ਬਠਿੰਡਾ 'ਚ ਪਾਵਰਕਾਮ ਦਾ ਜੇ.ਈ. ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਫਰਾਰ

By Shanker Badra - February 11, 2018 10:02 am

ਬਠਿੰਡਾ 'ਚ ਪਾਵਰਕਾਮ ਦਾ ਜੇ.ਈ. ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਫਰਾਰ:ਬਠਿੰਡਾ 'ਚ ਪਾਵਰਕਾਮ ਦਾ ਮੌਜੂਦਾ ਜੇ.ਈ. ਨੇ ਅੱਜ ਸਵੇਰੇ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਿਆ।ਬਠਿੰਡਾ 'ਚ ਪਾਵਰਕਾਮ ਦਾ ਜੇ.ਈ. ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਫਰਾਰਦੱਸਿਆ ਜਾਂਦਾ ਹੈ ਕਿ ਜੇ.ਈ.ਮਾਨਸਿਕ ਤੌਰ 'ਤੇ ਵੀ ਪਰੇਸ਼ਾਨ ਸੀ।ਜਾਣਕਾਰੀ ਮੁਤਾਬਕ ਜੇ.ਈ. ਪਵਨ ਕੁਮਾਰ ਵਾਸੀ ਗੋਪਾਲ ਨਗਰ ਬਠਿੰਡਾ ਦੀ ਆਪਣੀ ਪਤਨੀ ਰੇਨੂੰ ਬਾਲਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ,ਜਿਸ 'ਤੇ ਉਹ ਗੁੱਸੇ 'ਚ ਭੜਕ ਗਿਆ ਤੇ ਲਾਇਸੰਸੀ ਰਿਵਾਲਰ ਆਪਣੀ ਪਤਨੀ 'ਤੇ ਤਾਣ ਦਿੱਤੀ।ਬਠਿੰਡਾ 'ਚ ਪਾਵਰਕਾਮ ਦਾ ਜੇ.ਈ. ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਫਰਾਰਬਚਾਅ ਕਰਨ ਖਾਤਰ ਉਨ੍ਹਾਂ ਦਾ ਪੁੱਤਰ ਸਾਹਿਲ ਕੁਮਾਰ ਆਪਣੇ ਪਿਤਾ ਨੂੰ ਸਮਝਾਉਣ ਲੱਗਾ ਪਰ ਜੇ.ਈ. ਨੇ ਦੋਵਾਂ 'ਤੇ ਗੋਲੀ ਚਲਾ ਦਿੱਤੀ, ਜੋ ਕਿ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ ਅਤੇ ਜੇ.ਈ. ਖੁਦ ਮੌਕੇ ਤੋਂ ਫਰਾਰ ਹੋ ਗਿਆ।ਆਸਪਾਸ ਦੇ ਲੋਕ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਮੌਕੇ 'ਤੇ ਪਹੁੰਚੇ ਗਏ ਤੇ ਖੂਨ ਨਾਲ ਲਥਪਥ ਮਾਂ-ਪੁੱਤ ਨੂੰ ਸਿਵਲ ਹਸਪਤਾਲ ਪਹੁੰਚਾਇਆ।ਪਤਾ ਲੱਗਾ ਕਿ ਜੇ.ਈ. ਮਾਨਸਿਕ ਤੌਰ 'ਤੇ ਪਰੇਸ਼ਾਨ ਹੈ,ਜਿਸ ਦਾ ਬਕਾਇਦਾ ਇਲਾਜ਼ ਵੀ ਚੱਲ ਰਿਹਾ ਹੈ ਫਿਰ ਵੀ ਉਹ ਡਿਊਟੀ 'ਤੇ ਤਾਇਨਾਤ ਹੈ।ਬਠਿੰਡਾ 'ਚ ਪਾਵਰਕਾਮ ਦਾ ਜੇ.ਈ. ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਫਰਾਰਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ ਪਰ ਇਸ ਨੂੰ ਬਚਾਅ ਲਿਆ ਗਿਆ।ਇਸ ਦੇ ਬਾਵਜੂਦ ਪੁਲਿਸ ਨੇ ਉਕਤ ਜੇ.ਈ. 'ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਉਸ ਦੇ ਹਥਿਆਰ ਵਾਪਸ ਕਰਵਾਏ ਗਏ।ਦੱਸਿਆ ਜਾ ਰਿਹਾ ਹੈ ਕਿ ਜੇ.ਈ. ਘਟਨਾ ਤੋਂ ਬਾਅਦ ਇਕ ਰਿਵਾਲਵਰ ਆਪਣੇ ਨਾਲ ਲੈ ਕੇ ਫਰਾਰ ਹੋ ਗਿਆ ਹੈ,ਜਦ ਇਕ ਹੋਰ ਬੰਦੂਕ ਉਸ ਦੇ ਘਰ ਵੀ ਪਈ ਹੈ।ਥਾਣਾ ਕੈਨਾਲ ਕਾਲੌਨੀ ਦੇ ਮੁਖੀ ਨੇ ਦੱਸਿਆ ਕਿ ਉਹ ਫਰਾਰ ਜੇ.ਈ. ਦੀ ਭਾਲ ਕਰ ਰਹੇ ਹਨ।
-PTCNews

adv-img
adv-img