ਬਰਨਾਲਾ ‘ਚ ਕਰਜੇ ਮਾਫੀ ਦੀਆਂ ਲੱਗੀਆਂ ਲਿਸਟਾਂ ‘ਚ ਹੋਈ ਹੇਰਾਫੇਰੀ,ਕਿਸਾਨਾਂ ਵਿੱਚ ਰੋਸ

ਬਰਨਾਲਾ 'ਚ ਕਰਜੇ ਮਾਫੀ ਦੀਆਂ ਲੱਗੀਆਂ ਲਿਸਟਾਂ 'ਚ ਹੋਈ ਹੇਰਾਫੇਰੀ,ਕਿਸਾਨਾਂ ਵਿੱਚ ਰੋਸ

ਬਰਨਾਲਾ ‘ਚ ਕਰਜੇ ਮਾਫੀ ਦੀਆਂ ਲੱਗੀਆਂ ਲਿਸਟਾਂ ‘ਚ ਹੋਈ ਹੇਰਾਫੇਰੀ,ਕਿਸਾਨਾਂ ਵਿੱਚ ਰੋਸ:ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜਾ ਮਾਫੀ ਦੇ ਕੀਤੇ ਐਲਾਨ ਤੋਂ ਬਾਅਦ ਪੰਜ ਏਕੜ ਤੱਕ ਦੇ ਕਿਸਾਨਾਂ ਦੇ ਸਹਿਕਾਰੀ ਬੈਂਕਾਂ ਦੇ ਕਰਜਿਆ ਨੂੰ ਮਾਫ ਕਰਨ ਲਈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸਨ ਜਾਰੀ ਕਰ ਦਿੱਤਾ ਸੀ।ਬਰਨਾਲਾ 'ਚ ਕਰਜੇ ਮਾਫੀ ਦੀਆਂ ਲੱਗੀਆਂ ਲਿਸਟਾਂ 'ਚ ਹੋਈ ਹੇਰਾਫੇਰੀ,ਕਿਸਾਨਾਂ ਵਿੱਚ ਰੋਸਇਸ ਸਬੰਧੀ ਬਰਨਾਲਾ ਜਿਲੇ ਦੇ 27 ਪਿੰਡਾਂ ਦੇ 1811 ਕਿਸਾਨਾਂ ਦੇ ਕਰਜੇ ਮਾਫੀ ਦੀਆਂ ਲੱਗੀਆਂ ਲਿਸਟਾਂ ਤੋਂ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਕਿਸਾਨਾਂ ਨੇ ਡੀਸੀ ਦਫਤਰ ਅੱਗੇ ਰੋਸ਼ ਪ੍ਰਦਰਸਨ ਕੀਤਾ ਗਿਆ।ਬਰਨਾਲਾ 'ਚ ਕਰਜੇ ਮਾਫੀ ਦੀਆਂ ਲੱਗੀਆਂ ਲਿਸਟਾਂ 'ਚ ਹੋਈ ਹੇਰਾਫੇਰੀ,ਕਿਸਾਨਾਂ ਵਿੱਚ ਰੋਸਕਿਸਾਨਾਂ ਨੇ ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਭਾਵੇਂ ਕੈਪਟਨ ਸਰਕਾਰ ਵੱਲੋਂ ਕਰਜਾ ਮਾਫੀ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਪਰ ਅਧਿਕਾਰੀਆ ਵੱਲੋਂ ਕੀਤੇ ਜਾ ਰਹੇ ਪੱਖਪਾਤ ਕਾਰਨ ਲੋੜਬੰਦ ਕਿਸਾਨਾਂ ਦੀ ਕਰਜਾ ਮਾਫੀ ਹਾਲੇ ਵੀ ਅੱਧਵਾਟੇ ਲੱਟਕੀ ਹੋਈ ਜਾਪ ਰਹੀ ਹੈ।ਕਿਸਾਨਾਂ ਦੇ ਦੱਸਿਆ ਕਿ ਸਬੰਧਤ ਅਧਿਕਾਰੀਆ ਵੱਲੋਂ ਕਰਜੇ ਮਾਫੀ ਦੀਆਂ ਬਣਾਈਆ ਗਈਆਂ ਲਿਸਟਾਂ ਵਿੱਚ ਕਈ ਅਜਿਹੇ ਕਿਸਾਨਾਂ ਦੇ ਨਾਮ ਵੀ ਹਨ ਜਿੰਨਾਂ ਕੋਲ ਪੰਜ ਏਕੜ ਤੋਂ ਜਿਆਦਾ ਦੀ ਜਮੀਨ ਹੈ ਜਦੋਕਿ ਪੰਜ ਏਕੜ ਤੋਂ ਘੱਟ ਜਮੀਨਾਂ ਵਾਲੇ ਕਿਸਾਨਾਂ ਦੇ ਨਾਮ ਇਸ ਲਿਸਟ ਵਿੱਚੋਂ ਗਾਇਬ ਹਨ।ਬਰਨਾਲਾ 'ਚ ਕਰਜੇ ਮਾਫੀ ਦੀਆਂ ਲੱਗੀਆਂ ਲਿਸਟਾਂ 'ਚ ਹੋਈ ਹੇਰਾਫੇਰੀ,ਕਿਸਾਨਾਂ ਵਿੱਚ ਰੋਸਉਹਨਾਂ ਮੰਗ ਕੀਤੀ ਕਿ ਲਿਸਟਾਂ ਵਿੱਚ ਕਿਸਾਨਾਂ ਦੇ ਨਾਮ ਸਬੰਧੀ ਹੋਈ ਹੇਰਾਫੇਰੀ ਲਈ ਜਿੰਮੇਵਾਰੀ ਲਈ ਅਧਿਕਾਰੀਆਂ ਉਪਰ ਕਾਰਵਾਈ ਕੀਤੀ ਜਾਵੇ।ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਪਿੰਡਾਂ ਵਿੱਚੋਂ ਕਿਸਾਨਾਂ ਦੀਆਂ ਆ ਰਹੀਆ ਸਿਕਾਇਤਾਂ ਉਪਰ ਬਣਦੀਆਂ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਉਹਨਾਂ ਦੱਸਿਆ ਜੇਕਰ ਕਿਸੇ ਅਧਿਕਾਰੀਆ ਵੱਲੋਂ ਲਿਸਟਾਂ ਬਣਾਉਣ ਸਬੰਧੀ ਪੱਖਪਾਤ ਕੀਤਾ ਗਿਆ ਹੈ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
-PTCNews