ਬਠਿੰਡਾ ਡਾਂਸਰ ਕਤਲ ਕਾਂਡ: ਆਰੋਪੀ ਦੇ ਖਿਲਾਫ ਹੱਤਿਆ ਦੀ ਲਗਾਈ ਗਈ ਧਾਰਾ ਦੀ ਥਾਂ ਲਗਾਈ ਅਣਗਹਿਲੀ ਕਾਰਨ ਮੌਤ ਦੀ ਧਾਰਾ ਤੇ ਅਦਾਲਤ ਨੇ ਐਸਪੀ ਤੋਂ ਮੰਗਿਆ ਸਪਸ਼ਟੀਕਰਨ

ਬਠਿੰਡਾ ਡਾਂਸਰ ਕਤਲ ਕਾਂਡ: ਆਰੋਪੀ ਦੇ ਖਿਲਾਫ ਹੱਤਿਆ ਦੀ ਲਗਾਈ ਗਈ ਧਾਰਾ ਦੀ ਥਾਂ ਲਗਾਈ ਅਣਗਹਿਲੀ ਕਾਰਨ ਮੌਤ ਦੀ ਧਾਰਾ ਤੇ ਅਦਾਲਤ ਨੇ ਐਸਪੀ ਤੋਂ ਮੰਗਿਆ ਸਪਸ਼ਟੀਕਰਨ

ਬਠਿੰਡਾ ‘ਚ 3 ਦਸੰਬਰ 2016 ਨੂੰ ਵਿਆਹ ਸਮਾਗਮ ਦੌਰਾਨ ਇਕ ਵਿਅਕਤੀ ਵਲੋਂ ਕੀਤੀ ਗਈ ਫਾਇਰਿੰਗ ਵਿਚ ਸਟੇਜ ’ਤੇ ਹੀ ਮਾਰੀ ਗਈ ਇੱਕ ਡਾਂਸਰ ਦੇ ਕੇਸ ਸਬੰਧੀ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਵੇਲੇ ਦੇ ਐਸਪੀ ਤੋਂ ਕੇਸ ਵਿੱਚ ਲਾਈਆਂ ਧਾਰਾਵਾਂ ਸਬੰਧੀ ਸਪਸ਼ਟੀਕਰਨ ਮੰਗਿਆ ਹੈ।

ਅਦਾਲਤ ਨੇ ਉਸ ਵੇਲੇ ਦੇ ਬਠਿੰਡਾ ਦੇ ਐਸਪੀ (ਪੜਤਾਲ) ਬਿਕਰਮਜੀਤ ਸਿੰਘ ਨੂੰ ਹਲਫੀਆ ਬਿਆਨ ਦਾਇਰ ਕਰ ਕੇ ਇਹ ਸਪਸ਼ਟ ਕਰਨ ਲਈ ਕਿਹਾ ਹੈ ਕਿ ਉਨ੍ਹਾਂ ਨੇ ਕਿਸ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਕਿ ਕਤਲ ਸਬੰਧੀ ਧਾਰਾ 302 ਜਾਂ ਧਾਰਾ 304 ਤਹਿਤ ਕੇਸ ਦਰਜ ਕਰਨ ਦੀ ਥਾਂ ਆਈਪੀਸੀ ਦੀ ਧਾਰਾ 304-ਏ (ਅਣਗਹਿਲੀ ਕਾਰਨ ਮੌਤ) ਤਹਿਤ ਕੇਸ ਦਰਜ ਕੀਤਾ ।