ਭਗਵੰਤ ਮਾਨ ਦੀ ਪਾਰਟੀ ਦੇ ਸੂਬਾ ਪ੍ਰਧਾਨ ਵਜੋਂ ਛੁੱਟੀ ਹੋਣ ਦੇ ਆਸਾਰ!

By Joshi - February 14, 2018 3:02 pm

ਭਗਵੰਤ ਮਾਨ ਦੀ ਪਾਰਟੀ ਦੇ ਸੂਬਾ ਪ੍ਰਧਾਨ ਵਜੋਂ ਛੁੱਟੀ ਹੋਣ ਦੇ ਆਸਾਰ! : ਹਾਲ ਹੀ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਪੰਜਾਬ ਦੌਰੇ 'ਤੇ ਸਨ। ਇਸ ਦੌਰੇ ਦੌਰਾਨ ਸਿਸੋਦੀਆ ਨੇ ਇੱਕਲੇ-ਇੱਕਲੇ ਵਿਧਾਇਕ ਨਾਲ ਮੀਟਿੰਗ ਕੀਤੀ, ਜਿਸ ਵਿੱਚ ਮੀਟਿੰਗ ਵਿੱਚ ਇਹ ਗੱਲ ਸਾਹਮਣੇ ਨਿਕਲ ਕਿ ਆਈ ਕਿ ਵਿਧਾਇਕ ਭਗਵੰਤ ਮਾਨ ਨੂੰ ਆਪਣੇ ਸੂਬੇ ਦੇ ਪਾਰਟੀ ਪ੍ਰਧਾਨ ਵਜੋਂ ਹੋਰ ਨਹੀਂ ਵੇਖਣਾ ਚਾਹੁੰਦੇ। ਇਸ ਮਾਮਲੇ 'ਚ ਮੀਟਿੰਗ ਦੌਰਾਨ ਮਨੀਸ਼ ਸਿਸੋਦੀਆ ਸਾਹਮਣੇ ਇਹ ਗੱੱਲ ਰੱਖੇ ਜਾਣ ਦੀ ਖਬਰ ਹੈ।

ਇੰਝ ਪਰਤੀਤ ਹੁੰਦਾ ਹੈ ਕਿ ਆਪਣੀ ਹੀ ਪਾਰਟੀ ਤੋਂ ਭਗਵੰਤ ਮਾਨ ਹੁਣ ਗੈਰ ਹੁੰਦੇ ਜਾ ਰਹੇ ਹਨ। ਹਾਲਾਂਕਿ ਸਿਸੋਦੀਆ ਆਉਣ ਵਾਲੇ ੨੦੧੯ ਚੋਣਾਂ ਦੀ ਸਮੀਖਿਆ ਕਰਨ ਅਤੇ ਉਸ ਬਾਰੇ 'ਚ ਵਿਚਾਰ ਕਰਨ ਆਏ ਸਨ।

ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਅਨੁਸਾਰ ਸਿਸੋਦੀਆ ਦਾ ਏਜੰਡਾ ਬਿਲਕੁਲ ਸਪੱਸ਼ਟ ਸੀ, ਕਿ ਕਿਵੇਂ ਜਨਤਕ ਮੁੱਦਿਆਂ ਨੂੰ ਉਠਾਇਆ ਜਾਵੇ ਅਤੇ ੨੦੧੯ ਚੋਣਾਂ ਦੀ ਤਿਆਰੀ ਕੀਤੀ ਜਾਵੇ।

ਇਸ ਮਾਮਲੇ 'ਤੇ ਆਪਣਾ ਪੱਖ ਰੱਖਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਕੋਈ ਗੱਲ ਉਨ੍ਹਾਂ ਸਾਹਮਣੇ ਨਹੀਂ ਆਈ। ਉਹਨਾਂ ਕਿਹਾ ਕਿ 2019 ਦੇ ਚੋਣਾਂ 'ਤੇ ਗੱਲਬਾਤ ਕਰਦੇ ਹੋਏ ਵੀ ਮਨੀਸ਼ ਸਿਸੋਦੀਆ ਨਾਲ ਵੀ ਉਨ੍ਹਾਂ ਦੀ ਭੁਮਿਕਾ ਨੂੰ ਲੈ ਕੇ ਕੋਈ ਵੀ ਅਜਿਹੀ ਗੱਲ ਨਹੀਂ ਹੋਈ।

—PTC News

adv-img
adv-img