ਮੋਹਾਲੀ ਮੁੱਖ ਮੰਤਰੀ ਸਮਾਗਮ ਦੌਰਾਨ ਰਿਸ਼ਵਤ ਲੈਂਦੇ ਹੌਲਦਾਰ ਤੇ ਐਸ.ਐਚ.ਓ ਗਿ੍ਫ਼ਤਾਰ

ਮੋਹਾਲੀ ਦੇ ਮੁੱਖ ਮੰਤਰੀ ਸਮਾਗਮ ਦੌਰਾਨ ਵੀਜੀਲੈਂਸ ਨੇ ਇਕ ਹਵਲਦਾਰ ਨੂੰ ਰਿਸ਼ਵਤ ਲੈਂਦਿਆ ਗ੍ਰਿਫਤਾਰ ਕੀਤਾ ਗਿਆ ਹੈ।ਇਸ ਹਵਲਦਾਰ ‘ਤੇ ਰੇਤ ਦੇ ਟਿੱਪਰ ਵਾਲਿਆਂ ਤੋਂ ਰਿਸ਼ਵਤ ਮੰਗਣ ਦਾ ਦੋਸ਼ ਹੈ। ਐਸ.ਐਚ.ਓ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ੳੁਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵਾਂ ਦੇ ਘਰ ‘ਚ ਰੇਡ ਕੀਤੀ ਜਾ ਰਹੀ ਹੈ।

ਇੱਥੇ ਤਹਾਨੂੰ ਦੱਸ ਦੇਈਏ ਕਿ ਹਵਲਦਾਰ ਮੋਹਾਲੀ ਦੇ ਘੜੂਆਂ ਥਾਣੇ ਦੇ ਵਿੱਚ ਤਾਇਨਾਤ ਸੀ।ਇਹ ਹਵਲਦਾਰ ਰੇਤ ਦੇ ਟਿਪਰਾਂ ਵਾਲੇ ਤੋਂ 10000 ਦੇ ਰਿਸ਼ਵਤ ਮੰਗ ਰਿਹਾ ਸੀ , ਜਿਸ ਸਮੇਂ ਉਸਨੂੰ ਗ੍ਰਿਫਤਾਰ ਕੀਤਾ ਗਿਆ।

ਵਿਜਲੈਂਸ ਵਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਥਾਣਾ ਮੁੱਖੀ ਦਾ ਇਸ ਮਾਮਲੇ ‘ਚ ਕੀ ਰੋਲ ਸੀ।

– PTC News