
ਮਾਡਲਿੰਗ ਦਾ ਝਾਂਸਾ ਦੇ ਕੇ ਲੈਫਟੀਨੈਂਟ ਕਰਨਲ ਕਰਦਾ ਰਿਹਾ ਬਲਾਤਕਾਰ,ਜਾਣੋਂ ਪੂਰਾ ਮਾਮਲਾ:ਭਾਰਤ ਵਿੱਚ ਹਰ ਰੋਜ਼ ਲੜਕੀਆਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ।ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਸ਼ਿਮਲਾ ‘ਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਕਿ ਸਭ ਨੂੰ ਹੈਰਾਨ ਕਰ ਦਿੱਤਾ।ਸ਼ਿਮਲਾ ਸ਼ਹਿਰ ‘ਚ ਲੈਫਟੀਨੈਂਟ ਕਰਨਲ ਨੇ ਆਪਣੇ ਨਾਲ ਫੌਜ ‘ਚ ਕੰਮ ਕਰਦੇ ਇਕ ਕਰਮਚਾਰੀ ਦੀ ਧੀ ਦਾ ਬਲਾਤਕਾਰ ਕਰ ਦਿੱਤਾ।
ਲੈਫਟੀਨੈਂਟ ਕਰਨਲ ਲੜਕੀ ਨੂੰ ਮਾਡਲ ਬਣਾਉਣ ਦਾ ਝਾਂਸਾ ਦਿੰਦਾ ਰਹਿੰਦਾ ਸੀ।ਜਿਸ ਦੌਰਾਨ ਉਸ ਨੇ ਲੜਕੀ ਨਾਲ ਸ਼ਰੀਰਕ ਸੰਬੰਧ ਬਣਾਏ।ਜਿਸ ਸਬੰਧੀ ਪੀੜਤਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਅਤੇ ਇਸ ਗੱਲ ਦਾ ਖੁਲ੍ਹਾਸਾ ਕੀਤਾ। ਪੀੜਤਾ ਦੀ ਸ਼ਿਕਾਇਤ ‘ਤੇ ਪੁਲੀਸ ਨੇ ਫੌਜ ਦੇ ਕਰਨਲ ਨੂੰ ਬਲਾਤਕਾਰ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਨੇ ਸ਼ਿਕਾਇਤ ‘ਚ ਦੱਸਿਆ ਕਿ ਲੈਫਟੀਨੈਂਟ ਕਰਨਲ ਨੇ ਉਸ ਨੂੰ ਮਾਡਲ ਬਣਾਉਣ ਦਾ ਝਾਂਸਾ ਦਿੱਤਾ ਸੀ ਅਤੇ ਫਿਰ 20 ਨਵੰਬਰ ਨੂੰ ਉਸ ਦੇ ਨਾਲ ਬਲਾਤਕਾਰ ਕੀਤਾ।ਉਸ ਨੇ ਦੱਸਿਆ ਕਿ ਰਾਜਧਾਨੀ ਦੇ ਲਾਗਵੁੱਡ ਸਥਿਤ ਰਿਹਾਇਸ਼ ‘ਤੇ ਉਕਤ ਕਰਨਲ ਨੇ ਉਸ ਨਾਲ ਕੁਕਰਮ ਕੀਤਾ।
ਸ਼ਿਮਲਾ ਦੀ ਐੱਸ.ਪੀ.ਸੌਮਿਆ ਸੰਬਸ਼ਿਵਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਚੁਕੀ ਹੈ ਅਤੇ ਪੀੜਤਾ ਦੇ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਹੋ ਗਈ ਹੈ। ਮਾਮਲਾ ਆਈ.ਪੀ.ਸੀ. ਦੀ ਧਾਰਾ 376 ਅਧੀਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਉਥੇ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
-PTCNews