ਮੈਕਸ ਹਸਪਤਾਲ ਮਾਮਲਾ :ਨਵਜੰਮੇ ਜਿਉਂਦੇ ਬੱਚੇ ਨੂੰ ਮ੍ਰਿਤਕ ਕਰਾਰ ਦੇਣ ਵਾਲੇ ਹਸਪਤਾਲ ਦਾ ਲਾਇਸੰਸ ਹੋਇਆ ਰੱਦ

ਮੈਕਸ ਹਸਪਤਾਲ ਮਾਮਲਾ :ਨਵਜੰਮੇ ਜਿਉਂਦੇ ਬੱਚੇ ਨੂੰ ਮ੍ਰਿਤਕ ਕਰਾਰ ਦੇਣ ਵਾਲੇ ਹਸਪਤਾਲ ਦਾ ਲਾਇਸੰਸ ਹੋਇਆ ਰੱਦ

ਮੈਕਸ ਹਸਪਤਾਲ ਮਾਮਲਾ :ਨਵਜੰਮੇ ਜਿਉਂਦੇ ਬੱਚੇ ਨੂੰ ਮ੍ਰਿਤਕ ਕਰਾਰ ਦੇਣ ਵਾਲੇ ਹਸਪਤਾਲ ਦਾ ਲਾਇਸੰਸ ਹੋਇਆ ਰੱਦ:ਬੀਤੇ ਦਿਨੀਂ ਦਿੱਲੀ ਦੇ ਮੈਕਸ ਹਸਪਤਾਲ ਦੇ ਵਿੱਚ ਦੋ ਨਵਜਾਤ ਬੱਚਿਆਂ ਦਾ ਮਾਮਲਾ ਸਾਹਮਣੇ ਆਇਆ ਸੀ।ਮੈਕਸ ਹਸਪਤਾਲ ‘ਚ ਸਮੇਂ ਤੋਂ ਪਹਿਲਾਂ ਜੰਮੇ ਬੱਚੇ ਨੂੰ ਪਿਛਲੇ ਹਫਤੇ ਜਿਉਂਦੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ।ਮੈਕਸ ਹਸਪਤਾਲ ਮਾਮਲਾ :ਨਵਜੰਮੇ ਜਿਉਂਦੇ ਬੱਚੇ ਨੂੰ ਮ੍ਰਿਤਕ ਕਰਾਰ ਦੇਣ ਵਾਲੇ ਹਸਪਤਾਲ ਦਾ ਲਾਇਸੰਸ ਹੋਇਆ ਰੱਦਇੱਕ ਹਫ਼ਤੇ ਦੇ ਇਲਾਜ ਦੌਰਾਨ ਜਿੰਦਗੀ ਦੀ ਜੰਗ ਲੜਨ ਦੇ ਬਾਅਦ ਉਸ ਬੱਚੇ ਨੇ ਪੀਤਮਪੁਰਾ ਦੇ ਇੱਕ ਨਰਸਿੰਗ ਹੋਮ ‘ਚ ਦਮ ਤੋੜ ਦਿੱਤਾ ਸੀ ।ਬੱਚੇ ਦੇ ਪਿਤਾ ਨੇ ਲਾਪਰਵਾਹੀ ਲਈ ਜ਼ਿੰਮੇਦਾਰ ਡਾਕਟਰਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਬੱਚੇ ਦੀ ਲਾਸ਼ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ।ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲੇਗਾ,ਉਨ੍ਹਾਂ ਦੀ ਪਤਨੀ ਵੀ ਉਸ ਹਸਪਤਾਲ ‘ਚ ਭਰਤੀ ਰਹੇਗੀ।ਦੱਸਿਆ ਜਾਂਦਾ ਹੈ ਕਿ ਮੈਕਸ ਹਸਪਤਾਲ ਨੇ ਜਿਉਂਦੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ।