ਬੇਟੀ ਨੂੰ ਵੀ ਜਨਮ ਤੋਂ ਹੀ ਹੈ ਜੱਦੀ ਸੰਪਤੀ 'ਚ ਅਧਿਕਾਰ:ਸੁਪਰੀਮ ਕੋਰਟ

By Shanker Badra - February 06, 2018 8:02 am

ਬੇਟੀ ਨੂੰ ਵੀ ਜਨਮ ਤੋਂ ਹੀ ਹੈ ਜੱਦੀ ਸੰਪਤੀ 'ਚ ਅਧਿਕਾਰ:ਸੁਪਰੀਮ ਕੋਰਟ:ਸੁਪਰੀਮ ਕੋਰਟ ਨੇ ਪਿਤਾ ਦੀ ਜੱਦੀ ਸੰਪਤੀ 'ਚ ਹਿੰਦੂ ਲੜਕੀ ਦੇ ਹੱਕ 'ਤੇ ਅਹਿਮ ਵਿਵਸਥਾ ਦਿੱਤੀ ਹੈ।ਕੋਰਟ ਨੇ ਕਿਹਾ ਹੈ ਕਿ ਹਿੰਦੂ ਉੱਤਰਾਧਿਕਾਰ ਕਾਨੂੰਨ 1956 ਦੇ ਬਣਨ ਤੋਂ ਪਹਿਲਾਂ ਪੈਦਾ ਹੋਈ ਲੜਕੀ ਨੂੰ ਵੀ ਪਿਤਾ ਦੀ ਸੰਪਤੀ 'ਚ ਬੇਟਿਆਂ ਦੇ ਬਰਾਬਰ ਹੱਕ ਹੈ।ਬੇਟੀ ਨੂੰ ਵੀ ਜਨਮ ਤੋਂ ਹੀ ਹੈ ਜੱਦੀ ਸੰਪਤੀ 'ਚ ਅਧਿਕਾਰ:ਸੁਪਰੀਮ ਕੋਰਟ2005 'ਚ ਹਿੰਦੂ ਉਤਰਾਧਿਕਾਰ ਕਾਨੂੰਨ 'ਚ ਕੀਤੇ ਗਏ ਸੋਧ 'ਚ ਬੇਟੀ ਨੂੰ ਪਿਤਾ ਦੀ ਸੰਪਤੀ 'ਚ ਜਨਮ ਤੋਂ ਅਧਿਕਾਰ ਮਿਲੇਗਾ।ਇਹ ਅਹਿਮ ਵਿਵਸਥਾ ਜਸਟਿਸ ਏ.ਕੇ. ਸੀਕਰ ਅਤੇ ਅਸ਼ੋਕ ਭੂਸ਼ਣ ਦੀ ਬੈਂਚ ਨੇ ਇਕ ਫਰਵਰੀ ਨੂੰ ਕਰਨਾਟਕ ਦੀਆਂ 2 ਭੈਣਾਂ ਦੇ ਪਿਤਾ ਦੀ ਸੰਪਤੀ 'ਚ ਹੱਕ 'ਤੇ ਮੋਹਰ ਲਗਾਉਂਦੇ ਹੋਏ ਦਿੱਤੀ।ਬੇਟੀ ਨੂੰ ਵੀ ਜਨਮ ਤੋਂ ਹੀ ਹੈ ਜੱਦੀ ਸੰਪਤੀ 'ਚ ਅਧਿਕਾਰ:ਸੁਪਰੀਮ ਕੋਰਟਹੇਠਲੀ ਅਦਾਲਤ ਅਤੇ ਕਰਨਾਟਕ ਹਾਈ ਕੋਰਟ ਨੇ ਇਹ ਕਹਿੰਦੇ ਹੋਏ ਬੇਟੀਆਂ ਦੀ ਸੰਪਤੀ 'ਚ ਹਿੱਸੇਦਾਰੀ ਦੀ ਮੰਗ ਖਾਰਜ ਕਰ ਦਿੱਤੀ ਸੀ ਕਿ ਉਨ੍ਹਾਂ ਦਾ ਜਨਮ ਹਿੰਦੂ ਉਤਰਾਧਿਕਾਰ ਐਕਟ 1956 ਦੇ ਬਣਨ ਤੋਂ ਪਹਿਲਾਂ ਹੋਇਆ ਸੀ ਪਰ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਮਿਤਾਕਸ਼ਰਾ ਤੋਂ ਸੰਚਾਲਤ ਹੋਣ ਵਾਲੇ ਹਿੰਦੂ ਸਾਂਝੇ ਪਰਿਵਾਰ ਦੇ ਕਾਨੂੰਨ 'ਚ ਬੇਮਿਸਾਲ ਤਬਦੀਲੀ ਹੋਈ ਹੈ।ਬੇਟੀ ਨੂੰ ਵੀ ਜਨਮ ਤੋਂ ਹੀ ਹੈ ਜੱਦੀ ਸੰਪਤੀ 'ਚ ਅਧਿਕਾਰ:ਸੁਪਰੀਮ ਕੋਰਟਕਾਨੂੰਨ 'ਚ ਕਿਹਾ ਗਿਆ ਹੈ ਕਿ ਬੇਟੀ ਸੰਪਤੀ 'ਚ ਜਨਮ ਤੋਂ ਸਾਂਝੀ ਹਿੱਸੇਦਾਰੀ ਹੋਵੇਗੀ ਅਤੇ ਉਸ ਦੇ ਵੀ ਉਹੀ ਅਧਿਕਾਰ ਅਤੇ ਜ਼ਿੰਮੇਵਾਰੀਆਂ ਹੋਣਗੀਆਂ ਜੋ ਬੇਟੇ ਦੀਆਂ ਹੁੰਦੀਆਂ ਹਨ।ਬੇਟੀ ਸਾਂਝੀ ਹਿੱਸੇਦਾਰੀ ਹੋਵੇਗੀ ਅਤੇ ਉਸ ਨੂੰ ਉਹ ਸੰਪਤੀ ਵਸੀਅਤ ਜਾਂ ਕਿਸੇ ਹੋਰ ਤਰੀਕੇ ਨਾਲ ਡਿਲੀਵਰ ਕਰਨ ਦਾ ਵੀ ਹੱਕ ਹੋਵੇਗਾ।
-PTCNews

adv-img
adv-img