ਫਿਰ ਬੰਦ ਹੋਵੇਗਾ 2000 ਵਾਲਾ ਨੋਟ,ਜਾਣੋਂ ਕਿਉਂ

ਫਿਰ ਬੰਦ ਹੋਵੇਗਾ 2000 ਵਾਲਾ ਨੋਟ,ਜਾਣੋਂ ਕਿਉਂ

ਫਿਰ ਬੰਦ ਹੋਵੇਗਾ 2000 ਵਾਲਾ ਨੋਟ,ਜਾਣੋਂ ਕਿਉਂ:ਨੋਟਬੰਦੀ ਤੋਂ ਬਾਅਦ ਸਰਕਾਰ ਨੇ ਬਾਜ਼ਾਰ ‘ਚ ਨਗਦੀ ਦੀ ਕਮੀ ਨੂੰ ਘੱਟ ਕਰਨ ਲਈ 2000 ਰੁਪਏ ਦਾ ਨੋਟ ਜਾਰੀ ਕੀਤਾ ਸੀ।ਸਰਕਾਰ ਨੇ ਦੇਸ਼ ਤੋਂ ਕਾਲਾਧਨ ਘੱਟ ਕਰਨ ਲਈ ਨੋਟਬੰਦੀ ਕੀਤੀ ਸੀ।2000 ਦਾ ਨੋਟ ਬਾਜ਼ਾਰ ‘ਚ ਆਉਣ ਤੋਂ ਬਾਅਦ ਹੀ ਨਵੇਂ-ਨਵੇਂ ਅੰਦਾਜ਼ੇ ਵੀ ਲੋਕਾਂ ਵੱਲੋਂ ਸ਼ੁਰੂ ਹੋ ਗਏ ਸਨ।ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਹ ਖਬਰ ਵੀ ਵਾਇਰਲ ਹੋਈ ਸੀ ਕਿ ਜੇਕਰ ਤੁਸੀਂ 2000 ਦੇ ਨੋਟ ‘ਤੇ ਕੁਝ ਲਿਖ ਰੱਖਿਆ ਹੈ ਤਾਂ ਇਸ ਨੂੰ ਬੈਂਕ ਦੇ ਕੈਸ਼ ਕਾਊਂਟਰ ‘ਤੇ ਜਮ੍ਹਾ ਨਹੀਂ ਕੀਤਾ ਜਾ ਸਕੇਗਾ।ਫਿਰ ਬੰਦ ਹੋਵੇਗਾ 2000 ਵਾਲਾ ਨੋਟ,ਜਾਣੋਂ ਕਿਉਂਹਾਲਾਂਕਿ ਬਾਅਦ ‘ਚ ਆਰ.ਬੀ.ਆਈ. ਨੇ ਅਜਿਹੀ ਕਿਸੇ ਵੀ ਖਬਰ ਨੂੰ ਗਲਤ ਦੱਸਿਆ ਸੀ।ਭਾਰਤੀ ਸਟੇਟ ਬੈਂਕ ਵਲੋਂ ਪ੍ਰਗਤੀ ਮੈਦਾਨ ‘ਚ ਆਯੋਜਿਤ ਟਰੇਡ ਫੇਅਰ ‘ਚ ਜਾਣਕਾਰੀ ਦਿੱਤੀ ਗਈ ਕਿ ਜੇਕਰ ਤੁਸੀਂ 2000 ਰੁਪਏ ਦੇ ਨੋਟ ‘ਤੇ ਕੁਝ ਲਿਖਿਆ ਹੈ ਤਾਂ ਕੋਈ ਵੀ ਬੈਂਕ ਇਸ ਨੂੰ ਲੈਣ ਤੋਂ ਮਨ੍ਹਾ ਨਹੀਂ ਕਰ ਸਕਦਾ।ਆਰ.ਬੀ.ਆਈ. ਨੇ ਇਹ ਵੀ ਦੱਸਿਆ ਕਿ ਅਜਿਹੇ ਨੋਟਾਂ ਨੂੰ ਖਾਤਾਧਾਰਕ ਦੇ ਵਿਅਕਤੀਗਤ ਖਾਤੇ ‘ਚ ਜਮ੍ਹਾ ਕੀਤਾ ਜਾਵੇਗਾ।ਪਰ ਹੁਣ 2000 ਦੇ ਨੋਟ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ।ਫਿਰ ਬੰਦ ਹੋਵੇਗਾ 2000 ਵਾਲਾ ਨੋਟ,ਜਾਣੋਂ ਕਿਉਂਸਰਕਾਰ ਵੱਲੋਂ ਸਾਰੇ ਬੈਂਕ ਨੇ ਅਜਿਹਾ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ।ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਵਲੋਂ 2000 ਦੇ ਨੋਟਾਂ ਨੂੰ ਲੈ ਕੇ ਮੁੱਖ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਵੀ ਸਰਕਾਰ ਨੇ ਕਾਲੇਧਨ ‘ਤੇ ਲਗਾਮ ਲਗਾਉਣ ਲਈ ਲਿਆ ਹੈ।ਇਸ ਵਾਰ ਦੇਸ਼ ‘ਚ ਸਾਰੇ ਬੈਂਕਾਂ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਹੈ।ਇਸ ਨਿਰਦੇਸ਼ ਦੇ ਤਹਿਤ ਹੁਣ ਲੋਕਾਂ ਨੂੰ ਅਗਲੇ ਤਿੰਨ ਮਹੀਨੇ ਤੱਕ ਬੈਂਕਾਂ ‘ਚ ਛੋਟੇ ਨੋਟ ਹੀ ਮਿਲਣਗੇ ਕਿਉਂਕਿ ਆਰ.ਬੀ.ਆਈ. ਨੇ 2000 ਦੇ ਨੋਟਾਂ ਦੀ ਛਿਪਾਈ ਬੰਦ ਕਰ ਦਿੱਤੀ ਹੈ।ਫਿਰ ਬੰਦ ਹੋਵੇਗਾ 2000 ਵਾਲਾ ਨੋਟ,ਜਾਣੋਂ ਕਿਉਂਆਰ.ਬੀ.ਆਈ. ਦੇ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਕਿਉਂਕਿ ਦੇਸ਼ ‘ਚ 2000 ਦੇ ਨੋਟਾਂ ਦੀ ਲਗਾਤਾਰ ਕਮੀ ਹੋ ਰਹੀ ਹੈ।ਦਰਅਸਲ ਆਰ.ਬੀ.ਆਈ. ਦਾ ਫੋਕਸ ਛੋਟੇ ਨੋਟਾਂ ‘ਤੇ ਹੈ।ਇਸ ਲਈ ਮੌਜੂਦਾ ਵਿੱਤੀ ਸਾਲ ‘ਚ 2000 ਦੇ ਹੋਰ ਨੋਟ ਨਹੀਂ ਛਾਪੇ ਜਾਣਗੇ।ਬੈਂਕਾਂ ਨੂੰ ਕੈਸ਼ ਕਾਊਂਟਰ ਤੋਂ ਵੱਡੇ ਨੋਟ ਗਾਹਕਾਂ ਨੂੰ ਨਹੀਂ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।ਹਾਲਾਂਕਿ 2000 ਅਤੇ 500 ਰੁਪਏ ਦੇ ਨੋਟ ਏ.ਟੀ.ਐੱਮ. ‘ਚ ਮਿਲਣਗੇ ਤਾਂ ਜੋ ਇਨ੍ਹਾਂ ਨੋਟਾਂ ਦੀ ਇਕਦਮ ਕਮੀ ਨਾ ਹੋਵੇ।
-PTCNews