ਮੈਕਸ ਹਸਪਤਾਲ ਮਾਮਲਾ :ਨਵਜੰਮੇ ਜਿਉਂਦੇ ਬੱਚੇ ਨੂੰ ਮ੍ਰਿਤਕ ਕਰਾਰ ਦੇਣ ਵਾਲੇ ਹਸਪਤਾਲ ਦਾ ਲਾਇਸੰਸ ਹੋਇਆ ਰੱਦਜ਼ਿਕਰਯੋਗ ਹੈ ਕਿ ਪਿਛਲੇ 30 ਨਵੰਬਰ ਨੂੰ ਆਸ਼ੀਸ਼ ਕੁਮਾਰ ਦੀ ਪਤਨੀ ਨੇ ਸ਼ਾਲੀਮਾਰ ਬਾਗ ਦੇ ਮੈਕਸ ਹਸਪਤਾਲ ‘ਚ ਜੁੜਵਾਂ ਬੱਚਿਆਂ (ਇੱਕ ਮੁੰਡਾ ਅਤੇ ਇੱਕ ਕੁੜੀ) ਨੂੰ ਜਨਮ ਦਿੱਤਾ ਸੀ ਜੋ ਸਮਾਂ ਤੋਂ ਪਹਿਲਾਂ ਪੈਦਾ ਹੋਏ ਸਨ।ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਨੇ ਸੂਚਿਤ ਕੀਤਾ ਕਿ ਦੋਵੇਂ ਬੱਚੇ ਮਰੇ ਪੈਦਾ ਹੋਏ ਸਨ।ਮੈਕਸ ਹਸਪਤਾਲ ਮਾਮਲਾ :ਨਵਜੰਮੇ ਜਿਉਂਦੇ ਬੱਚੇ ਨੂੰ ਮ੍ਰਿਤਕ ਕਰਾਰ ਦੇਣ ਵਾਲੇ ਹਸਪਤਾਲ ਦਾ ਲਾਇਸੰਸ ਹੋਇਆ ਰੱਦਹਸਪਤਾਲ ਨੇ ਇਸ ਨਵਜਾਤ ਬੱਚਿਆਂ ਨੂੰ ਇੱਕ ਪਾਲੀਥਿਨ ਬੈਗ ‘ਚ ਪਾ ਕੇ ਉਨ੍ਹਾਂ ਨੂੰ ਸੌਂਪ ਦਿੱਤਾ ਸੀ।ਜਾਣਕਾਰੀ ਅਨੁਸਾਰ ਅੰਤਮ ਸਸਕਾਰ ਤੋਂ ਕੁੱਝ ਦੇਰ ਪਹਿਲਾਂ ਪਰਿਵਾਰ ਨੂੰ ਪਤਾ ਲੱਗਾ ਸੀ ਕਿ ਇੱਕ ਬੱਚੇ ਦੇ ਸਾਹ ਚੱਲ ਰਹੇ ਹਨ। ਦਿੱਲੀ ਸਰਕਾਰ ਦੁਆਰਾ ਇਸ ਮਾਮਲੇ ਦੀ ਜਾਂਚ ਲਈ ਗਠਿਤ ਪੈਨਲ ਨੇ ਮੈਕਸ ਹਸਪਤਾਲ ਨੂੰ ਨਵਜੰਮੇ ਬੱਚਿਆਂ ਨਾਲ ਸਬੰਧਤ ਨਿਰਧਾਰਤ ਮੈਡੀਕਲ ਮਿਆਰਾਂ ਦਾ ਪਾਲਣ ਨਹੀਂ ਕਰਨ ਦਾ ਦੋਸ਼ੀ ਪਾਇਆ ਸੀ।ਮੈਕਸ ਹਸਪਤਾਲ ਮਾਮਲਾ :ਨਵਜੰਮੇ ਜਿਉਂਦੇ ਬੱਚੇ ਨੂੰ ਮ੍ਰਿਤਕ ਕਰਾਰ ਦੇਣ ਵਾਲੇ ਹਸਪਤਾਲ ਦਾ ਲਾਇਸੰਸ ਹੋਇਆ ਰੱਦਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦੋ ਦਸੰਬਰ ਨੂੰ ਕਿਹਾ ਸੀ ਕਿ ਜੇਕਰ ਜਾਂਚ ‘ਚ ਹਸਪਤਾਲ ਨੂੰ ਮੈਡੀਕਲ ਲਾਪਰਵਾਹੀ ਵਰਤਣ ਦਾ ਦੋਸ਼ੀ ਪਾਇਆ ਗਿਆ ਤਾਂ ਉਸਦਾ ਲਾਇਸੇਂਸ ਵੀ ਰੱਦ ਕੀਤਾ ਜਾ ਸਕਦਾ ਹੈ ।ਜਿਸ ਤੋਂ ਬਾਅਦ ਅੱਜ ਮੈਕਸ ਹਸਪਤਾਲ ਦਾ ਲਾਇਸੰਸ ਰੱਦ ਕਰ ਦਿੱਤਾ ਹੈ।
-PTCNews