ਬੱਚਿਆਂ ਨੂੰ ਨਹੀਂ ਲੱਗਦੀ ਭੁੱਖ ਤਾਂ ਅਪਨਾਓ ਇਹ ਘਰੇਲੂ ਨੁਸਖੇ

By Joshi - January 10, 2018 6:01 pm

ਬੱਚਿਆਂ ਨੂੰ ਨਹੀਂ ਲੱਗਦੀ ਭੁੱਖ ਤਾਂ ਅਪਨਾਓ ਇਹ ਘਰੇਲੂ ਨੁਸਖੇ: ਬੱਚੇ ਦੇ ਵਾਧੇ ਲਈ ਜ਼ਰੂਰੀ ਹੈ ਚੰਗੀ ਡਾਇਟ ।ਬੱਚੇ ਦੀ ਸਿਹਤ ਤਾਂ ਹੀ ਸਹੀ ਰਹਿ ਸਕਦੀ ਹੈ ਜਦੋਂ ਉਸ ਦੀ ਡਾਇਟ ਚੰਗੀ ਹੋਵੇਗੀ।ਸਹੀ ਤਰੀਕੇ ਨਾਲ ਖਾਨ ਪਾਨ ਉਸ ਦੇ ਵਿਕਾਸ ਅਤ ਤੰਦਰੁਸਤੇ ਲਈ ਬਹੁਤ ਜ਼ਰੂਰੀ ਹੈ । ਜ਼ਿਆਦਾਤਰ ਔਰਤਾਂ ਆਪਣੇ ਬੱਚੇ ਦੀ ਸਿਹਤ ਨੂੰ ਲੈ ਕੇ ਚਿੰਤਤ ਰਹਿੰਦੀਆਂ ਹਨ ਕਿਉਂਕਿ ਬੱਚੇ ਨੂੰ ਭੁੱਖ ਲੱਗਣੀ ਬੰਦ ਹੋ ਜਾਣ ਕਾਰਨ ਅਪਣਾ ਖਾਣ ਪਾਨ ਬੰਦ ਕਰ ਦਿੰਦੇ ਹਨ ਜਿਸ ਕਰਕੇ aਨ੍ਹਾਂ ਦੀ ਸਿਹਤ ਵਿੱਚ ਵਾਧਾ ਨਹੀਂ ਹੁੰਦਾ।

ਇਹ ਦਿੱਕਤ ਜ਼ਿਆਦਾਤਰ ਬੱਚਿਆਂ ਦੀ ਲਾਈਫਸਟਾਈਲ 'ਚ ਦੇਖਣ ਨੂੰ ਮਿਲਦੀ ਹੈ। ਜ਼ਿਆਦਾ ਤਰ ਬੱਚੇ ਜੰਕ ਫੂਡ ਦੇ ਸ਼ੋਂਕੀਨ ਹੂੰਦੇ ਹਨ ਤੇ ਉਹ ਹੀ ਖਾਣਾ ਪਸੰਦ ਕਰਦੇ ਹਨ ਉਹ ਖਾਣ ਤੋਂ ਬਾਅਦ ਫੇਰ aਨ੍ਹਾਂ ਦੀ ਭੁੱਖ ਖਤਮ ਹੋ ਜਾਂਦੀ ਹੈ।

ਅੱਜ ਅਸੀਂ ਤੁਹਾਨੂੰ ਇਸ ਦੇ ਹਲ ਲਈ ਕੁੱਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਬੱਚੇ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ।
ਬੱਚਿਆਂ ਨੂੰ ਨਹੀਂ ਲੱਗਦੀ ਭੁੱਖ ਤਾਂ ਅਪਨਾਓ ਇਹ ਘਰੇਲੂ ਨੁਸਖੇਇਮਲੀ
ਭੁੱਖ ਨਾ ਲੱਗਣ 'ਤੇ ਬੱਚਿਆਂ ਨੂੰ ਇਮਲੀ ਦੀ ਚਟਨੀ ਬਣਾ ਕੇ ਖਿਲਾਓ , ਜਿਸ ਨਾਲ ਬੱਚਿਆਂ ਦੀ ਪਾਚਨ ਸ਼ਕਤੀ ਵਧੇਗੀ ਅਤੇ ਭੁੱਖ ਵੀ।

