ਮਸ਼ਹੂਰ ਅਦਾਕਾਰਾ ਰੀਮਾ ਲਾਗੂ ਦਾ ਦੇਹਾਂਤ

ਮੁੰਬਈ: ਬਾਲੀਵੁੱਡ ਅਤੇ ਛੋਟੇ ਪਰਦੇ ‘ਤੇ ਆਪਣੀ ਅਦਾਕਾਰੀ ਨਾਲ ਨਾਮਣਾ ਖੱਟਣ ਵਾਲੀ ਮਸ਼ਹੂਰ ਅਦਾਕਾਰਾ ਰੀਮਾ ਲਾਗੂ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 59 ਸਾਲ ਦੀ ਰੀਮਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਇਸ ਦੁੱਖ ਦੇ ਮੌਕੇ ‘ਤੇ ਫਿਲਮ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਦੁੱਖ ਜਾਹਰ ਕੀਤਾ ਅਤੇ ਰੀਮਾ ਨੂੰ ਸ਼ਰਧਾਂਜਲੀ ਦਿੱਤੀ।

ਛੋਟੇ ਪਰਦੇ ‘ਤੇ ਚੱਲ ਰਹੇ ਨਾਮਕਰਨ ਨਾਮੀ ਸ਼ੋਅ ਵਿੱਚ ਰੋਲ ਕਰ ਰਹੀ ਰੀਮਾ ਲਾਗੂ ਨੇ ਮਰਾਠੀ ਮੰਚ ‘ਤੇ ਵੀ ਅਦਾਕਾਰੀ ਨਾਲ ਕਾਫੀ ਵਾਹ-ਵਾਹ ਖੱਟੀ ਸੀ। ਫਿਲਮ “ਹਮ ਆਪਕੇ ਹੈਂ ਕੌਣ” ਵਿੱਚ ਨਿਭਾਏ ਮਾਂ ਦਾ ਕਿਰਦਾਰ ਉਹਨਾਂ ਦੇ ਚਰਚਿਤ ਰੋਲਾਂ ਵਿੱਚੋਂ ਇੱਕ ਹੈ।

—PTC News