ਬੈਂਕਾਂ ‘ਚ ਵੀ ਨਹੀਂ ਰਹਿਣਗੇ ਪੈਸੇ ਸੁਰੱਖਿਅਤ, ਮੋਦੀ ਸਰਕਾਰ ਦਾ ਵੱਡਾ ਫੈਸਲਾ ਤੁਹਾਨੂੰ ਬਣਾ ਸਕਦਾ ਹੈ ਨੋਟਬੰਦੀ ਤੋਂ ਵੀ ਵੱਧ ਮਜਬੂਰ!

ਬੈਂਕਾਂ 'ਚ ਵੀ ਨਹੀਂ ਰਹਿਣਗੇ ਪੈਸੇ ਸੁਰੱਖਿਅਤ, ਮੋਦੀ ਸਰਕਾਰ ਦਾ ਵੱਡਾ ਫੈਸਲਾ
ਬੈਂਕਾਂ 'ਚ ਵੀ ਨਹੀਂ ਰਹਿਣਗੇ ਪੈਸੇ ਸੁਰੱਖਿਅਤ, ਮੋਦੀ ਸਰਕਾਰ ਦਾ ਵੱਡਾ ਫੈਸਲਾ

ਨਰਿੰਦਰ ਮੋਦੀ ਦੀ ਪਾਰਟੀ ਵੱਲੋਂ ਆਮ ਜਨਤਾ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਹੋ ਰਹੀ ਹੈ।  ਮੋਦੀ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਸੰਸਦ ‘ਚ ਪੇਸ਼ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਾਰਾ ਪੈਸਾ ਬੈਂਕਾਂ ‘ਚ ਵੀ ਸੁਰੱਖਿਅਤ ਨਹੀਂ ਰਹੇਗਾ।
ਬੈਂਕਾਂ 'ਚ ਵੀ ਨਹੀਂ ਰਹਿਣਗੇ ਪੈਸੇ ਸੁਰੱਖਿਅਤ, ਮੋਦੀ ਸਰਕਾਰ ਦਾ ਵੱਡਾ ਫੈਸਲਾ‘ਦ ਫਾਈਨੈਂਸ਼ਿਅਲ ਰੈਜ਼ੁਲੀਅਸ਼ਨ ਐਂਡ ਡਿਪੋਜ਼ਿਟ ਇਨਸ਼ੋਰੈਂਸ ਬਿਲ 2017’  ਨਾਮ ਦਾ ਇਹ ਬਿਲ ਪਾਰਲੀਮੈਂਟ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਇਸਦੇ ਨਾਲ ਜਿਵੇਂ ਜਿਵੇਂ ਤੁਸੀਂ ਪੈਸੇ ਜਮ੍ਹਾਂ ਕਰਵਾਉਂਦੇ ਹੋ ਉਂਝ ਹੀ ਤੁਹਾਡੇ ਪੈਸੇ ਨਿਕਲਣਗੇ ਵੀ।

ਇਸ ਦੌਰਾਨ ਜੇਕਰ ਬੈਂਕਾਂ ਨੂੰ ਕੋਈ ਆਰਥਿਕ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਤੁਹਾਡੇ ਪੈਸੇ ਨਾ ਵਾਪਿਸ ਕਰਨ ਦਾ ਫੈਸਲਾ ਵੀ ਲੈ ਸਕਣਗੇ। ਇਹ ਤਜਵੀਜ਼ ਕਾਨੂੰਨ ਦੇ ਸੈਕਸ਼ਨ ੫੨ ਵਿੱਚ ਕੀਤੀ ਗਈ ਹੈ।

ਤਹਾਡੇ ਵੱਲੋਂ ਬਚਾ ਕੇ ਰੱਖੇ ਗਏ ਪੈਸੇ ਕਿਸੇ ਵੀ ਸਮੇਂ ਇਸ ਕਾਨੂੰਨ ਦੇ ਲਾਗੂ ਹੋਣ ਦੇ ਬਾਅਦ ਕਦੇ ਵੀ ਡੁੱਬ ਸਕਦੇ ਹਨ।
ਬੈਂਕਾਂ 'ਚ ਵੀ ਨਹੀਂ ਰਹਿਣਗੇ ਪੈਸੇ ਸੁਰੱਖਿਅਤ, ਮੋਦੀ ਸਰਕਾਰ ਦਾ ਵੱਡਾ ਫੈਸਲਾਜਨਤਾ ਨੂੰ ਆਪਣੇ ਪੈਸੇ ਕਢਾਉਣ ਲਈ ਸਰਕਾਰ ਦੇ ਆਦੇਸ਼ ਦਾ ਇੰਤਜ਼ਾਰ ਕਰਨੀ ਪਵੇਗਾ। ਬੈਂਕ ਨੂੰ ਜੇਕਰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੁੰਦਾ ਹੈ, ਤਾਂ ਬੈਂਕ ਤੁਹਾਡੇ ਪੈਸਿਆਂ ਦੀ ਰਾਸ਼ੀ ਖੁਦ ਬ ਖੁਦ ਘਟਾ ਸਕਦਾ ਹੈ।  ਇਸ ਤੋਂ ਇਲਾਵਾ ਤੁਹਾਡੇ ਸਾਰੇ ਪੈਸੇ ਵੀ ਖੂਹ ਖਾਤੇ ਜਾ ਸਕਦੇ ਹਨ ਅਤੇ ਬਕਾਇਆ ਰਾਸ਼ੀ 0 ਹੋ ਸਕਦੀ ਹੈ।

ਬੈਂਕ ਤੁਹਾਡੇ ਪੈਸਿਆਂ ਦੀ ਖੁਦ ਐਫ.ਡੀ ਕਰ ਸਕਦਾ ਹੈ ਅਤੇ ਫਿਰ ਤੁਸੀਂ ਚਾਹ ਕੇ ਵੀ ਪੈਸੇ ਨਹੀਂ ਕਢਾ ਸਕੋਗੇ।

—PTC News