ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਖਿਲਾਫ ਐੱਫ.ਆਈ.ਆਰ. ਹੋਈ ਦਰਜ,ਜਾਣੋ ਕਿਉਂ

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਖਿਲਾਫ ਐੱਫ.ਆਈ.ਆਰ. ਹੋਈ ਦਰਜ,ਜਾਣੋ ਕਿਉਂ

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਖਿਲਾਫ ਐੱਫ.ਆਈ.ਆਰ. ਹੋਈ ਦਰਜ,ਜਾਣੋ ਕਿਉਂ:ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ‘ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਖਿਲਾਫ ਐੱਫ.ਆਈ.ਆਰ. ਹੋਈ ਦਰਜ,ਜਾਣੋ ਕਿਉਂ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ‘ਨੋ ਕੈਮਰਾ ਜੋਨ’ ‘ਚ ਸ਼ੂਟਿੰਗ ਕਰਨ ਦਾ ਹੈ।ਜਾਣਕਾਰੀ ਅਨੁਸਾਰ ਰਵੀਨਾ ਖਿਲਾਫ ਇਹ ਸ਼ਿਕਾਇਤ ਭੁਵਨੇਸ਼ਵਰ ਸਥਿਤ ਲਿੰਗਰਾਜ ਮੰਦਰ ਦੇ ਪ੍ਰਬੰਧਕ ਨੇ ਦਰਜ ਕਰਵਾਈ ਹੈ।ਹਾਲਾਂਕਿ ਇਸ ਮਾਮਲੇ ‘ਚ ਰਵੀਨਾ ਵੱਲੋਂ ਕੋਈ ਵੀ ਬਿਆਨ ਨਹੀਂ ਆਇਆ। ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਖਿਲਾਫ ਐੱਫ.ਆਈ.ਆਰ. ਹੋਈ ਦਰਜ,ਜਾਣੋ ਕਿਉਂ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਰਵੀਨਾ ਲਿੰਗਰਾਜ ਮੰਦਰ ‘ਚ ਵਿਗਿਆਪਨ ਦੀ ਸ਼ੂਟਿੰਗ ਲਈ ਆਈ ਸੀ,ਜਿਸ ‘ਚ ਉਹ ਬਿਊਟੀ ਟਿਪਸ ਦਿੰਦੀ ਨਜ਼ਰ ਆ ਰਹੀ ਹੈ।ਰਵੀਨਾ ਨੇ ਜਿਸ ਸਥਾਨ ‘ਤੇ ਇਹ ਸ਼ੂਟਿੰਗ ਕੀਤੀ ਉਹ ਜਗ੍ਹਾ ਮੰਦਰ ਦਾ ‘ਨੋ ਕੈਮਰਾ ਜੋਨ’ ਏਰੀਆ ਸੀ ਪਰ ਇਸ ਦੇ ਬਾਵਜੂਦ ਰਵੀਨਾ ਨੇ ਸ਼ੂਟਿੰਗ ਪੂਰੀ ਕੀਤੀ। ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਖਿਲਾਫ ਐੱਫ.ਆਈ.ਆਰ. ਹੋਈ ਦਰਜ,ਜਾਣੋ ਕਿਉਂ ਮੰਦਰ ਦੇ ਪ੍ਰਬੰਧਕ ਨੇ ਇਸ ਮਾਮਲੇ ‘ਚ ਸਖਤ ਕਦਮ ਚੁੱਕਦੇ ਹੋਏ ਪੂਰੇ ਮਾਮਲੇ ਦੀ ਜਾਣਕਾਰੀ ਨੇੜੇ ਦੇ ਪੁਲਸ ਸਟੇਸ਼ਨ ‘ਚ ਦਰਜ ਕਰਵਾਈ।ਹਾਲਾਂਕਿ ਇਹ ਪਹਿਲਾਂ ਮਾਮਲਾ ਨਹੀਂ ਹੈ,ਜਦੋਂ ਕਿਸੇ ਅਭਿਨੇਤਾ ਜਾਂ ਅਦਾਕਾਰਾ ਖਿਲਾਫ ਇਸ ਤਰ੍ਹਾਂ ਦੀ ਸ਼ਿਕਾਇਤ ਦਰਜ ਹੋਈ ਹੋਵੇ।ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਸਨ।
-PTCNews