁਲੀਸ ਉਸ ਦੇ ਪਤੀ ਨੂੰ ਪਹਿਲਾਂ ਵੀ ਤੰਗ ਪਰੇਸ਼ਾਨ ਕਰਦੀ ਰਹਿੰਦੀ ਹੈ, ਜਿਸ ਕਾਰਨ ਦੁਖੀ ਹੋ ਕੇ ਉਨ੍ਹਾਂ ਨੇ ਘਰ ‘ਚ ਸੀ.ਸੀ.ਟੀ. ਵੀ.ਕੈਮਰੇ ਲਗਾਏ ਸਨ।