ਮੁੱਖ ਖਬਰਾਂ

ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪੋਲਿਟਕੋ ਪਾਵਰ ਲਿਸਟ 'ਚ ਹੋਈ ਸ਼ਾਮਲ 

By Joshi -- December 05, 2017 3:34 pm

੨੦੧੮ ਦੀ ਪਹਿਲੀ ਪਾਵਰ ਲਿਸਟ 'ਚ ਪੋਲਿਟਕੋ ਨੇ ਭਾਰਤੀ ਮੂਲ ਦੀ ਮਹਿਲਾ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਦੀ ਸ਼ਮੂਲੀਅਤ ਹੋਈ ਹੈ। ਇਸ ਪਾਵਰ ਲਿਸਟ 'ਚ ਕੁੱਲ ੧੮ ਲੋਕ ਸ਼ਾਮਲ ਸਨ, ਜਿਹਨਾਂ 'ਚੋਂ ੫੨ ਸਾਲਾ ਜੈਪਾਲ ਨੂੰ ਪੰਜਵਾਂ ਸਥਾਨ ਮਿਲਿਆ ਹੈ। ਉਹਨਾਂ ਨੂੰ ਸਦਨ 'ਚ 'ਵਿਰੋਧ ਦੀ ਅਗਵਾਈ' ਕਰਨ ਲਈ ਇਹ ਮਾਣ ਦਿੱਤਾ ਗਿਆ ਹੈ।
ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪੋਲਿਟਕੋ ਪਾਵਰ ਲਿਸਟ 'ਚ ਹੋਈ ਸ਼ਾਮਲ ਤੁਹਾਨੂੰ ਦੱਸ ਦੇਈਏ ਕਿ ਜੈਪਾਲ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਔਰਤ ਹੈ, ਜਿਹਨਾਂ ਦੇ ਹਿੱਸੇ ਇਹ ਮਾਣ ਆਇਆ ਹੈ।  ਮੈਗਜ਼ੀਨ ਦੇ ਅਨੁਸਾਰ, " ਸੰਨ ੨੦੧੮ 'ਚ ਦੇਸ਼ ਦੇ ੧੮ ਨੇਤਾਵਾਂ ਤੇ ਕਾਰਜਕਰਤਾਵਾਂ ਦੇ ਨਾਮ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਹਨਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ੨੦੧੮ 'ਚ ਵੱਡੀ ਭੂਮਿਕਾ ਲਈ ਤਿਆਰ ਹਨ।
ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪੋਲਿਟਕੋ ਪਾਵਰ ਲਿਸਟ 'ਚ ਹੋਈ ਸ਼ਾਮਲ ਉਸਦੇ ਮੁਤਾਬਕ ਜੈਪਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁੱਖ ਆਲੋਚਕ ਹਨ ਅਤੇ ਉਹਨਾਂ ਨੇ ਸਦਨ 'ਚ ਵਿਰੋਧੀ ਨੇਤਾ ਦੇ ਰੂਪ 'ਚ ਆਪਣਾ ਰੋਲ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ ਹੈ।"

—PTC News

  • Share