ਬੂਟਾਂ ਦੇ ਪਤਾਮਿਆਂ ਹੇਠਾਂ ਛੁਪਾ ਕੇ ਰੱਖੇ 1350 ਗਰਾਮ ਸੋਨੇ ਦੇ ਬਿਸਕੁਟ ਬਰਾਮਦ

ਬੂਟਾਂ ਦੇ ਪਤਾਮਿਆਂ ਹੇਠਾਂ ਛੁਪਾ ਕੇ ਰੱਖੇ 1350 ਗਰਾਮ ਸੋਨੇ ਦੇ ਬਿਸਕੁਟ ਬਰਾਮਦ

ਸਾਰਜਾਹ ਤੋਂ ਚੰਡੀਗੜ੍ਹ ਆਏ ਇਕ ਯਾਤਰੀ ਕੋਲੋਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ1350 ਗਰਾਮ ਸੋਨਾ (ਸੋਨੇ ਦੇ ਬਿਸਕੁਟ) ਬਰਾਮਦ ਕੀਤੇ ਹਨ। ਕਮਿਸ਼ਨਰ ਏ.ਐਸ. ਰੰਗਾ ਨੇ ਦੱਸਿਆ ਕਿ ਜਲੰਧਰ ਵਾਸੀ ਹਰਸ਼ ਕੁਮਾਰ ਸਾਰਜਾਹ ਤੋਂ ਚੰਡੀਗੜ੍ਹ ਆਇਆ ਸੀ। ਜਿਵੇਂ ਉਹ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਤੋਂ ਉਤਰਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 39.15 ਲੱਖ ਰੁਪਏ ਕੀਮਤ ਦਾ 1350 ਗਰਾਮ ਸੋਨਾ ਮਿਲਿਆ। ਦੱਸਿਆ ਕਿ ਯਾਤਰੀ ਨੇ ਇਹ ਬਿਸਕੁਟ ਬੂਟਾਂ ਦੇ ਪਤਾਮਿਆਂ ਹੇਠਾਂ ਛੁਪਾ ਕੇ ਰੱਖੇ ਹੋਏ ਸੀ।

ਪੁਲਿਸ ਪੁਲਿਸ ਮੁਤਾਬਿਕ ਇਹ ਕਾਰਵਾਈ ਕਸਟਮ ਵਿਭਾਗ ਦੇ ਇੰਟੈਲੀਜੈਂਸ ਵਿੰਗ ਵੱਲੋਂ ਕੀਤੀ ਗਈ। ਖ਼ੁਫ਼ੀਆ ਵਿੰਗ ਨੂੰ ਪਹਿਲਾਂ ਤੋਂ ਸੋਨਾ ਆਉਣ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਕਾਰਨ ਹਵਾਈ ਅੱਡੇ ’ਤੇ ਚੌਕਸੀ ਵਧਾਈ ਗਈ ਸੀ ਅਤੇ ਸ਼ੱਕੀ ਯਾਤਰੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ। ਹਰਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਬਾਅਦ ਵਿੱਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।