ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵੱਡਾ ਘਪਲਾ , 17 ਲੱਖ ਦੀ ਖਾਧੀ ਬਿਜਲੀ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵੱਡਾ ਘਪਲਾ , 17 ਲੱਖ ਦੀ ਖਾਧੀ ਬਿਜਲੀ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵੱਡਾ ਘਪਲਾ , 17 ਲੱਖ ਦੀ ਖਾਧੀ ਬਿਜਲੀ: ਪੰਜਾਬ ਦੀ ਕਾਂਗਰਸ ਸਰਕਾਰ ਚੌਣਾ ਤੋਂ ਪਹਿਲਾਂ ਸੱਤਾ ਵਿੱਚ ਆਉਣ ਲਈ ਬੜੀ ਤਰਲੋ-ਮੱਛਲੀ ਹੋ ਰਹੀ ਸੀ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵੱਡਾ ਘਪਲਾ ,  17 ਲੱਖ ਦੀ ਖਾਧੀ ਬਿਜਲੀਪਰ ਸੱਤਾ ਵਿੱਚ ਆਉਦਿਆਂ ਹੀ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਸਟੇਜਾਂ ‘ਤੇ ਕਰਜਾਂ ਮੁਆਫ ਕਰਨ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਨੇ ਕਿਸੇ ਵੀ ਕਿਸਾਨ ਦਾ ਕਰਜਾਂ ਮੁਆਫ ਨਹੀਂ ਕੀਤਾ ਸਗੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਕਰਜਾਂ ਜਰੂਰ ਮੁਆਫ ਕਰ ਲਿਆ ਹੈ।ਅਕਸਰ ਹੀ ਸਟੇਜਾਂ ‘ਤੇ ਪੰਜਾਬ ਦੇ ਆਰਥਕਿ ਹਾਲਾਤ ਨੂੰ ਗੰਭੀਰ ਦੱਸ ਕੇ ਪੈਸਾ-ਪੈਸਾ ਬਚਾਉਣ ਦੀ ਗੱਲ ਕਰਨ ਵਾਲੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪ ਹੀ ਬੀਤੇ ਸਮੇਂ ਦੌਰਾਨ ਕਰੀਬ 17 ਲੱਖ ਰੁਪਏ ਦੀ ਬਿਜਲੀ ਸਬਸਿਡੀ ਡਕਾਰ ਚੁੱਕੇ ਹਨ।

ਆਰਥਕਿ ਸੁਧਾਰਾਂ ਲਈ ਅਜਿਹੀਆਂ ਸਬਸਡੀਆਂ ਬੰਦ ਕਰਨ ਦੀ ਵਕਾਲਤ ਕਰਦੇ ਰਹੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਬਸਿਡੀ ਵੀ ਆਪਣੇ ਨਾਂ ‘ਤੇ ਹੀ ਲਈ ਗਈ। ਪੰਜਾਬੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੋਂ ਜੋ ਡਾਟਾ ਪ੍ਰਾਪਤ ਹੋਇਆ ਹੈ, ਉਸ ਅਨੁਸਾਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਬੀਤੇ ਸਮੇਂ ਦੌਰਾਨ ਬਿਜਲੀ ਸਬਸਿਡੀ ਦੇ ਨਾਂ ‘ਤੇ 17 ਲੱਖ ਰੁਪਏ ਦੀ ਮੁਆਫ਼ੀ ਲੈ ਚੁੱਕੇ ਹਨ। ਅਕਸਰ ਹੀ ਸਟੇਜਾਂ ‘ਤੇ ਸਬਸਡੀਆਂ ਦਾ ਵਿਰੋਧ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਸਬਸਿਡੀ ਵੀ ਕਿਸੇ ਹੋਰ ਨਾਂ ‘ਤੇ ਨਹੀਂ, ਬਲਕ ਕਿ ਉਨ੍ਹਾਂ ਦੇ ਆਪਣੇ ਨਾਂ ‘ਤੇ ਪ੍ਰਾਪਤ ਹੋਈ ਹੈ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵੱਡਾ ਘਪਲਾ ,  17 ਲੱਖ ਦੀ ਖਾਧੀ ਬਿਜਲੀਵਿੱਤ ਮੰਤਰੀ ਬਾਦਲ ਦੇ ਨਾਂ ‘ਤੇ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਪਿੰਡ ਬਾਦਲ ਵਿਖੇ ਕਰੀਬ 27 ਏਕੜ ਜ਼ਮੀਨ ਹੈ ਤੇ ਇਸ ਜ਼ਮੀਨ ਵਿੱਚ ਦੋ ਟਿਊਬਵੈੱਲ ਕੁਨੈਕਸ਼ਨ ਏ.ਪੀ.-010011 ਅਤੇ ਏ.ਪੀ.-010036 ਨੰਬਰ ਅਧੀਨ ਮਨਪ੍ਰੀਤ ਬਾਦਲ ਦੇ ਨਾਂ ਤੇ ਚੱਲ ਰਹੇ ਹਨ। ਬੀਤੇ 10 ਸਾਲਾਂ ਵਿੱਚ ਇਨ੍ਹਾਂ ਬਿਜਲੀ ਕੁਨੈਕਸ਼ਨਾਂ ‘ਤੇ 17,18,160 ਲੱਖ ਰੁਪਏ ਦੀ 3,76,790 ਯੂਨਿਟ ਬਿਜਲੀ ਦੀ ਖਪਤ ਹੋ ਚੁੱਕੀ ਹੈ। ਵਿਭਾਗ ਵੱਲੋਂ 4 ਰੁਪਏ 58 ਪੈਸੇ ਦੀ ਦਰ ਨਾਲ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਂਦੀ ਹੈ ਪਰ ਸਬਸਿਡੀ ਪ੍ਰਾਪਤ ਕਰਨ ਵਾਲੇ ਨੂੰ ਇਹ ਪੂਰੀ ਬਿਜਲੀ ਹੀ ਮੁਆਫ਼ ਕੀਤੀ ਜਾਂਦੀ ਹੈ।

-PTC News