ਮੁਹੰਮਦ ਸ਼ਮੀ 'ਤੇ ਉਸਦੀ ਪਤਨੀ ਨੇ ਲਗਾਏ ਅਜਿਹੇ ਗੰਭੀਰ ਦੋਸ਼,ਬਚਾਅ 'ਚ ਆਏ ਕਪਿਲ ਦੇਵ

By Shanker Badra - March 10, 2018 12:03 pm

ਮੁਹੰਮਦ ਸ਼ਮੀ 'ਤੇ ਉਸਦੀ ਪਤਨੀ ਨੇ ਲਗਾਏ ਅਜਿਹੇ ਗੰਭੀਰ ਦੋਸ਼,ਬਚਾਅ 'ਚ ਆਏ ਕਪਿਲ ਦੇਵ:ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ 'ਤੇ ਉਨ੍ਹਾਂ ਦੀ ਪਤਨੀ ਹਸੀਨ ਜਿਹਾਂ ਨੇ ਅਜਿਹੇ ਗੰਭੀਰ ਦੋਸ਼ ਲਗਾਏ ਹਨ।ਜੋ ਉਸਦੀ ਖੇਡ ਨਾਲ ਸਬੰਧਿਤ ਹੈ।ਮੁਹੰਮਦ ਸ਼ਮੀ ਖਿਲਾਫ ਪਤਨੀ ਹਸੀਨ ਜਹਾਂ ਦੇ ਗੰਭੀਰ ਦੋਸ਼ਾਂ ਦੇ ਬਾਅਦ ਕੋਲਕਾਤਾ ਪੁਲਿਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ।ਮੁਹੰਮਦ ਸ਼ਮੀ 'ਤੇ ਉਸਦੀ ਪਤਨੀ ਨੇ ਲਗਾਏ ਅਜਿਹੇ ਗੰਭੀਰ ਦੋਸ਼,ਬਚਾਅ 'ਚ ਆਏ ਕਪਿਲ ਦੇਵਹਸੀਨ ਜਹਾਂ ਦੀ ਰਿਪੋਰਟ ਦੇ ਬਾਅਦ ਸ਼ਮੀ ਉੱਤੇ ਜਾਨੋਂ ਮਾਰਨ ਦੀ ਧਮਕੀ ਸਮੇਤ 7 ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਸ਼ਮੀ ਦੇ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਹੋਰਨਾਂ ਚਾਰ ਮੈਬਰਾਂ ਖਿਲਾਫ ਵੀ ਐਫ.ਆਈ.ਆਰ. ਦਰਜ ਕੀਤੀ ਗਈ ਹੈ।ਮੁਹੰਮਦ ਸ਼ਮੀ 'ਤੇ ਉਸਦੀ ਪਤਨੀ ਨੇ ਲਗਾਏ ਅਜਿਹੇ ਗੰਭੀਰ ਦੋਸ਼,ਬਚਾਅ 'ਚ ਆਏ ਕਪਿਲ ਦੇਵਮੁਹੰਮਦ ਸ਼ਮੀ ਦੀ ਪਤਨੀ ਜਿਹਾਂ ਨੇ ਉਸ 'ਤੇ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਪ੍ਰੇਮਿਕਾ ਰੱਖਣ ਅਤੇ ਕੁੱਟਮਾਰ ਦੇ ਦੋਸ਼ਾਂ ਤੋਂ ਬਾਅਦ ਹੁਣ ਮੈਚ ਫਿਕਸਿੰਗ ਦਾ ਵੀ ਦੋਸ਼ ਲਗਾ ਦਿੱਤਾ ਹੈ।ਉਸ ਨੇ ਦੱਸਿਆ ਕਿ ਸ਼ਮੀ ਨੇ ਦੁਬਈ 'ਚ ਪਾਕਿਸਤਾਨ ਦੀ ਅਲਿਸਬਾ ਨਾਮਕ ਲੜਕੀ ਤੋਂ ਪੈਸੇ ਲਏ ਅਤੇ ਇਸ ਮਾਮਲੇ 'ਚ 'ਮੁਹੰਮਦ ਭਾਈ' ਨਾਮਕ ਵਿਅਕਤੀ ਵੀ ਸ਼ਾਮਲ ਹੈ।ਮੁਹੰਮਦ ਸ਼ਮੀ 'ਤੇ ਉਸਦੀ ਪਤਨੀ ਨੇ ਲਗਾਏ ਅਜਿਹੇ ਗੰਭੀਰ ਦੋਸ਼,ਬਚਾਅ 'ਚ ਆਏ ਕਪਿਲ ਦੇਵਜਿਹਾਂ ਨੇ ਕਿਹਾ ਕਿ ਮੁਹੰਮਦ ਸ਼ਮੀ ਜਦੋਂ ਮੈਨੂੰ ਧੋਖਾ ਦੇ ਸਕਦੇ ਹਨ ਤਾਂ ਉਹ ਦੇਸ਼ ਨੂੰ ਵੀ ਧੋਖਾ ਦੇ ਸਕਦੇ ਹਨ।