ਪੰਜਾਬ ਸਾਇੰਸ ਕਾਂਗਰਸ ਦੇ ਦੂਜੇ ਦਿਨ ਤਕਨੀਕੀ ਸੈਸ਼ਨ ਅਤੇ ਨੌਜਵਾਨ ਵਿਗਿਆਨੀ ਐਵਾਰਡਾਂ ਲਈ ਚੱਲੇ ਮੁਕਾਬਲੇ

By Joshi - February 08, 2018 5:02 pm

ਪੰਜਾਬ ਸਾਇੰਸ ਕਾਂਗਰਸ ਦੇ ਦੂਜੇ ਦਿਨ ਤਕਨੀਕੀ ਸੈਸ਼ਨ ਅਤੇ ਨੌਜਵਾਨ ਵਿਗਿਆਨੀ ਐਵਾਰਡਾਂ ਲਈ ਚੱਲੇ ਮੁਕਾਬਲੇ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਚੱਲ ਰਹੀ ਤਿੰਨ ਰੋਜ਼ਾ ਪੰਜਾਬ ਸਾਇੰਸ ਕਾਂਗਰਸ ਵਿੱਚ ਦੂਸਰੇ ਦਿਨ ਮੰਨੇ-ਪ੍ਰਮੰਨੇ ਬੁਲਾਰਿਆਂ ਨੇ ਵਿਗਿਆਨ ਅਤੇ ਤਕਨਾਲੋਜੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬ ਅਕੈਡਮੀ ਆਫ਼ ਸਾਇੰਸਜ਼ ਦੀ ਨੁਮਾਇੰਦਗੀ ਵਿੱਚ ਚੱਲ ਰਹੀ ਇਸ ਕਾਂਗਰਸ ਦਾ ਵਿਸ਼ਾ ਸਮੁੱਚੇ ਵਿਕਾਸ ਅਤੇ ਵਾਤਾਵਰਨ ਸੁਰੱਖਿਆ ਲਈ ਵਿਗਿਆਨਕ ਖੋਜਾਂ ਦੀ ਸਾਰਥਕਤਾ ਹੈ।

ਦੂਸਰੇ ਦਿਨ ਦੀ ਸ਼ੁਰੂਆਤ ਪੌਸ਼ਟਿਕ ਸੁਰੱਖਿਆ ਅਤੇ ਸੰਯੁਕਤ ਵਿਕਾਸ ਦੇ ਸੈਸ਼ਨ ਨਾਲ ਹੋਈ ਜਿਸ ਦੀ ਪ੍ਰਧਾਨਗੀ ਡਾ. ਏ ਐਸ ਨੰਦਾ, ਗਡਵਾਸੂ ਦੇ ਵਾਈਸ ਚਾਂਸਲਰ ਸੈਸ਼ਨ ਦੇ ਪ੍ਰਧਾਨ ਸਨ ਅਤੇ ਰਾਜਿੰਦਰ ਸਿੰਘ ਸਿੱਧੂ ਰਜਿਸਟਰਾਰ ਪੀਏਯੂ ਉਪ-ਪ੍ਰਧਾਨ ਸਨ । ਡਾ. ਏ ਕੇ ਸ੍ਰੀਵਾਸਤਵ, ਚੇਅਰਮੈਨ, ਏ ਐਸ ਆਰ ਬੀ ਨਵੀਂ ਦਿੱਲੀ ਨੇ ਆਪਣੇ ਭਾਸ਼ਨ ਵਿੱਚ 1.34 ਬਿਲੀਅਨ ਲੋਕਾਂ ਦੀ ਪੌਸ਼ਟਿਕ ਸੁਰੱਖਿਆ ਵਿੱਚ ਪਸ਼ੂ ਪਾਲਣ ਦੇ ਮਹੱਤਵਪੂਰਨ ਰੋਲ ਬਾਰੇ ਦੱਸਿਆ । ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੀਏਯੂ, ਯੂਨੀਵਰਸਿਟੀ ਦੇ ਡੀਨ, ਡਾਇਰੈਕਟਰਾਂ ਤੋਂ ਇਲਾਵਾ ਵਿਗਿਆਨੀ, ਫੈਕਲਟੀ ਅਤੇ ਵਿਦਿਆਰਥੀ ਵੀ ਸ਼ਾਮਲ ਸਨ ।

