ਬੇਅੰਤ ਸਿੰਘ ਕਤਲ ਕੇਸ:ਅਦਾਲਤ ਨੇ ਜਗਤਾਰ ਸਿੰਘ ਤਾਰਾ ਦਾ ਇਕਬਾਲਨਾਮਾ ਸੀ.ਬੀ.ਆਈ ਵਕੀਲ ਨੂੰ ਸੌਂਪਿਆ

By Shanker Badra - February 08, 2018 9:02 am

ਬੇਅੰਤ ਸਿੰਘ ਕਤਲ ਕੇਸ:ਅਦਾਲਤ ਨੇ ਜਗਤਾਰ ਸਿੰਘ ਤਾਰਾ ਦਾ ਇਕਬਾਲਨਾਮਾ ਸੀ.ਬੀ.ਆਈ ਵਕੀਲ ਨੂੰ ਸੌਂਪਿਆ:ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ਤਹਿਤ ਭਾਈ ਜਗਤਾਰ ਸਿੰਘ ਤਾਰਾ ਵਲੋਂ ਪਿਛਲੀ ਤਰੀਕ ਉਤੇ ਅਦਾਲਤ ਨੂੰ ਛੇ ਪੰਨਿਆਂ ਦੇ ਰੂਪ 'ਚ ਦਿਤਾ ਇਕਬਾਲਨਾਮਾ ਐਡੀਸ਼ਨਲ ਸੈਸ਼ਨ ਜੱਜ ਜੇ.ਐਸ. ਸਿੱਧੂ ਦੀ ਬੁਡ਼ੈਲ ਜੇਲ 'ਚ ਲਗਦੀ ਵਿਸ਼ੇਸ਼ ਅਦਾਲਤ ਨੇ ਸੀ.ਬੀ.ਆਈ ਦੇ ਵਕੀਲ ਨੂੰ ਸੌਂਪ ਦਿਤਾ ਹੈ।ਬੇਅੰਤ ਸਿੰਘ ਕਤਲ ਕੇਸ:ਅਦਾਲਤ ਨੇ ਜਗਤਾਰ ਸਿੰਘ ਤਾਰਾ ਦਾ ਇਕਬਾਲਨਾਮਾ ਸੀ.ਬੀ.ਆਈ ਵਕੀਲ ਨੂੰ ਸੌਂਪਿਆਸੀ.ਬੀ.ਆਈ ਦੇ ਵਕੀਲ ਐਸ.ਕੇ.ਸਕਸੈਨਾ ਵਲੋਂ ਉਕਤ ਪੱਤਰ ਸੀ.ਬੀ.ਆਈ ਦੇ ਹੈੱਡ ਕੁਆਰਟਰ ਭੇਜਣ ਲਈ ਅਤੇ ਉਕਤ ਪੱਤਰ 'ਤੇ ਜਾਂਚ ਏਜੰਸੀ ਦੀ ਪ੍ਰਤੀਕਿਰਿਆ ਲਈ ਅਗਲੀ ਤਰੀਕ ਤਕ ਸਮੇਂ ਦੀ ਮੰਗ ਕੀਤੀ ਹੈ ਜਿਸ ਕਰ ਕੇ ਕੇਸ ਦੀ ਸੁਣਵਾਈ ਆਉਂਦੀ 19 ਫ਼ਰਵਰੀ ਲਈ ਮੁਲਤਵੀ ਕਰ ਦਿਤੀ ਗਈ ਹੈ।ਬੇਅੰਤ ਸਿੰਘ ਕਤਲ ਕੇਸ:ਅਦਾਲਤ ਨੇ ਜਗਤਾਰ ਸਿੰਘ ਤਾਰਾ ਦਾ ਇਕਬਾਲਨਾਮਾ ਸੀ.ਬੀ.ਆਈ ਵਕੀਲ ਨੂੰ ਸੌਂਪਿਆਉਧਰ ਵਿਸ਼ੇਸ਼ ਅਦਾਲਤ ਦੀ ਬੁਡ਼ੈਲ ਜੇਲ ਚੰਡੀਗੜ ਵਿਚ ਹੋਈ ਸੁਣਵਾਈ ਮੌਕੇ ਸੀ.ਬੀ.ਆਈ ਦੇ ਵਕੀਲ ਨੇ ਤਾਰਾ ਕੋਲੋਂ 29 ਸਵਾਲ ਪੁੱਛੇ।ਦਸਣਯੋਗ ਹੈ ਕਿ ਹੁਣ ਤੱਕ ਸੀ.ਬੀ.ਆਈ ਦੇ ਵਕੀਲ ਵਲੋਂ ਤਾਰਾ ਕੋਲੋਂ ਤਕਰੀਬਨ 149 ਸਵਾਲ ਪੁੱਛੇ ਜਾ ਚੁਕੇ ਹਨ।ਬੇਅੰਤ ਸਿੰਘ ਕਤਲ ਕੇਸ:ਅਦਾਲਤ ਨੇ ਜਗਤਾਰ ਸਿੰਘ ਤਾਰਾ ਦਾ ਇਕਬਾਲਨਾਮਾ ਸੀ.ਬੀ.ਆਈ ਵਕੀਲ ਨੂੰ ਸੌਂਪਿਆਇਸੇ ਦੌਰਾਨ ਤਾਰਾ ਨੇ ਅਦਾਲਤ ਵਿਚ ਇਕ ਅਰਜ਼ੀ ਦਾਖ਼ਲ ਕਰ ਕੇ ਮੰਗ ਕੀਤੀ ਹੈ ਕਿ ਉਸ ਦੀ ਸਜਰੀ ਤਸ਼ਵੀਰ ਉਸ ਦੇ ਪਰਿਵਾਰ ਨੂੰ ਦਿਤੇ ਜਾਣ ਦੀ ਹਦਾਇਤ ਜੇਲ ਅਧਿਕਾਰੀਆਂ ਨੂੰ ਕੀਤੀ ਜਾਵੇ।ਅਦਾਲਤ ਨੇ ਉਕਤ ਅਰਜ਼ੀ ਦੀ ਸੁਣਵਾਈ ਵੀ 19 ਫ਼ਰਵਰੀ ਨੂੰ ਰੱਖ ਦਿਤੀ ਹੈ।
-PTCNews

adv-img
adv-img