
ਮਹਿਲਾ ਅਕਾਲੀ ਆਗੂ ਨੂੰ ਅਰਧ ਨਗਨ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਦੀ ਹਰ ਜਗ੍ਹਾ ਨਿਖੇਧੀ ਕੀਤੀ ਜਾ ਰਹੀ ਹੈ।
ਪਰ ਇਸ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਕੁਝ ਅਜਿਹਾ ਕਹਿ ਗਏ ਹਨ ਜੋ ਕਿ ਵਿਵਾਦਾਂ ਨੂੰ ਸੱਦਾ ਦਿੰਦਾ ਹੋਇਆ ਜਾਪ ਰਿਹਾ ਹੈ। ਇੱਕ ਪਾਸੇ ਜਿੱਥੇ ਖਹਿਰਾ ਨੇ ਬਰਨਾਲਾ ਦੀ ਅਕਾਲੀ ਆਗੂ ਦੀ ਕੁੱਟਮਾਰ ਦੀ ਨਿਖੇਧੀ ਕੀਤੀ, ਉਥੇ ਹੀ ਦੂਜੇ ਪਾਸੇ ਉਹਨਾਂ ਵੱਲੋਂ ਮਹਿਲਾ ਆਗੂ ਦੇ ਕਿਰਦਾਰ ‘ਤੇ ਵਾਰ ਕਰਦਿਆਂ ਬਿਆਨ ਦਿੱਤਾ ਗਿਆ ਹੈ ਜੋ ਕਿਮਹਿਲਾ ਆਗੂ ਦੇ ਕਿਰਦਾਰ ‘ਤੇ ਉਂਗਲੀ ਉਠਾਉਂਦਾ ਹੈ।
ਸੁਖਪਤਲ ਖਹਿਰਾ ਨੇ ਕਿਹਾ ਕਿ ਅਕਾਲੀ ਬੀਬੀ ਉਸ ਪਰਿਵਾਰ ਨੂੰ ਬਲੈਕਮੇਲ ਕਰ ਰਹੀ ਸੀ ਅਤੇ ਜਿਸ ਕਾਰਨ ਪਰਿਵਾਰ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਹੈ।
ਉਹਨਾਂ ਨੇ ਇਸ ਮਾਮਲੇ ‘ਚ ਬੀਬੀ ਜਗੀਰ ਕੌਰ ਦਾ ਨਾਮ ਲਿਆਉਂਦਿਆਂ ਕਿਹਾ ਕਿ ਜੋ ਔਰਤ ਬੀਬੀ ਜਗੀਰ ਕੌਰ ਦੀ ਚੇਲੀ ਹੈ, ਅੰਦਾਜ਼ਾ ਲਗਾ ਲਵੋ ਕਿ ਉਸਦਾ ਕਿਰਦਾਰ ਕਿਹੋ ਜਿਹਾ ਹੋ ਸਕਦਾ ਹੈ।
ਖਹਿਰਾ ਨੇ ਫਿਰ ਅੱਗੇ ਗੱਲ ਨੂੰ ਦੂਜੇ ਪਾਸੇ ਤੋਰਦਿਆਂ ਕਿਹਾ ਕਿ, ਫਿਰ ਵੀ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ‘ਚ ਲੈਣ ਦਾ ਅਧਿਕਾਰ ਨਹੀਂ ਹੈ। ਇੰਨ੍ਹਾਂ ਕਹਿੰਦਿਆਂ ਉਹਨਾਂ ੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ।
ਪਰ ਖਹਿਰਾ ਵੱਲੋਂ ਦਿੱਤੇ ਗਏ ਇਸ ਬਿਆਨ ਕਾਰਨ ਉਹਨਾਂ ਨੂੰ ਕਈਆਂ ਦੇ ਰੋਸ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਇਸ ਮਾਮਲੇ ‘ਚ ਅਕਾਲੀ ਦਲ ਨੇ ਵੀ ਖਹਿਰਾ ‘ਤੇ ਪਲਟਵਾਰ ਕਰਦਿਆਂ ਉਹਨਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਗੱਲ ਕਹੀ ਹੈ।
—PTC News