ਫਿਲਪੀਨਜ਼ ‘ਚ ਹਾਦਸੇ ਦਾ ਸ਼ਿਕਾਰ ਹੋਇਆ ਛੋਟਾ ਜਹਾਜ਼, 10 ਲੋਕਾਂ ਦੀ ਮੌਤ

0
186

ਫਿਲਪੀਨਜ਼ 'ਚ ਹਾਦਸੇ ਦਾ ਸ਼ਿਕਾਰ ਹੋਇਆ ਛੋਟਾ ਜਹਾਜ਼, 10 ਲੋਕਾਂ ਦੀ ਮੌਤ

ਫਿਲਪੀਨਜ਼ ‘ਚ ਹਾਦਸੇ ਦਾ ਸ਼ਿਕਾਰ ਹੋਇਆ ਛੋਟਾ ਜਹਾਜ਼, 10 ਲੋਕਾਂ ਦੀ ਮੌਤ:ਫਿਲਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਸ਼ਨੀਵਾਰ ਨੂੰ ਇੱਕ ਛੋਟਾ ਜਹਾਜ਼ ਉਡਾਣ ਭਰਨ ਤੋਂ ਬਾਅਦ ਰਿਹਾਇਸ਼ੀ ਇਲਾਕੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ।ਫਿਲਪੀਨਜ਼ 'ਚ ਹਾਦਸੇ ਦਾ ਸ਼ਿਕਾਰ ਹੋਇਆ ਛੋਟਾ ਜਹਾਜ਼, 10 ਲੋਕਾਂ ਦੀ ਮੌਤਜਹਾਜ਼ ‘ਚ ਸਵਾਰ ਸਾਰੇ 5 ਲੋਕਾਂ ਦੀ ਮੌਤ ਹੋ ਗਈ।ਪੁਲਿਸ ਸੁਪਰਡੈਂਟ ਨੇ ਕਿਹਾ ਕਿ ਜਹਾਜ਼ ਇੱਕ ਘਰ ‘ਤੇ ਜਾ ਡਿੱਗਾ,ਜਿਸ ਕਾਰਨ ਘਰ ‘ਚ ਮੌਜੂਦ 3 ਬੱਚੇ, ਮਾਂ ਅਤੇ ਦਾਦੀ ਦੀ ਮੌਤ ਹੋ ਗਈ।ਫਿਲਪੀਨਜ਼ 'ਚ ਹਾਦਸੇ ਦਾ ਸ਼ਿਕਾਰ ਹੋਇਆ ਛੋਟਾ ਜਹਾਜ਼, 10 ਲੋਕਾਂ ਦੀ ਮੌਤਸਿਵਲ ਹਵਾਬਾਜ਼ੀ ਅਥਾਰਿਟੀ ਦੇ ਬੁਲਾਰੇ ਏਰਿਕ ਅਪੋਲੋਨੀਓ ਨੇ ਦੱਸਿਆ ਕਿ ਲਾਈਟ ਏਅਰ ਐਕਸਪ੍ਰੈੱਸ ਵਲੋਂ ਸੰਚਾਲਤ ਦੋ ਇੰਜਣ ਵਾਲੇ ‘ਪਾਈਪਰ ਪੀ. ਏ-23’ ਜਹਾਜ਼ ਨੇ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਇੱਕ ਮਕਾਨ ‘ਤੇ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ।ਫਿਲਪੀਨਜ਼ ਦੀ ਮੀਡੀਆ ਮੁਤਾਬਕ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ।ਫਿਲਪੀਨਜ਼ 'ਚ ਹਾਦਸੇ ਦਾ ਸ਼ਿਕਾਰ ਹੋਇਆ ਛੋਟਾ ਜਹਾਜ਼, 10 ਲੋਕਾਂ ਦੀ ਮੌਤਫਿਲਪੀਨਜ਼ ਪੁਲਿਸ ਦੇ ਮੁੱਖ ਬੁਲਾਰੇ ਨੇ ਦੱਸਿਆ ਕਿ ਜਾਂਚ ‘ਚ ਪਤਾ ਲੱਗਾ ਹੈ ਕਿ ਜਹਾਜ਼ ਨੇ ਪਲੇਯਰਿਡ ਹਵਾਈ ਦੇ ਰਨਵੇਅ ਤੋਂ ਉਡਾਣ ਭਰੀ ਪਰ ਬਦਕਿਸਮਤੀ ਨਾਲ ਉਹ ਰਿਹਾਇਸ਼ੀ ਇਲਾਕੇ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਘਰ ‘ਤੇ ਜਾ ਡਿੱਗਾ।ਫਿਲਪੀਨਜ਼ 'ਚ ਹਾਦਸੇ ਦਾ ਸ਼ਿਕਾਰ ਹੋਇਆ ਛੋਟਾ ਜਹਾਜ਼, 10 ਲੋਕਾਂ ਦੀ ਮੌਤਬਚਾਅ ਅਧਿਕਾਰੀਆਂ ਵਲੋਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਪਰ ਅਜੇ ਤੱਕ ਇਸ ਜਹਾਜ਼ ਹਾਦਸੇ ਦੇ ਸ਼ਿਕਾਰ ਹੋਣ ਦੀ ਵਜ੍ਹਾ ਦੀ ਜਾਣਕਾਰੀ ਨਹੀਂ ਮਿਲੀ ਹੈ।ਬਚਾਅ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਸੜੇ ਹੋਏ ਘਰ ਵਿਚ ਕੋਈ ਹੋਰ ਪਰਿਵਾਰਕ ਮੈਂਬਰ ਦੀ ਮੌਤ ਤਾਂ ਨਹੀਂ ਹੋਈ ਹੈ।
-PTCNews