ਡਾ. ਸ੍ਰੀਵਾਸਤਵ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਕਿਵੇਂ ਵਿਵਹਾਰਕ ਖੇਤੀ ਤੋਂ ਤਕਨੀਕੀ ਖੇਤੀ ਤੱਕ ਹਰਾ, ਚਿੱਟਾ ਅਤੇ ਨੀਲਾ ਇਨਕਲਾਬ ਆਇਆ । ਉਨ•ਾਂ ਨੇ ਕਿਹਾ ਕਿ ਭਾਵੇਂ ਚਿੱਟੇ ਇਨਕਲਾਬ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਗਈ ਪਰ ਭਾਰਤ ਨੂੰ ਭੋਜਨ ਸੁਰੱਖਿਆ ਲਈ ਇਸ ਉਪਰ ਨਿਰਭਰ ਹੋਣ ਦੀ ਬਹੁਤ ਲੋੜ ਹੈ । ਉਨ•ਾਂ ਨੇ ਦੱਸਿਆ ਕਿ ਭਾਰਤ ਵਿੱਚ ਖਾਣ-ਪੀਣ ਦਾ ਨਜ਼ਰੀਆ ਬਦਲ ਰਿਹਾ ਹੈ ਜਿਵੇਂ ਕਿ ਪਿਛਲੇ ਕਈ ਸਾਲਾਂ ਤੋਂ ਭੋਜਨ ਪਦਾਰਥਾਂ ਦੀ ਖਪਤ ਡੇਅਰੀ ਪਦਾਰਥਾਂ, ਫ਼ਲਾਂ ਅਤੇ ਸਬਜ਼ੀਆਂ ਦੇ ਮੁਕਾਬਲੇ ਘਟੀ ਹੈ । ਅੰਕੜੇ ਦੱਸਦਿਆਂ ਕਿਹਾ ਕਿ ਭਵਿੱਖ ਵਿੱਚ 2020 ਤੱਕ 1439 ਮਿਲੀਅਨ ਅਤੇ 2050 ਤੱਕ 1619 ਮਿਲੀਅਨ ਲੋਕਾਂ ਨੂੰ ਭੋਜਨ ਅਤੇ ਪੌਸ਼ਟਿਕਤਾ ਪ੍ਰਦਾਨ ਕਰਨਾ ਭਾਰਤ ਲਈ ਬਹੁਤ ਵੱਡੀ ਚੁਣੌਤੀ ਹੈ । ਜ਼ਿਆਦਾ ਲੋਕਾਂ ਲਈ ਘੱਟ ਜ਼ਮੀਨ ਵਿੱਚ ਵੱਧ ਅੰਨ ਪੈਦਾ ਕਰਨਾ ਬਹੁਤ ਵੱਡੀ ਚੁਣੌਤੀ ਹੈ।
ਡਾ. ਸ਼੍ਰੀਵਾਸਤਵ ਨੇ ਦੱਸਿਆ ਕਿ ਤੇਜ ਆਰਥਿਕ ਵਿਕਾਸ ਦੇ ਬਾਵਜੂਦ ਵੀ ਦੁਨੀਆ ਦੇ ਇੱਕ ਚੌਥਾਈ ਭੁੱਖੇ ਅਤੇ ਗਰੀਬ ਲੋਕ ਭਾਰਤ ਵਿੱਚ ਰਹਿ ਰਹੇ ਹਨ । ਹਰ ਸਾਲ 6000 ਬੱਚੇ ਕੁਪੋਸ਼ਨ ਜਾਂ ਖਾਣੇ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਮਰ ਰਹੇ ਹਨ । 80% ਔਰਤਾਂ ਲੋਹੇ ਦੀ ਘਾਟ ਕਾਰਨ ਅਨੀਮੀਏ ਦੀਆਂ ਸ਼ਿਕਾਰ ਹਨ । ਇਹੋ ਜਿਹੇ ਹਾਲਾਤਾਂ ਵਿੱਚ ਦੁੱਧ, ਦੁੱਧ ਤੋਂ ਬਣਨ ਵਾਲੇ ਪਦਾਰਥ ਅਤੇ ਪਸ਼ੂ ਇੱਕ ਵਰਦਾਨ ਹਨ । ਉਨ•ਾਂ ਨੇ ਦੱਸਿਆ ਕਿ ਡੇਅਰੀ ਪਦਾਰਥਾਂ ਵਿੱਚ ਦੁੱਧ, ਬਿਸਕੁਟ, ਦਹੀਂ, ਚਰੀ ਦੀ ਲੱਸੀ, ਬਾਜਰੇ ਦੀ ਲੱਸੀ ਆਦਿ ਸ਼ਾਮਲ ਹਨ । ਉਨ•ਾਂ ਨੇ ਖੇਤੀਬਾੜੀ ਦੇ ਭੋਜਨ ਖੇਤਰ ਨੂੰ ਇੱਕ ਨਵੀਂ ਦਿਸ਼ਾ ਦਿੰਦਿਆਂ ਉਤਪਾਦਕਤਾ ਨੂੰ 40% ਵਧਾਉਣ, ਭੁੱਖ ਅਤੇ ਗਰੀਬੀ ਨੂੰ 30% ਘਟਾਉਣ ਅਤੇ ਪ੍ਰਦੂਸ਼ਣ ਨੂੰ 20% ਘਟਾਉਣ ਵੱਲ ਜ਼ੋਰ ਦੇਣ ਲਈ ਕਿਹਾ । ਆਪਣੇ ਭਾਸ਼ਣ ਤੋਂ ਬਾਅਦ ਸੁਆਲ-ਜੁਆਬ ਵਾਲੇ ਸੈਸ਼ਨ ਵਿੱਚ ਡਾ. ਸ੍ਰੀਵਾਸਤਵ ਨੇ ਸਰੋਤਿਆਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ ।