ਉਨ੍ਹਾਂ ਨੇ ਇੰਗਲੈਂਡ 'ਚ ਰਹਿਣ ਵਾਲੇ ਮੁਹੰਮਦ ਭਾਈ ਦੇ ਜ਼ੋਰ ਪਾਉਣ 'ਤੇ ਪੈਸੇ ਲਏ ਸਨ।ਮੇਰੇ ਕੋਲ ਇਸ ਦੇ ਸਬੂਤ ਹਨ।ਸ਼ਮੀ ਨੇ ਦੁਬਈ ਦੇ ਹੋਟਲ 'ਚ 'ਸਿੰਗਲ ਐਡਲਟ' ਦੇ ਤੌਰ 'ਤੇ ਇਕ ਕਮਰਾ ਵੀ ਬੁੱਕ ਕਰਵਾਇਆ ਸੀ।ਸ਼ਮੀ ਨੇ ਕਰਾਚੀ ਦੀ ਰਹਿਣ ਵਾਲੀ ਅਲਿਸਬਾ ਲਈ ਵੀ ਕਮਰਾ ਬੁੱਕ ਕਰਵਾਇਆ ਸੀ।ਸ਼ਮੀ ਨੇ ਇਸ ਦੇ ਬਾਰੇ 'ਚ ਮੈਨੂੰ ਕਦੀ ਵੀ ਕੁਝ ਨਹੀਂ ਦੱਸਿਆ ਸੀ।ਮੁਹੰਮਦ ਸ਼ਮੀ 'ਤੇ ਉਸਦੀ ਪਤਨੀ ਨੇ ਲਗਾਏ ਅਜਿਹੇ ਗੰਭੀਰ ਦੋਸ਼,ਬਚਾਅ 'ਚ ਆਏ ਕਪਿਲ ਦੇਵਮੇਰੇ ਨਾਲ ਫੋਨ 'ਤੇ ਹੋਈ ਗੱਲਬਾਤ 'ਚ ਸ਼ਮੀ ਨੇ ਪੈਸੇ ਲੈਣ ਦੀ ਗੱਲ ਮੰਨੀ ਸੀ।ਮੇਰੇ ਕੋਲ ਇਸ ਦੀ ਰਿਕਾਰਡਿੰਗ ਵੀ ਹੈ।ਪਤਨੀ ਜਿਹਾਂ ਵਲੋਂ ਲਗਾਏ ਗਏ ਇਸ ਦੋਸ਼ 'ਤੇ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਕਪਿਲ ਦੇਵ ਨੇ ਕਿਹਾ ਕਿ ਜਦੋਂ ਇਹ ਗੱਲ ਹੋਈ ਸੀ ਤਦ ਹਸੀਨ ਜਿਹਾਂ ਨੇ ਇਸ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ ਸੀ।ਮੁਹੰਮਦ ਸ਼ਮੀ 'ਤੇ ਉਸਦੀ ਪਤਨੀ ਨੇ ਲਗਾਏ ਅਜਿਹੇ ਗੰਭੀਰ ਦੋਸ਼,ਬਚਾਅ 'ਚ ਆਏ ਕਪਿਲ ਦੇਵਕਪਿਲ ਦੇਵ ਨੇ ਕਿਹਾ ਕਿ ਪਤੀ-ਪਤਨੀ ਦੀ ਲੜਾਈ ਨੂੰ ਸੜਕ 'ਤੇ ਲਿਆਉਣਾ ਚੰਗੀ ਗੱਲ ਨਹੀਂ ਹੈ।ਹਸੀਨ ਵਲੋਂ ਲਗਾਇਆ ਗਿਆ ਦੋਸ਼ ਘਿਨੌਣਾ ਹੈ।ਜਦੋਂ ਤੱਕ ਜਾਂਚ ਨਾਲ ਪੂਰੀ ਗੱਲ ਬਾਹਰ ਨਾ ਆ ਜਾਵੇ ਓਦੋਂ ਤੱਕ ਕੁਝ ਵੀ ਕਹਿਣਾ ਠੀਕ ਨਹੀਂ ਹੈ।ਮੁਹੰਮਦ ਸ਼ਮੀ 'ਤੇ ਉਸਦੀ ਪਤਨੀ ਨੇ ਲਗਾਏ ਅਜਿਹੇ ਗੰਭੀਰ ਦੋਸ਼,ਬਚਾਅ 'ਚ ਆਏ ਕਪਿਲ ਦੇਵਪਰ ਮੈਂ ਇਸ ਗੱਲ ਨੂੰ ਲੈ ਕੇ ਹਾਂ-ਪੱਖੀ ਹਾਂ ਕਿ ਸ਼ਮੀ ਨੇ ਅਜਿਹਾ ਨਹੀਂ ਕੀਤਾ ਹੋਵੇਗਾ।ਇਸ ਤੋਂ ਇਲਾਵਾ ਹਸੀਨ ਨੇ ਕਿਹਾ ਸੀ ਕਿ ਸ਼ਮੀ ਦੇ ਪਰਿਵਾਰ ਨੇ ਹੀ ਉਨ੍ਹਾਂ ਨੂੰ ਵਿਆਹ ਲਈ ਮਜਬੂਰ ਕੀਤਾ ਸੀ।
-PTCNews

adv-img
adv-img