ਮੋਹਾਲੀ 'ਚ ਬੀਤੇ ਦਿਨੀ ਪੁਲਿਸ ਦੀਆਂ ਪਈਆਂ ਭਾਜੜਾਂ ਅਜਿਹਾ ਸੀ ਮਾਮਲਾ

By Shanker Badra - February 05, 2018 9:02 am

ਮੋਹਾਲੀ 'ਚ ਬੀਤੇ ਦਿਨੀ ਪੁਲਿਸ ਦੀਆਂ ਪਈਆਂ ਭਾਜੜਾਂ ਅਜਿਹਾ ਸੀ ਮਾਮਲਾ:ਬੀਤੇ ਦਿਨ ਐਤਵਾਰ ਨੂੰ ਸਵੇਰੇ ਮੋਹਾਲੀ ਦੇ ਫੇਜ਼-8 ਸਮੇਤ ਕਈ ਥਾਣਿਆਂ ਦੀ ਪੁਲਿਸ ਦੀਆਂ ਭਾਜੜਾਂ ਪੈ ਗਈਆਂ।ਦੱਸਿਆ ਜਾਂਦਾ ਹੈ ਕਿ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਸੀ ਕਿ ਸੈਕਟਰ-68 ਸਥਿਤ ਜੰਗਲਾਤ ਭਵਨ ਕੋਲ ਕਾਰ ਸਵਾਰ ਨੌਜਵਾਨ ਨੇ ਕੁੱਟਮਾਰ ਕਰ ਕੇ ਇਕ ਲੜਕੀ ਨੂੰ ਅਗਵਾ ਕਰ ਲਿਆ ਹੈ।ਮੋਹਾਲੀ 'ਚ ਬੀਤੇ ਦਿਨੀ ਪੁਲਿਸ ਦੀਆਂ ਪਈਆਂ ਭਾਜੜਾਂ ਅਜਿਹਾ ਸੀ ਮਾਮਲਾ  ਸੂਚਨਾ ਮਿਲਦਿਆਂ ਹੀ ਕਈ ਥਾਣਿਆਂ ਦੀ ਪੁਲਿਸ ਤੇ ਪੀ.ਸੀ.ਆਰ. ਪਾਰਟੀ ਮੌਕੇ 'ਤੇ ਪਹੁੰਚ ਗਈ ਅਤੇ ਇਸ ਸਬੰਧੀ ਪੂਰੇ ਜ਼ਿਲੇ ਵਿਚ ਅਲਰਟ ਕਰ ਦਿੱਤਾ ਗਿਆ।ਇਸੇ ਦੌਰਾਨ ਅਗਵਾ ਹੋਈ ਲੜਕੀ ਦੀ ਸਹੇਲੀ ਨੇ ਸਾਰੀ ਗੱਲ ਪੁਲਿਸ ਨੂੰ ਦੱਸੀ।ਇਸ ਤੋਂ ਬਾਅਦ ਪੁਲਿਸ ਨੇ ਲੜਕੀ ਤੇ ਲੜਕੇ ਦੇ ਫੋਨ ਨੰਬਰ 'ਤੇ ਸੰਪਰਕ ਕਰਨਾ ਸ਼ੁਰੂ ਕੀਤਾ,ਉਥੇ ਹੀ ਕੁਝ ਸਮੇਂ ਬਾਅਦ ਲੜਕਾ ਖੁਦ ਹੀ ਲੜਕੀ ਨੂੰ ਲੈ ਕੇ ਥਾਣੇ ਪਹੁੰਚ ਗਿਆ।ਇਸ ਦੌਰਾਨ ਲੜਕੀ ਨੇ ਲੜਕੇ ਦੀ ਸਾਰੀ ਪੋਲ ਖੋਲ੍ਹ ਦਿੱਤੀ।ਮੋਹਾਲੀ 'ਚ ਬੀਤੇ ਦਿਨੀ ਪੁਲਿਸ ਦੀਆਂ ਪਈਆਂ ਭਾਜੜਾਂ ਅਜਿਹਾ ਸੀ ਮਾਮਲਾ  ਉਸ ਨੇ ਕਿਹਾ ਕਿ ਲੜਕਾ ਉਸ ਨਾਲ ਧੋਖਾ ਕਰ ਰਿਹਾ ਹੈ।ਉਸ ਦੇ ਖਿਲਾਫ ਚੰਡੀਗੜ੍ਹ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੋਈ ਹੈ।ਜਿਸ ਕਾਰਨ ਉਹ ਪਰੇਸ਼ਾਨ ਸੀ ਅਤੇ ਲੜਕੀ 'ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾ ਰਿਹਾ ਸੀ।ਥਾਣਾ ਫੇਜ਼-8 ਦੇ ਐੱਸ.ਐੱਚ.ਓ. ਰਾਜੀਵ ਕੁਮਾਰ ਨੇ ਕਿਹਾ ਕਿ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਹੈ।ਇਸ ਤੋਂ ਬਾਅਦ ਪੁਲਿਸ ਨੇ ਲੜਕੇ ਤੇ ਲੜਕੀ ਨੂੰ ਆਪਣੇ-ਆਪਣੇ ਘਰ ਭੇਜ ਦਿੱਤਾ।ਜ਼ਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ,ਇਸ ਤੋਂ ਪਹਿਲਾਂ ਵੀ ਇਕ ਪ੍ਰੇਮੀ ਜੋੜੇ ਵਲੋਂ ਇਸ ਤਰ੍ਹਾਂ ਕੀਤਾ ਗਿਆ ਸੀ।ਮੋਹਾਲੀ 'ਚ ਬੀਤੇ ਦਿਨੀ ਪੁਲਿਸ ਦੀਆਂ ਪਈਆਂ ਭਾਜੜਾਂ ਅਜਿਹਾ ਸੀ ਮਾਮਲਾ  ਬਾਅਦ ਵਿਚ ਥਾਣੇ ਆ ਕੇ ਉਨ੍ਹਾਂ ਮੁਆਫੀ ਮੰਗ ਲਈ ਸੀ।ਲੜਕੀ ਦੀ ਸਹੇਲੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਸਹੇਲੀ ਨਾਲ ਐਕਟਿਵਾ 'ਤੇ ਜਾ ਰਹੀ ਸੀ ਕਿ ਉਸੇ ਸਮੇਂ ਇਕ ਕਾਰ ਉਥੇ ਆ ਕੇ ਰੁਕੀ।ਇਸ ਤੋਂ ਬਾਅਦ ਕਾਰ ਵਿਚੋਂ ਲੜਕਾ ਉਤਰਿਆ ਤੇ ਉਸ ਨੇ ਉਸ ਦੀ ਸਹੇਲੀ ਨੂੰ ਐਕਟਿਵਾ ਤੋਂ ਉਤਾਰ ਲਿਆ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ।ਇਸ ਉਪਰੰਤ ਲੜਕੀ ਨੂੰ ਕਾਰ ਵਿਚ ਬਿਠਾ ਕੇ ਲੈ ਗਿਆ।ਲੜਕੀ ਨੇ ਦੱਸਿਆ ਕਿ ਉਕਤ ਲੜਕਾ ਚੰਡੀਗੜ੍ਹ ਦਾ ਸੀ,ਜਦਕਿ ਉਸ ਦੀ ਸਹੇਲੀ ਸੈਲੂਨ ਵਿਚ ਕੰਮ ਕਰਦੀ ਹੈ।
-PTCNews

adv-img
adv-img