ਮੋਹਾਲੀ ਪੁਲਿਸ ਹੋਈ ਫੇਲ੍ਹ, ਪੱਤਰਕਾਰ ਕੇ ਜੇ ਸਿੰਘ ਕਤਲ ਮਾਮਲਾ, ਪੀ ਜੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਦੀਆ ਬੀਤੇ ਦਿਨ ਸੀਸੀਟੀਵੀ ਕੈਮਰੇ ਦੀਆ ਸ਼ੱਕੀ ਤਸਵੀਰਾਂ ਕੀਤੀਆਂ ਸਨ ਜਾਰੀ

ਮੋਹਾਲੀ ਪੁਲਿਸ ਹੋਈ ਫੇਲ੍ਹ, ਪੱਤਰਕਾਰ ਕੇ ਜੇ ਸਿੰਘ ਅਤੇ ਉਸ ਦੀ ਬਜ਼ੁਰਗ ਮਾਤਾ ਦਾ ਕਤਲ ਮਾਮਲਾ
ਪੀ ਜੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਦੀਆ ਬੀਤੇ ਦਿਨ ਸੀਸੀਟੀਵੀ ਕੈਮਰੇ ਦੀਆ ਸ਼ੱਕੀ ਤਸਵੀਰਾਂ ਕੀਤੀਆਂ ਸਨ ਜਾਰੀ

 

ਮੋਹਾਲੀ ਫੇਜ਼-3ਬੀ2 ਵਿੱਚ ਸੀਨੀਅਰ ਪੱਤਰਕਾਰ ਕੇ ਜੇ ਸਿੰਘ ਅਤੇ ਉਸ ਦੀ ਬਜ਼ੁਰਗ ਮਾਤਾ ਗੁਰਚਰਨ ਕੌਰ ਦੇ ਕਤਲ ਦੇ ਮਾਮਲੇ ਵਿੱਚ ਇੱਕ ਮਹੀਨਾ ਬੀਤ ਜਾਉਂਣ ਤੋਂ ਬਾਅਦ ਪੁਲੀਸ ਕਾਤਲਾਂ ਨੂੰ ਪਕੜਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਹਾਈ ਪ੍ਰੋਫਾਈਲ ਕੇਸ ਬਾਰੇ ਪੁਲੀਸ ਨੂੰ ਅਜੇ ਤਾਈਂ ਦੋਸ਼ੀਆਂ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਮਿਲਿਆ ਪੁਲੀਸ ਕਤਲ ਕੇਸ ਵਿੱਚ ਜਾਂਚ ਟੀਮ ਮਹਿਜ਼ ਹਨੇਰੇ ਵਿੱਚ ਤੀਰ ਮਾਰ ਰਹੀ ਹੈ।

ਬੀਤੇ ਦਿਨੀਂ ਮੁਹਾਲੀ ਪੁਲੀਸ ਨੇ ਪੰਜ ਸ਼ੱਕੀ ਵਿਅਕਤੀਆਂ ਦੀਆਂ ਸੀਸੀਟੀਵੀ ਫੁਟੇਜ ਮੀਡੀਆ ਨੂੰ ਜਾਰੀ ਕੀਤੀਆਂ ਸਨ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਹੇ ਨੌਜਵਾਨਾਂ ਟੀਵੀ ਚੈਨਲਾਂ ਅਤੇ ਅਖ਼ਬਾਰਾਂ ਵਿੱਚ ਫੋਟੋਆਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲੀਸ ਕੋਲ ਆ ਕੇ ਪੇਸ਼ ਹੋਏ ਤੇ ਊਨਾ ਨੇ ਕਿਹਾ ਇਹ ਕਿ ਉਹ ਮੋਹਾਲੀ ਵਿੱਚ ਪੀ ਜੀ ਲੱਭ ਰਹੇ ਸੀ ਕਤਲ ਮਾਮਲੇ ਵਿੱਚ ਊਨਾ ਦਾ ਕੋਈ ਲੈਣਾ ਦੇਣਾ ਨਹੀਂ ਸੋ ਪੁਲੀਸ ਇਨਾ ਨੂੰ ਮਾਮਲੇ ਵਿੱਚ ਸ਼ੱਕੀ ਮਨ ਕੇ ਚੱਲ ਰਹੀ ਸੀ ਉਹ ਵੀ ਹੁਣ ਸਾਫ ਹੋ ਗਿਆ। ..