ਇਸ ਦੌਰਾਨ ਪੰਜ ਵੱਖ-ਵੱਖ ਥਾਵਾਂ ਤੇ ਹੋਰ ਤਕਨੀਕੀ ਸੈਸ਼ਨ ਅਤੇ ਨਿਰਦੇਸ਼ਕੀ ਭਾਸ਼ਣ ਵੀ ਚੱਲ ਰਹੇ ਸਨ । ਬਾਇਓ ਸਾਇੰਸਜ਼, ਬਾਇਓ ਕੈਮਿਸਟਰੀ, ਬਾਇਓ ਫਿਜ਼ਿਕਸ ਅਤੇ ਬਾਇਓ ਟੈਕਨਾਲੋਜੀ ਦੇ ਸੈਸ਼ਨ ਵਿੱਚ ਡਾ. ਡੀ ਕੇ ਧਵਨ, ਪ੍ਰੋਫੈਸਰ ਜੋ ਬਾਇਓ ਸਾਇੰਸਜ਼ ਵਿਭਾਗ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ• ਦੇ ਨਿਊਕਲੀਅਰ ਮੈਡੀਸਨ ਸੈਂਟਰ ਦੇ ਕੁਆਰਡੀਨੇਟਰ ਵੀ ਹਨ, ਨੇ ਨਿਰਦੇਸ਼ਨੀ ਭਾਸ਼ਣ ਦਿੱਤਾ । ਉਹਨਾਂ ਨੇ ਦਵਾਈਆਂ ਅਤੇ ਖੋਜ ਵਿੱਚ ਕਿਰਨਾਂ ਦੇ ਮਹੱਤਵ ਨੂੰ ਦਰਸਾਉਦਿਆਂ ਆਪਣੇ ਵਿਚਾਰ ਸਾਂਝੇ ਕੀਤੇ । ਉਹਨਾਂ ਨੇ ਦੱਸਿਆ ਕਿ ਕਈ ਬਿਮਾਰੀਆਂ ਦੀ ਪਹਿਚਾਣ ਅਤੇ ਇਲਾਜ ਵਿੱਚ ਕਿਰਨਾਂ ਦਾ ਆਪਣਾ ਮਹੱਤਵ ਹੈ । ਦੂਜਾ ਸੈਸ਼ਨ 'ਸ਼ੁੱਧ ਅਤੇ ਵਿਵਹਾਰਿਕ ਕੈਮਿਸਟਰੀ, ਫਿਜ਼ਿਕਸ, ਮੈਥੇਮੈਟਿਕਲ, ਨੈਨੋਟੈਕਨੋਲੋਜੀ, ਵਾਤਾਵਰਣਿਕ, ਸਮਾਜਿਕ ਅਤੇ ਸਮਾਜਿਕ ਵਿਗਿਆਨ ਉਪਰ ਅਧਾਰਿਤ ਸੀ । ਇਸ ਵਿੱਚ ਨੈਨੋ ਸਾਇੰਸ ਅਤੇ ਤਕਨਾਲੋਜੀ ਸੰਸਥਾ ਤੋਂ ਡਾ. ਪੀ ਐਸ ਵਿਜੇ ਕੁਮਾਰ ਨੇ ਵਤਾਵਰਣਿਕ ਅਤੇ ਨੈਨੋਤਕਨਾਲੋਜੀ ਅਧਾਰਿਤ ਆਧੁਨਿਕ ਖੇਤੀ ਉਤਪਾਦਨ ਅਤੇ ਸੁਰੱਖਿਆ ਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ । ਉਹਨਾਂ ਨੇ ਨੈਨੋਤਕਨਾਲੋਜੀ ਅਧਾਰਿਤ ਖਾਦਾਂ ਪਾਉਣ ਦੇ ਪ੍ਰਭਾਵਸ਼ਾਲੀ ਤਰੀਕਿਆਂ ਅਤੇ ਬਿਮਾਰੀਆਂ ਦੇ ਕੀਟਾਂ ਦੇ ਪ੍ਰਬੰਧਾਂ ਬਾਰੇ ਜ਼ਿਕਰ ਕੀਤਾ ਜਿਸ ਨਾਲ ਖੇਤਾਂ ਵਿੱਚ ਜ਼ਹਿਰਾਂ ਦੇ ਰਹਿੰਦ-ਖੂੰਹਦ ਦਾ ਪ੍ਰਭਾਵ ਘੱਟ ਹੋ ਸਕੇ ।

