ਬਠਿੰਡਾ ਡਾਂਸਰ ਕਤਲ ਕੇਸ : ਪੁਲੀਸ ਆਈ ਸ਼ੱਕ ਦੇ ਘੇਰੇ ‘ਚ

ਬਠਿੰਡਾ ਡਾਂਸਰ ਕਤਲ ਕੇਸ : ਪੁਲੀਸ ਆਈ ਸ਼ੱਕ ਦੇ ਘੇਰੇ 'ਚ

ਬਠਿੰਡਾ ਡਾਂਸਰ ਕਤਲ ਕੇਸ : ਪੁਲੀਸ ਆਈ ਸ਼ੱਕ ਦੇ ਘੇਰੇ ‘ਚ: ਬਠਿੰਡਾ ਦੇ ਮੈਰਿਜ  ਪੈਲੇਸ ‘ਚ ਸਮਾਗਮ ਦੌਰਾਨ ਸਟੇਜ  ‘ਤੇ ਡਾਂਸਰ ਕੁਲਵਿੰਦਰ  ਕੌਰ ਦੀ ਗੋਲੀ ਲੱਗਣ ਨਾਲ  ਮੌਤ ਹੋ ਗਈ ਸੀ ਪਰ ਇਸ ਵਿੱਚ ਬਠਿੰਡਾ ਪੁਲੀਸ ਦੀ ਮਾੜੀ ਕਾਰਗੁਜਾਰੀ ਵੀ ਸਾਬਤ ਹੋਈ ਹੈ।ਬਠਿੰਡਾ ਡਾਂਸਰ ਕਤਲ ਕੇਸ : ਪੁਲੀਸ ਆਈ ਸ਼ੱਕ ਦੇ ਘੇਰੇ 'ਚਡਾਂਸਰ ਲੜਕੀ ਦੇ ਕਤਲ ਕੇਸ ਨੂੰ ਪੁਲੀਸ ਨੇ ਲਾਪਰਵਾਹੀ ਦਾ ਕੇਸ ਬਣਾ ਕੇ ਅਦਾਲਤ ਵਿੱਚ ਪੇਸ਼  ਕੀਤਾ ਹੈ।ਕਥਿਤ  ਦੋਸ਼ੀ ਨੇ ਹਾਈਕੋਰਟ  ‘ਚ ਨਿਯਮਤ ਜ਼ਮਾਨਤ ਲਈ ਅਪੀਲ ਦਾਇਰ ਕੀਤੀ ਹੋਈ ਹੈ। ਜਿਸ  ‘ਤੇ ਸੁਣਵਾਈ ਚਲ ਰਹੀ ਹੈ।ਮੌਤ ਦੇ ਮਾਮਲੇ ‘ਚ ਹਾਈਕੋਰਟ ਹੁਕਮਾਂ ‘ਤੇ ਸੋਮਵਾਰ ਨੂੰ ਸੁਪਰਡੈਂਟ ਆਫ਼ ਪੁਲਸ (ਇਨਵੈਸਟੀਗੇਸ਼ਨ)ਬਠਿੰਡਾ  ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਕੇਸ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਐੱਸ.ਪੀ. ਨੂੰ ਐਫੀਡੇਵਿਟ ਦਾਇਰ ਕਰਨ ਲਈ ਕਿਹਾ ਹੈ ਜਿਸ  ‘ਚ ਉਹ ਜਾਂਚ ਰਿਪੋਰਟ  ਬਾਰੇ ਜਾਣਕਾਰੀ ਦੇਣ।