ਮੁੱਖ ਮੰਤਰੀ ਦੇ ਸ਼ਹਿਰ 18 ਫਰਵਰੀ ਨੂੰ ਅਧਿਆਪਕ ਕਰਨਗੇ ਰੋਸ ਮਾਰਚ

ਮੁੱਖ ਮੰਤਰੀ ਦੇ ਸ਼ਹਿਰ 18 ਫਰਵਰੀ ਨੂੰ ਅਧਿਆਪਕ ਕਰਨਗੇ ਰੋਸ ਮਾਰਚ

ਮੁੱਖ ਮੰਤਰੀ ਦੇ ਸ਼ਹਿਰ 18 ਫਰਵਰੀ ਨੂੰ ਅਧਿਆਪਕ ਕਰਨਗੇ ਰੋਸ ਮਾਰਚ:ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ਸ਼ੀਲ ਪੰਜਾਬ ਦੇ ਅਧਿਆਪਕਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ ਹੈ।ਮੁੱਖ ਮੰਤਰੀ ਦੇ ਸ਼ਹਿਰ 18 ਫਰਵਰੀ ਨੂੰ ਅਧਿਆਪਕ ਕਰਨਗੇ ਰੋਸ ਮਾਰਚਅੱਜ ਲਏ ਗਏ ਫੈਸਲੇ ਅਨੁਸਾਰ ਸਰਕਾਰੀ ਸਕੂਲ ਤੇ ਸਿਖਿਆ ਬਚਾਉ ਅਧਿਆਪਕ ਮੰਚ ਪੰਜਾਬ ਦੇ ਸੱਦੇ ਤੇ ਆਪਣੀਆਂ ਭੱਖਦੀਆਂ ਅਹਿਮ ਮੰਗਾਂ ਦੇ ਤੁਰੰਤ ਹੱਲ ਲਈ 18 ਫਰਵਰੀ ਨੂੂੂੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਇਨਵਾਇਰਮੈਟ ਪਾਰਕ (ਨੇੜੇ ਨਵੀ ਦਾਣਾ ਮੰਡੀ) ਵਿਖੇ ਹਜਾਰਾਂ ਅਧਿਆਪਕ ਰੋਸ ਰੈਲੀ ਕਰਨ ਉਪਰੰਤ ਰੋਸ ਮਾਰਚ ਕਰਨਗੇ।ਮੁੱਖ ਮੰਤਰੀ ਦੇ ਸ਼ਹਿਰ 18 ਫਰਵਰੀ ਨੂੰ ਅਧਿਆਪਕ ਕਰਨਗੇ ਰੋਸ ਮਾਰਚਇਸ ਸਬੰਧੀ ਜਾਣਕਾਰੀ ਜਾਰੀ ਕਰਦਿਆਂ ਅਮਰਜੀਤ ਸਿੰਘ ਕੰਬੋਜ ਨੇ ਦੱਸਿਆ ਕਿ ਇਹ ਕਦਮ ਸਰਕਾਰ ਵਲੋ ਲਏ ਜਾ ਰਹੇ ਅਧਿਆਪਕ ਅਤੇ ਸਿਖਿਆ ਮਾਰੂ ਫੈਸਲਿਆਂ ਅਤੇ ਨਿੱਤ ਆ ਰਹੇ ਨਾਦਰਸ਼ਾਹੀ ਹੁਕਮਾਂ ਤੇ ਬੇਲੋੜੇ ਗੈਰਵਿਦਿਅਕ ਕੰਮਾਂ ਤੋਂ ਜਾਣੂ ਕਰਵਾਉਣ ਲਈ ਚੁੱਕਿਆ ਹੈ।ਮੁੱਖ ਮੰਤਰੀ ਦੇ ਸ਼ਹਿਰ 18 ਫਰਵਰੀ ਨੂੰ ਅਧਿਆਪਕ ਕਰਨਗੇ ਰੋਸ ਮਾਰਚਜੇਕਰ ਪੰਜਾਬ ਸਰਕਾਰ ਵਲੋ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਨਾ ਦਿਤਾ ਗਿਆ ਤਾਂ ਸੰਘਰਸ਼ ਹੋਰ ਤੇਜ ਕਰ ਦਿਤਾ ਜਾਵੇਗਾ।ਅੱਜ ਦੀ ਤਿਆਰੀ ਮੀਟਿੰਗ ਚ ਆਗੂਆਂ ਵਲੋ ਪੰਜਾਬ ਭਰ ਦੇ ਸਾਰੇ ਜਿਲਿਆਂ ਵਿਚੋਂ ਤਿਆਰੀਆਂ ਦਾ ਜਾਇਜਾ ਲੈਂਦਿਆ ਰੋਸ ਮਾਰਚ ਦੀ ਪੂਰਨ ਕਾਮਯਾਬੀ ਲਈ ਮੰਚ ਦੇ ਜ਼ਿਲ੍ਹਾ ਪੱਧਰੀ ਆਗੂ ਤੇ ਸੂਬਾ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
-PTCNews