ਬਠਿੰਡਾ-ਡੱਬਵਾਲੀ ਦੇ ਨਜਦੀਕ ਪਿੰਡ ਪਥਰਾਲਾ ਵਿਖੇ ਦਿਨ-ਦਿਹਾੜੇ ਦਾਦੇ-ਪੋਤੇ ਦਾ ਕਤਲ

ਬਠਿੰਡਾ-ਡੱਬਵਾਲੀ ਦੇ ਨਜਦੀਕ ਪਿੰਡ ਪਥਰਾਲਾ ਵਿਖੇ ਦਿਨ-ਦਿਹਾੜੇ ਦਾਦੇ-ਪੋਤੇ ਦਾ ਕਤਲ

ਬਠਿੰਡਾ-ਡੱਬਵਾਲੀ ਦੇ ਕੋਲ ਪਿੰਡ ਪਥਰਾਲਾ ਵਿਖੇ ਦਿਨ-ਦਿਹਾੜੇ ਦਾਦੇ-ਪੋਤੇ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਪਿੰਡ ਦੀ ਬਾਜ਼ੀਗਰ ਬਸਤੀ ਵਿੱਚ ਵਾਪਰੀ।


ਦਾਦੇ-ਪੋਤੇ ਦਾ ਤੇਜ਼ਧਾਰ ਹਥਿਆਰਾਂ ਨਾਲ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਕਤਲ ਕੀਤੇ ਸ਼ਿੰਗਾਰਾ ਰਾਮ ਅਤੇ ਉਸ ਦਾ ਪੋਤਰਾ ਮੰਗਲਜੀਤ ਰਾਮ ਉਰਫ਼ ਬੂਟਾ ਰਾਮ ਜਿਸ ਦੀ ਉਮਰ ਕਰੀਬ 13 ਸਾਲ ਘਰ ਵਿੱਚ ਇੱਕਲੇ ਸਨ ਅਤੇ ਬਾਕੀ ਪਰਿਵਾਰਕ ਮੈਂਬਰ ਆਪੋ-ਆਪਣੇ ਕੰਮਾਂ-ਕਾਰਾਂ ’ਤੇ ਗਏ ਹੋਏ ਸਨ। ਘਟਨਾ ਦਾ ਸ਼ਿਕਾਰ ਹੋਇਆ ਪਰਿਵਾਰ ਮਿਹਨਤ-ਮਜ਼ਦੂਰੀ ਕਰ ਕੇ ਹੀ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਸੀ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾ ਨੂੰ ਕਬਜ਼ੇ ‘ਚ ਲੈ ਕੇ ਕਤਲ ਦੇ ਕਾਰਨਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਕਾਤਲਾਂ ਦਾ ਕੋਈ ਪਤਾ ਨਹੀਂ ਸੀ ਲੱਗ ਸਕਿਆ।