ਬਰਾਬਰ ਕੰਮ ਬਰਾਬਰ ਤਨਖਾਹ ਦਾ ਮਾਮਲਾ,ਈ.ਟੀ.ਟੀ ਅਧਿਆਪਕ ਪੁੱਜੇ ਹਾਈਕੋਰਟ

By Shanker Badra - February 06, 2018 9:02 am

ਬਰਾਬਰ ਕੰਮ ਬਰਾਬਰ ਤਨਖਾਹ ਦਾ ਮਾਮਲਾ,ਈ.ਟੀ.ਟੀ ਅਧਿਆਪਕ ਪੁੱਜੇ ਹਾਈਕੋਰਟ:ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਨੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਮਾਮਲੇ ਨੂੰ ਲੈ ਕੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।ਬਰਾਬਰ ਕੰਮ ਬਰਾਬਰ ਤਨਖਾਹ ਦਾ ਮਾਮਲਾ,ਈ.ਟੀ.ਟੀ ਅਧਿਆਪਕ ਪੁੱਜੇ ਹਾਈਕੋਰਟਅਧਿਆਪਕ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਕੰਬੋਜ ਅਨੁਸਾਰ ਐਡਵੋਕੇਟ ਅਮਿਤ ਸ਼ੁਕਲਾ ਰਾਹੀਂ ਅਧਿਆਪਕਾਂ ਦੀਆਂ ਹੱਕੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਕੀਤੀ ਹੈ ਬਰਾਬਰ ਕੰਮ ਬਰਾਬਰ ਤਨਖਾਹ ਦਾ ਮਾਮਲਾ,ਈ.ਟੀ.ਟੀ ਅਧਿਆਪਕ ਪੁੱਜੇ ਹਾਈਕੋਰਟਕਿ ਜਦੋਂ ਸਾਡੇ ਸੰਵਿਧਾਨ ਅਤੇ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਆਏ ਹੁਕਮ ਕਹਿੰਦੇ ਹਨ ਕਿ ਬਰਾਬਰ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮ ਬਰਾਬਰ ਤਨਖਾਹ ਅਤੇ ਹੋਰ ਲਾਭ ਲੈਣ ਦੇ ਹੱਕਦਾਰ ਹਨ ਤਾਂ ਫਿਰ ਪੰਜਾਬ ਅੰਦਰ ਨਿਯਮ ਕਿਉਂ ਨਹੀਂ ਲਾਗੂ ਹੁੰਦੇ।ਬਰਾਬਰ ਕੰਮ ਬਰਾਬਰ ਤਨਖਾਹ ਦਾ ਮਾਮਲਾ,ਈ.ਟੀ.ਟੀ ਅਧਿਆਪਕ ਪੁੱਜੇ ਹਾਈਕੋਰਟਉਨ੍ਹਾਂ ਕਿਹਾ ਕਿ ਇਸ ਨਾਲ ਸੁਪਰੀਮ ਕੋਰਟ ਵਲੋਂ ਆਈਆਂ ਜਜਮੇਂਟਾਂ ਵੀ ਨਾਲ ਨੱਥੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 2016 ਵਿੱਚ ਕਿਹਾ ਸੀ ਕਿ ਬਰਾਬਰ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਬਰਾਬਰ ਲਾਭ ਦਿੱਤੇ ਜਾਣ ਚਾਹੇ ਉਹ ਮੁਲਜ਼ਮ ਠੇਕੇ ਤੇ ਹੀ ਕਿਓੰ ਨਾ ਹੋਣ।ਕੰਬੋਜ ਨੇ ਕਿਹਾ ਕਿ ਪੰਜਾਬ ਅੰਦਰ ਰੈਗੂਲਰ ਮੁਲਾਜ਼ਮਾਂ ਨੂੰ 11000 ਰੁਪਏ ਦਿੱਤੇ ਜਾ ਰਹੇ ਹਨ।
-PTCNews

adv-img
adv-img