ਤੀਸਰਾ ਸੈਸ਼ਨ 'ਮੈਡੀਕਲ, ਵੈਟਨਰੀ ਅਤੇ ਫਾਰਮਸੀਟੀਕਲ, ਵਿਗਿਆਨ' ਤੇ ਅਧਾਰਿਤ ਸੀ  ਜਿਸ ਵਿੱਚ ਗਡਵਾਸੂ ਤੋਂ ਡਾ. ਐਚ ਕੇ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਆਰ ਐਸ ਸੇਠੀ ਨੇ ਨਿਰਦੇਸ਼ਨੀ ਭਾਸ਼ਣ ਦਿੱਤੇ । ਡਾ. ਵਰਮਾ ਨੇ ਪੰਜਾਬ ਵਿੱਚ ਪਸ਼ੂ ਵਿਕਾਸ ਦੀ ਸਥਿਰਤਾ ਬਾਰੇ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਖੇਤੀ ਵਿਭਿੰਨਤਾ, ਰੋਜ਼ਗਾਰ ਅਤੇ ਪੇਂਡੂ ਨੌਜਵਾਨਾਂ ਦੇ ਸੁਧਾਰ ਲਈ ਪਸ਼ੂ ਪਾਲਣ ਖੇਤਰ ਵੱਲ ਧਿਆਨ ਦੀ ਲੋੜ ਹੈ ।

