ਮਾਪਿਆਂ ਨੇ ਚਾਵਾਂ ਨਾਲ ਲਗਾਈ ਧੀ ਦੇ ਹੱਥਾਂ ‘ਤੇ ਮਹਿੰਦੀ, ਪਰ …! 

ਮਾਪਿਆਂ ਨੇ ਚਾਵਾਂ ਨਾਲ ਲਗਾਈ ਨਾਬਾਲਿਗ ਧੀ ਦੇ ਹੱਥਾਂ 'ਤੇ ਮਹਿੰਦੀ, ਪਰ ...! 
ਮਾਪਿਆਂ ਨੇ ਚਾਵਾਂ ਨਾਲ ਲਗਾਈ ਨਾਬਾਲਿਗ ਧੀ ਦੇ ਹੱਥਾਂ 'ਤੇ ਮਹਿੰਦੀ, ਪਰ ...! 

ਤਪਾ ਮੰਡੀ ਸ਼ਹਿਰ ਦੇ ਰਹਿਣ ‘ਚ ਇੱਕ ਪਰਿਵਾਰ ਵੱਲੋਂ ਬੜੇ ਚਾਵਾਂ ਨਾਲ ਆਪਣੀ ਧੀ ਦੀ ਡੋਲੀ ਤੋਰਨ ਦੀ ਕੀਤੀ ਗਈ ਤਿਆਰੀ ਉਸ ਸਮੇਂ ਸੋਗ ‘ਚ ਤਬਦੀਲ ਹੋ ਗਈ ਜਦੋਂ ਉਹਨਾਂ ਨੂੰ ਆਪਣੀ ਨਾਬਾਲਗ ਧੀ ਦਾ ਵਿਆਹ ਤੋਂ ਕੁਝ ਦੇਰ ਪਹਿਲਾਂ ਹੀ ਪ੍ਰੇਮੀ ਨਾਲ ਫ਼ਰਾਰ ਹੋਣ ਦਾ ਪਤਾ ਲੱਗਿਆ।
ਮਾਪਿਆਂ ਨੇ ਚਾਵਾਂ ਨਾਲ ਲਗਾਈ ਨਾਬਾਲਿਗ ਧੀ ਦੇ ਹੱਥਾਂ 'ਤੇ ਮਹਿੰਦੀ, ਪਰ ...! ਪਰਿਵਾਰਕ ਮੈਂਬਰਾਂ ਮੁਤਾਬਕ, ਅਜੇ ਉਹ ਸਾਰੇ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ‘ਚ ਰੁੱੱਝੇ ਹੀ ਸਨ ਕਿ ਉਹਨਾਂ ਨੂੰ ਅਜਿਹੀ ਖਬਰ ਮਿਲੀ, ਜਿਸ ਨਾਲ ਸਾਰੇ ਪਰਿਵਾਰ ‘ਚ ਨਮੋਸ਼ੀ ਛਾ ਗਈ। ਲੜਕੀ ਦੇ ਘਰੋਂ ਫ਼ਰਾਰ ਹੋਣ ਤੋਂ ਬਾਅਦ ਫਿਰ ਪਰਿਵਾਰ ਵੱਲੋਂ ਆਪਣੀ ਵੱਡੀ ਲੜਕੀ ਦਾ ਵਿਆਹ ਲਾੜੇ ਨਾਲ ਕਰ ਦਿੱਤਾ ਗਿਆ।

ਇਸ ਮਾਮਲੇ ‘ਤੇ ਬੋਲਦਿਆਂ ਲੜਕੀ ਦੇ ਪਿਤਾ ਨੇ ਕਿਹਾ ਹੈ ਕਿ ਲੜਕੀ ਨੂੰ ਭਜਾਉਣ ਦੀ ਸਾਰੀ ਯੋਜਨਾ ਮੇਰੇ ਮਾਮੇ ਦੇ ਪੋਤੇ ਨੇ ਤਿੰਨ ਮੋਟਰਸਾਇਕਲਾਂ ‘ਤੇ ਸਵਾਰ ਨੌਜਵਾਨਾਂ ਦੀ ਮਦਦ ਨਾਲ ਬਣਾਈ ਗਈ ਸੀ ਅਤੇ ਉਹਨਾਂ ਨੇ ਹੀ ਲੜਕੀ ਦੀ ਮਦਦ ਕੀਤੀ ਹੈ।
ਮਾਪਿਆਂ ਨੇ ਚਾਵਾਂ ਨਾਲ ਲਗਾਈ ਨਾਬਾਲਿਗ ਧੀ ਦੇ ਹੱਥਾਂ 'ਤੇ ਮਹਿੰਦੀ, ਪਰ ...! ਪੁਲਸ ਨੂੰ ਇਸ ਮਾਮਲੇ ਦੀ ਸੂਚਨਾ ਮਿਲਣ ‘ਤੇ ਉਹਨਾਂ ਕਿਹਾ ਹੈ ਕਿ ਜੇ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੋਣ ‘ਤੇ ਲੜਕੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

—PTC News