ਬ੍ਰਿਟੇਨ : ਕਾਲਜ 'ਚ ਭਾਰਤੀ ਵਿਦਿਆਰਥੀ ਨੂੰ ਮਿਲਿਆ ਪੁਰਸਕਾਰ

By Joshi - February 08, 2018 7:02 pm

ਬ੍ਰਿਟੇਨ : ਕਾਲਜ 'ਚ ਭਾਰਤੀ ਵਿਦਿਆਰਥੀ ਨੂੰ ਮਿਲਿਆ ਪੁਰਸਕਾਰ: ਬਰਮਿੰਘਮ ਸਿਟੀ ਦੇ ਇੱਕ ਯੂਨੀਵਰਸਿਟੀ ਇੰਟਰਨੈਸ਼ਨਲ ਕਾਲਜ ਵੱਲੋਂ ਇੱਕ ਭਾਰਤੀ ਵਿਦਿਆਰਥੀ ਨੂੰ 1000ਵੇਂ ਵਿਦਿਆਰਥੀ ਦੇ ਤੌਰ 'ਤੇ ਦਾਖਲਾ ਲੈਣ 'ਤੇ ਇੱਕ ਹਜ਼ਾਰ ਪੌਂਡ ਦਾ ਪੁਰਸਕਾਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਵਿਦਿਆਰਥੀ ਮੁੰਬਈ ਸ਼ਹਿਰ ਨਾਲ ਸਬੰਧ ਰੱਖਦਾ ਹੈ, ਜਿਸ ਦਾ ਨਾਮ ਰਚਿਤ ਪਟੇਲ ਹੈ। ਪਟੇਲ ਨੇ ਆਪਣੀ ਇਸ ਪ੍ਰਾਪਤੀ ਦਾ ਜਸ਼ਨ ਆਪਣੇ ਮਨਾਇਆ, ਕਿਉਂਕਿ ਇਹ ਰਾਸ਼ੀ ਪਟੇਲ ਦੀ ਸਿੱਖਿਆ ਦੀ ਦਿਸ਼ਾ ਵਿੱਚ ਮਦਦ ਕਰੇਗੀ।

ਦੱਸ ਦੇਈਏ ਕਿ ਰਚਿਤ ਕਾਲਜ ਦੇ ਆਰਟ ਐਂਡ ਡਿਜ਼ਾਇਨ ਫਾਊਂਡੇਸ਼ਨ ਪ੍ਰੋਗਰਾਮ 'ਚ ਪੜ੍ਹ ਰਿਹਾ ਹੈ।

ਪਟੇਲ ਨੇ ਇਸ ਪ੍ਰਾਪਤੀ ਤੋਂ ਬਾਅਦ ਕਿਹਾ ਹੈ ਕਿ ਮੈਂ ਕਦੇ ਉਮੀਦ ਨਹੀਂ ਕੀਤੀ ਸੀ, ਕਿ ਮੈਂ ਪਹਿਲੇ ਹੀ ਦਿਨ ਇਤਿਹਾਸ ਬਣਾਵਾਂਗਾ ਅਤੇ ਇਹ ਪ੍ਰਾਪਤੀ ਮੇਰੇ ਨਾਮ ਦਰਜ ਹੋਵੇਗੀ।

—PTC News

adv-img
adv-img