ਮੋਟਰ ਮਕੈਨਿਕ ਹੀ ਨਿਕਲਿਆ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦਾ ਸਰਗਨਾ

ਮੋਟਰ ਮਕੈਨਿਕ ਹੀ ਨਿਕਲਿਆ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦਾ ਸਰਗਨਾ

ਚੰਡੀਗੜ੍ਹ ਪੁਲਿਸ਼ ਨੇ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਜੋ ਕਿ ਅਲੱਗ-ਅਲੱਗ ਜਗ੍ਹਾ ਤੋਂ ਮੋਟਰਸਾਇਕਲ ਚੋਰੀ ਕਰ ਫਿਰ ਉਹਨ੍ਹਾਂ ਦਾ ਸਮਾਨ ਕੱਢ ਕੇ ਵੇਚ ਦਿੰਦੇ ਸੀ ਚੋਰੀ ਕਰਨ ਵਾਲੇ ਗਿਰੋਹ ਵਿੱਚ 3 ਮੈਂਬਰ ਸਨ ਇਹ ਤਿੰਨੋ ਅਰੋਪੀ ਮੇਜਰ,ਪ੍ਰੀਤਮ(ਕੱਦੂ)ਅਤੇ ਰਵਿੰਦਰ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਨੇ।

ਚੰਡੀਗੜ੍ਹ: ਵਾਹਨ ਚੋਰੀ ਕਰਨ ਵਾਲਾ 3 ਮੈਂਬਰੀ ਗਿਰੋਹ ਕਾਬੂ, 15 ਵਾਹਨ ਵੀ ਕੀਤੇ ਬਰਾਮਦhttps://www.facebook.com/ptcnewscrimebeat/videos/1238807812890954/https://youtu.be/7OSlDdBXB_M

Posted by PTC News Crime Beat on Monday, October 2, 2017

ਪੁਲਸ ਦੀ ਪੁੱਛਗਿੱਛ ਵਿੱਚ ਇਨਾ ਨੇ ਦੱਸਿਆ ਕਿ ਇਹ ਕਿਸ ਤਰ੍ਹਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਇਹਨ੍ਹਾਂ ਵਿੱਚੋ ਇੱਕ ਅਰੋਪੀ ਜੌ ਕਿ ਪੀ੍ਰਤਮ(ਕੱਦੂ) ਹੈ ਉਹ ਮੋਟਰ ਮਕੈਨਿਕ ਦਾ ਕੰਮ ਕਰਦਾ ਹੈ ਜਿਸ ਨੂੰ ਮੋਟਰਸਾਇਕਲ ਬਾਰੇ ਪੂਰਾ ਗਿਆਨ ਸੀ।ਉਹ ਮੋਟਰਸਾਇਕਲ ਦਾ ਲੋਕ ਖੋਲਣ ਵਿੱਚ ਮਾਹਿਰ ਸੀ ਤੇ ਲੋਕ ਖੋਲ ਕੇ ਅਪਨੇ ਦੋ ਸਾਥਿਆਂ ਦੇ ਨਾਲ ਮਿਲ ਕੇ ਵੱਡੇ ਪੇਮਾਨੇ ਤੇ ਚੌਰੀ ਕਰਦਾ ਸੀ ਇਹ ਬਹੁਤ ਹੀ ਸਾਤਰਮਈ ਤਰੀਕੇ ਨਾਲ ਚੋਰੀ ਕੀਤੇ ਮੋਟਰਸਾਇਕਲਾ ਨੂੰ ਟਿਕਾਨੇ ਲਗਾਉਦੇ ਸੀ ਉਹਨਾਂ ਮੋਟਰ ਸਾਇਕਲਾ ਨੂੰ ਚੰਡੀਗੜ੍ਹ ਦੇ ਹੀ ਪਾਰਕਿਗ ਏਰਿਆਂ ਵਿੱਚ ਖੜਾ ਕਰ ਦਿੰਦੇ ਸੀ ਤਾਂ ਕਿ ਕਿਸੇ ਨੂੰ ਸੱਕ ਨਾ ਹੋਵੇ ਫਿਰ ਮੌਕਾ ਦੇਖ ਕੇ ਉਹਨ੍ਹਾਂ ਨੂੰ ਚੁੱਕ ਲੈ ਜਾਂਦੇ ਸੀ ਤੇ ਬਾਅਦ ਵਿੱਚ ਉਨ੍ਹਾਂ ਦਾ ਸਮਾਨ ਕੱਢ ਕੇ ਵੇਚ ਦਿੰਦੇ ਸੀ ਐਸ.ਐਸ.ਪੀ ਚੰਡੀਗੜ੍ਹ ਨੇ ਦੱਸਿਆ ਕਿ ਇਹ ਗਿਰੋਹ ਕੋਈ ਵੱਡੀ ਸਾਜ਼ਿਸ ਨੂੰ ਅਨਜਾਮ ਦੇਣ ਦੀ ਝਾਕ ਵਿੱਚ ਸੀ।