ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਮੰਗੇਤਰ ਕੈਰੀ ਸਾਈਮੰਡਸ ਨਾਲ ਕਰਵਾਇਆ ਵਿਆਹ

By Baljit Singh - May 30, 2021 11:05 am

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਆਪਣੀ ਮੰਗੇਤਰ ਕੋਰੀ ਸਾਈਮੰਡਜ਼ ਨਾਲ ਇਕ ਸੀਕ੍ਰੇਟ ਸੈਰੇਮਨੀ ਵਿਚ ਵਿਆਹ ਕਰ ਲਿਆ ਹੈ। ਬ੍ਰਿਟਿਸ਼ ਮੀਡੀਆ ਮੁਤਾਬਕ ਇਹ ਵਿਆਹ ਸਮਾਗਮ ਸ਼ਨੀਵਾਰ ਨੂੰ ਵੈਂਸਟਮਿੰਸਟਰ ਕੈਥੇਡ੍ਰਲ ਵਿਚ ਆਯੋਜਿਤ ਕੀਤਾ ਗਿਆ ਸੀ।

ਪੜ੍ਹੋ ਹੋਰ ਖਬਰਾਂ:ਕੋਰਟ ਨੇ 4 ਦਿਨ ਵਧਾਈ ਸੁਸ਼ੀਲ ਕੁਮਾਰ ਦੀ ਪੁਲਿਸ ਰਿਮਾਂਡ, ਹਰ 24 ਘੰਟੇ ‘ਚ ਹੋਵੇਗਾ ਮੈਡੀਕਲ

'ਦਿ ਸਨ ਅਤੇ ਦਿ ਮੇਲ' ਦੀਆਂ ਰਿਪੋਰਟਾਂ ਵਿਚ ਇਹ ਖ਼ੁਲਾਸਾ ਕੀਤਾ ਗਿਆ ਹੈ। ਦੋਵੇਂ ਅਖਬਾਰਾਂ ਦਾ ਕਹਿਣਾ ਹੈ ਕਿ ਸਮਾਰੋਹ ਦੇ ਆਖਰੀ ਸਮੇਂ ਮਹਿਮਾਨਾਂ ਨੂੰ ਬੁਲਾਇਆ ਗਿਆ ਅਤੇ ਵਿਆਹ ਦੀਆਂ ਯੋਜਨਾਵਾਂ ਬਾਰੇ ਪ੍ਰਧਾਨ ਮੰਤਰੀ ਜਾਨਸਨ ਦੇ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਵੀ ਨਹੀਂ ਪਤਾ ਸੀ। ਬੌਰਿਸ ਜਾਨਸਨ ਦਾ ਇਹ ਤੀਜਾ ਵਿਆਹ ਹੈ। 56 ਸਾਲਾ ਜਾਨਸਨ ਆਪਣੀ ਦੂਜੀ ਪਤਨੀ ਮਰੀਨਾ ਵ੍ਹੀਲਰ ਨਾਲ ਤਲਾਕ ਤੋਂ ਪਹਿਲਾਂ ਹੀ 2019 ਵਿਚ ਸਾਇਮੰਡਸ ਨਾਲ ਡਾਊਨਿੰਗ ਸਟ੍ਰੀਟ ਵਿਚ ਆਪਣੀ ਸਰਕਾਰੀ ਰਿਹਾਇਸ਼ ਵਿਚ ਚਲੇ ਗਏ ਸਨ।

ਪੜ੍ਹੋ ਹੋਰ ਖਬਰਾਂ: ਦੇਸ਼ ‘ਚ ਰਹਿੰਦੇ ਸ਼ਰਨਾਰਥੀਆਂ ਨੂੰ ਭਾਰਤ ਸਰਕਾਰ ਨੇ ਦਿੱਤੀ ਵੱਡੀ ਰਾਹਤ

'ਦਿ ਸਨ ਅਤੇ ਦਿ ਮੇਲ' ਅਨੁਸਾਰ, ਲੰਡਨ ਦਾ ਮੁੱਖ ਰੋਮਨ ਕੈਥੋਲਿਕ ਗਿਰਜਾਘਰ 10ਡਾਊਨਿੰਗ ਸਟ੍ਰੀਟ ਤੋਂ ਇਕ ਮੀਲ ਤੋਂ ਵੀ ਘੱਟ ਦੂਰੀ 'ਤੇ ਹੈ, ਜਿੱਥੇ ਬੌਰਿਸ ਜਾਨਸਨ ਹੁਣਾ ਨੇ ਵਿਆਹ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ। ਇਸ ਦੇ ਨਾਲ ਹੀ ਇੰਗਲੈਂਡ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਈਆਂ ਗਈਆਂ ਪਾਬੰਦੀਆਂ ਕਾਰਨ ਵਿਆਹ ਸਮਾਰੋਹਾਂ ਵਿਚ 30 ਤੋਂ ਵੱਧ ਲੋਕ ਨਹੀਂ ਸ਼ਾਮਲ ਹੋ ਸਕਦੇ ਹਨ। ਜਾਨਸਨ ਅਤੇ ਸਾਇਮੰਡਜ਼ ਨੇ ਫਰਵਰੀ 2020 ਵਿਚ ਆਪਣੀ ਮੰਗਣੀ ਦੀ ਘੋਸ਼ਣਾ ਕੀਤੀ ਸੀ ਅਤੇ ਉਨ੍ਹਾਂ ਦਾ ਇਕ ਸਾਲਾ ਪੁੱਤਰ ਵੀ ਹੈ। ਪੁੱਤਰ ਦਾ ਨਾਮ ਵਿਲਫ੍ਰੈਡ ਹੈ।

-PTC News

adv-img
adv-img