ਪੰਜਾਬ ਸੂਬੇ 'ਚ ਵਿਛੇ ਹੋਏ ਗੈਂਗਸਟਰਾਂ ਦੇ ਵਿਛੇ ਹੋਏ ਜਾਲ ਨਾਲ ਪੰਜਾਬ ਪੁਲਿਸ ਸਸ਼ੋਪੰਜ 'ਚ! 

By Joshi - February 09, 2018 8:02 am

ਪੰਜਾਬ ਸੂਬੇ 'ਚ ਵਿਛੇ ਹੋਏ ਗੈਂਗਸਟਰਾਂ ਦੇ ਵਿਛੇ ਹੋਏ ਜਾਲ ਨਾਲ ਪੰਜਾਬ ਪੁਲਿਸ ਸਸ਼ੋਪੰਜ 'ਚ! : ਪਿਛਲੇ ਦਿਨੀਂ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਨੂੰ ਮਾਰ ਗਿਰਾਉਣ ਤੋਂ ਬਾਅਦ ਪੰਜਾਬ ਪੁਲਸ ਨੇ ਹੋਰਨਾਂ ਗੈਂਗਸਟਰਾਂ 'ਤੇ ਵੀ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ।

ਪਰ ਪੰਜਾਬ ਪੁਲਿਸ ਨੂੰ ਸੋਸ਼ਲ ਮੀਡੀਆ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਸੂਬੇ 'ਚ ਗੈਂਗਸਟਰਾਂ ਦੇ ਵਿਛੇ ਜਾਲ ਅਤੇ ਉਹਨਾਂ ਦੇ ਦਬਦਬੇ ਨੂੰ ਬਿਆਨ ਕਰਦੀ ਦਿਖਾਈ ਦਿੰਦੀ ਹੈ।

ਹਾਂਲਾਕਿ, ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਕੁਝ ਹੋਰਨਾਂ ਗੈਂਗਟਸਰਾਂ ਦਾ ਵੀ ਐਨਕਾਉਂਟਰ ਕਰ ਦਿੱਤਾ ਗਿਆ ਹੈ ਅਤੇ ਕਈਆਂ ਨੇ ਆਤਮ ਸਮਰਪਣ ਵੀ ਕਰ ਲ਼ਿਆ ਹੈ।

ਪਰ, ਪੁਲਿਸ ਵੱਲੋਂ ਪੰਜਾਬ 'ਚੋਂ ਗੈਂਗਸਟਰਾਂ ਦੀ ਹੋਂਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਨਾਕਾਫੀ ਜਾਪ ਰਹੀ ਹੈ ਅਤੇ ਇਸਦਾ ਸਬੂਤ ਸੋਸ਼ਲ ਮੀਡੀਆ 'ਤੇ ਆਏ ਦਿਨ ਦਿੱਤੀਆਂ ਜਾਂਦੀਆਂ ਧਮਕੀਆਂ ਹਨ।

ਪਕੋਕਾ ਤੋਂ ਬਾਅਦ ਜੇ ਜ਼ਰੂਰਤ ਹੈ ਤਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਦਲਦਲ ਤੋਂ ਕੱਢਣਾ ਵੀ ਬਹੁਤ ਜ਼ਰੂਰੀ ਜਾਪ ਰਿਹਾ ਹੈ ਕਿਉਂ ਕਿ ਬੇਰਜ਼ੁਗਾਰੀ ਅਤੇ ਨਸ਼ੇ ਦੀ ਲਤ ਆਮ ਨੌਜਵਾਨਾਂ ਨੂੰ ਗੁੰਡਾਗਰਦੀ ਦੀ ਰਾਹ ਵੱਲ ਜਾਣ ਲਈ ਜੇ ਪ੍ਰੇਰਣਾ ਨਹੀਂ ਦਿੰਦੀ ਤਾਂ ਕੁਝ ਧਕੇਲਦੀ ਜ਼ਰੂਰ ਜਾਪ ਰਹੀ ਹੈ।
ਪੰਜਾਬ ਸੂਬੇ 'ਚ ਵਿਛੇ ਹੋਏ ਗੈਂਗਸਟਰਾਂ ਦੇ ਵਿਛੇ ਹੋਏ ਜਾਲ ਨਾਲ ਪੰਜਾਬ ਪੁਲਿਸ ਸਸ਼ੋਪੰਜ 'ਚ! ਬਹੁਤ ਜ਼ਿਆਦਾ ਸਖਤੀ ਨਾਲ ਮੌਜੂਦਾ ਗੈਂਗਸਟਰਾਂ ਨੂੰ ਤਾਂ ਖਤਮ ਕੀਤਾ ਜਾ ਸਕਦਾ ਹੈ, ਪਰ ਨਵੀਂ ਪਨੀਰੀ ਨੂੰ ਇਸ ਜਾਲ ਤੋਂ ਬਚਾਉਣ ਲਈ ਕੁਝ ਹੋਰ ਸੁਚਾਰੂ ਅਤੇ ਪੁਖਤਾ ਕਦਮ ਚੁੱਕਣੇ ਜ਼ਰੂਰੀ ਹਨ।

—PTC News

adv-img
adv-img