ਤਰਬੂਜ਼ ਦੇ ਬੀਜ
ਭੁੱਖ ਵਧਾਉਣ 'ਚ ਤਰਬੂਜ ਦੇ ਬੀਜ ਕਾਫੀ ਮਦਦਗਾਰ ਸਾਬਤ ਹੁੰਦੇ ਹਨ।ਤਰਬੂਜ ਦੇ ਬੀਜ ਖਾਣ ਨਾਲ  ਨੂੰ ਉਸ ਦੀ ਭੁੱਖ ਵੀ ਵਧੇਗੀ ਅਤੇ ਉਹ ਸਿਹਤਮੰਦ ਵੀ ਰਹੇਗਾ।

ਅਦਰਕ 
ਤੁਸੀ ਆਪਣੇ ਬੱਚੇ ਨੂੰ  ਛਿੱਲੇ ਹੋਏ ਅਦਰਕ 'ਚ ਸੇਂਧਾ ਨਮਕ ਮਿਲਾ ਕੇ ਖਾਣ ਨੂੰ ਦਿਓ। ਇਸ ਨਾਲ ਭੁੱਖ ਵਧੇਗੀ ਅਤੇ ਸੇਂਧਾ ਨਮਕ ਨਾਲ ਅਦਰਕ ਦਾ ਸੁਆਦ ਬਦਲ ਜਾਵੇਗਾ।

ਲੀਚੀ 
ਬੱਚਿਆਂ ਨੂੰ ਖਾਣਾ ਖਿਲਾਉਣ ਤੋਂ ਪਹਿਲਾਂ ਉਸ ਨੂੰ ਲੀਚੀ ਖਾਯ ਲਈ ਦਿਓੁ, ਲੀਚੀ ਖਾਣ ਨਾਲ ਬੱਚਿਆਂ ਨੂੰ ਵਾਰ-ਵਾਰ ਭੁੱਖ ਵੀ ਲੱਗੇਗੀ ਅਤੇ ਪਾਚਨ ਸ਼ਕਤੀ ਵੀ ਵਧੇਗੀ।
ਬੱਚਿਆਂ ਨੂੰ ਨਹੀਂ ਲੱਗਦੀ ਭੁੱਖ ਤਾਂ ਅਪਨਾਓ ਇਹ ਘਰੇਲੂ ਨੁਸਖੇਡ੍ਰਾਈ ਫਰੂਟਸ 
ਜੇ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ  ਤਾਂ ਤੁਸੀਂ ਬੱਚਿਆਂ ਨੂੰ ਡ੍ਰਾਈ ੇ ਕਾਜੂ, ਬਾਦਾਮ, ਸੌਂਗੀ, ਅੰਜੀਰ, ਪਿਸਤਾ ਆਦਿ ਦਾ ਸੇਵਨ ਕਰਨ ਲਈ ਦਿਓੁ। ਇਸ ਨਾਲ ਉਨ੍ਹਾਂ ਦਾ ਪੇਟ ਭਰਿਆ ਰਹੇਗਾ ਅਤੇ ਉਨ੍ਹਾਂ ਨੂੰ ਭੁੱਖ ਵੀ ਲੱਗੇਗੀ।

ਸੌਂਫ 
ਸੌਂਫ ਸਿਹਤ ਦੇ ਇਲਾਜ਼ 'ਚ ਕਾਫੀ ਫਾਇਦੇਮੰਦ ਮੰਨਿਆ ਗਿਆ ਹੈ।ਕਿਉਂਕਿ ਸੌਂਫ ਖਾਣੇ ਨੂੰ ਡਾਈਜੇਸਟ ਕਰਨ 'ਚ ਕਾਫੀ ਮਦਦਗਾਰ ਹੈ।ਜ਼ਿਆਦਾਤਰ ਲੋਕ ਖਾਣਾ ਖਾਣ ਦੇ ਬਾਅਦ ਸੌਂਫ ਖਾਣਾ ਪਸੰਦ ਕਰਦੇ ਹਨ।

—PTC News

adv-img
adv-img