ਚੌਥਾ ਸੈਸ਼ਨ 'ਖੇਤੀ ਵਿਗਿਆਨ, ਭੋਜਨ, ਡੇਅਰੀ ਅਤੇ ਸ਼ੱਕਰ ਤਕਨਾਲੋਜੀ' ਬਾਰੇ ਰੱਖਿਆ ਗਿਆ । ਜਿਸ ਵਿੱਚ ਡਾ. ਬੀ ਕੇ ਬੈਂਬੀ, ਨੈਸ਼ਨਲ ਪ੍ਰੋਫੈਸਰ, ਪੀਏਯੂ ਨੇ 'ਸੰਯੁਕਤ ਖੇਤੀ: ਭੂਮੀ ਸਥਿਰਤਾ ਲਈ ਅਵਸਰ ਅਤੇ ਮੌਕੇ' ਉਪਰ ਵਿਚਾਰ ਚਰਚਾ ਕੀਤੀ । ਵਾਸ਼ਿੰਗਟਨ ਸਟੇਟ ਯੂਨੀਵਰਸਿਟੀ, ਯੂ ਐਸ ਏ ਤੋਂ ਆਏ ਡਾ. ਕੁਲਵਿੰਦਰ ਗਿੱਲ ਨੇ ਪ੍ਰਯੋਗਸ਼ਾਲਾ ਤੋਂ ਖੇਤਾਂ ਤੱਕ ਕਾਰਬਨ ਪ੍ਰਬੰਧ ਅਤੇ ਜਲਵਾਯੂ ਪ੍ਰਤੀਰੋਧਿਤਾ ਲਈ ਗਰਮੀ ਸਹਿਨਸ਼ੀਲਤਾ ਵਿੱਚ ਸੁਧਾਰ ਉਪਰ ਗੱਲਬਾਤ ਕੀਤੀ ।

ਪੰਜਵਾਂ ਸੈਸ਼ਨ, 'ਇੰਜਨੀਅਰਿੰਗ ਵਿਗਿਆਨ, ਕੰਪਿਊਟੇਸ਼ਨਲ ਵਿਗਿਆਨ ਅਤੇ ਆਰਕੀਟੇਕਚਰ' ਬਾਰੇ ਰੱਖਿਆ ਗਿਆ ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡਾ. ਹਰਦੀਪ ਸਿੰਘ ਨੇ 'ਸਾਫਟਵੇਅਰ ਇੰਜਨੀਅਰਿੰਗ ਵਿੱਚ ਵਿਕਾਸ ਅਤੇ ਪ੍ਰਵਾਹ' ਬਾਰੇ ਪ੍ਰਦਰਸ਼ਨੀ ਭਾਸ਼ਣ ਦਿੱਤਾ । ਸਾਫਟਵੇਅਰ ਇੰਜਨੀਅਰਿੰਗ ਦੇ ਮੀਲ ਪੱਥਰੀ ਵਿਕਾਸ ਨੂੰ ਦਰਸਾਉਦਿਆਂ ਉਹਨਾਂ ਨੇ ਇਸ ਖੇਤਰ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਜ਼ਿਕਰ ਕੀਤਾ ।

ਇਸ ਤੋਂ ਇਲਾਵਾ ਇਹਨਾਂ ਤਕਨੀਕੀ ਸੈਸ਼ਨਾਂ ਵਿੱਚ ਪ੍ਰਦਰਸ਼ਨੀ ਭਾਸ਼ਣਾਂ ਤੋਂ ਇਲਾਵਾ ਹੋਰ ਕਈ ਮੌਖਿਕ ਭਾਸ਼ਣ ਵੀ ਦਿੱਤੇ ਗਏ। ਦੁਪਹਿਰ ਦੇ ਭੋਜਨ ਤੋਂ ਬਾਅਦ ਨੌਜਵਾਨ ਵਿਗਿਆਨੀ ਐਵਾਰਡ ਲਈ ਸੈਸ਼ਨ ਆਯੋਜਨ ਕੀਤਾ ਗਿਆ ਜਿਸ ਵਿੱਚ 47 ਪਰਚੇ ਪੇਸ਼ ਕੀਤੇ ਗਏ ।

—PTC News

adv-img
adv-img