ਅਦਾਲਤ ਨੇ ਉਨ੍ਹਾਂ ਤੋਂ ਪੁੱਛਿਆ  ਕਿ ਜਦੋਂ ਦੋਸ਼ੀ 12 ਬੋਰ ਦੀ ਬੰਦੂਕ ਲੈ ਕੇ ਸਮਾਗਮ ‘ਚ ਦਾਖਲ ਹੋਇਆ ਤੇ ਇਹ ਘਟਨਾ ਹੋਈ, ਜਿਸ  ‘ਚ ਇਕ ਪਰਵਾਰ ਦੀ ਇਕ ਜ਼ਿੰਦਗੀ  ਚਲੀ ਗਈ, ਤੁਸੀਂ ਕਿਵੇਂ  ਮੰਨ ਲਿਆ ਕਿ ਗੋਲੀ ਚਲਾਉਣ ਵਾਲੇ ਦਾ ਇਰਾਦਾ ਅਜਿਹਾ  ਨਹੀਂ ਸੀ।ਬਠਿੰਡਾ ਡਾਂਸਰ ਕਤਲ ਕੇਸ : ਪੁਲੀਸ ਆਈ ਸ਼ੱਕ ਦੇ ਘੇਰੇ 'ਚਅਦਾਲਤ ਨੇ ਕਿਹਾ ਕਿ ਇਹ ਸੜਕ  ‘ਤੇ ਹੋਇਆ ਐਕਸੀਡੈਂਟ ਦਾ ਕੇਸ ਨਹੀਂ ਹੈ। ਅਦਾਲਤ ਨੇ ਦੂਜੇ ਪਾਸੇ ਸਰਕਾਰ ਨੂੰ ਵੀ ਮਾਮਲੇ ‘ਚ ਆਡੀਓ-ਵੀਡੀਓ ਤੇ ਹੋਰ ਸਬੂਤਾਂ ਨੂੰ ਦੇਖ ਕੇ ਅਦਾਲਤ ਦੀ ਮਦਦ ਕਰਨ ਨੂੰ ਕਿਹਾ  ਹੈ। ਕੇਸ ਦੀ ਅਗਲੀ ਸੁਣਵਾਈ 1 ਨਵੰਬਰ ਨੂੰ ਹੋਵੇਗੀ। ਪਟੀਸ਼ਨਰ ਦੇ ਵਕੀਲ ਨੇ ਕਿਹਾ  ਸੀ ਕਿ ਮਾਮਲੇ ‘ਚ ਆਰਮਜ਼ ਐਕਟ ਦੀ ਧਾਰਾ 25 ਹਟਾਈ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬਿੱਲਾ ਖ਼ਿਲਾਫ਼ ਬਠਿੰਡਾ ਪੁਲਸ ਨੇ 4 ਦਸੰਬਰ, 2016 ਨੂੰ ਗੈਰ-ਇਰਾਦਾ ਕਤਲ, ਹੋਰਨਾਂ ਦੀ ਜਾਨ ਨੂੰ ਖਤਰੇ ‘ਚ ਪਾਉਣ ਤੇ ਆਰਮਜ਼ ਐਕਟ ਦੀਆਂ ਧਾਰਾਵਾਂ ‘ਚ ਇਹ ਕੇਸ ਦਰਜ ਕੀਤਾ ਸੀ। ਦੋਸ਼ੀ ਪਟੀਸ਼ਨਰ ਖ਼ਿਲਾਫ਼ ਦੋਸ਼ ਹੈ ਕਿ ਉਸ ਨੇ ਇਕ ਵਿਆਹ  ਸਮਾਗਮ ਦੌਰਾਨ ਸਹਿ ਦੋਸ਼ੀ ਦੀ 12 ਬੋਰ ਦੀ ਬੰਦੂਕ ਨਾਲ ਹਵਾ ‘ਚ ਗੋਲੀ ਚਲਾਈ ਸੀ,ਜਿਸ  ਕਾਰਨ ਇਕ ਡਾਂਸਰ ਦੀ ਮੌਤ ਹੋ ਗਈ।ਬਠਿੰਡਾ ਡਾਂਸਰ ਕਤਲ ਕੇਸ : ਪੁਲੀਸ ਆਈ ਸ਼ੱਕ ਦੇ ਘੇਰੇ 'ਚ